Saturday , June 25 2022

ਸੁਪ੍ਰੀਮ ਕੋਰਟ ਨੇ ਸੁਣਾਇਆ ਧੀਆਂ ਦੇ ਬਾਰੇ ਚ ਪਿਓ ਦੀ ਜਾਇਦਾਦ ਤੇ ਹੱਕ ਨੂੰ ਲੈ ਕੇ ਇਹ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਇਸ ਦੁਨੀਆਂ ਵਿਚ ਜਿੱਥੇ ਅੱਜ ਕੱਲ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਉਥੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਅਜੇ ਵੀ ਕਈ ਮਾਮਲਿਆਂ ਨੂੰ ਲੈ ਕੇ ਧੀਆਂ ਅਤੇ ਪੁੱਤਰ ਵਿੱਚ ਵਿਤਕਰਾ ਕੀਤੇ ਜਾਣ ਦੇ ਮਾਮਲੇ ਆਮ ਹੀ ਸਾਹਮਣੇ ਆਉਂਦੇ ਹਨ। ਸਾਹਮਣੇ ਆਉਣ ਵਾਲੀਆਂ ਕਈ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਠੇਸ ਵੀ ਪਹੁੰਚਾਉਂਦੀਆਂ ਹਨ। ਕਿਉਂਕਿ ਅੱਜਕਲ ਦੇ ਦੌਰ ਵਿੱਚ ਜ਼ਮੀਨ ਜਾਇਦਾਦ ਅਤੇ ਪੈਸੇ ਨੂੰ ਲੈ ਕੇ ਖੂਨ ਦੇ ਰਿਸ਼ਤੇ ਵੀ ਇੱਕ-ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਹਨ। ਜਿੱਥੇ ਧੀਆਂ ਨੂੰ ਇਸ ਸਭ ਤੋਂ ਬੇਮੁਖ ਕਰ ਦਿੱਤਾ ਜਾਂਦਾ ਹੈ। ਹੁਣ ਸੁਪਰੀਮ ਕੋਰਟ ਵੱਲੋਂ ਧੀਆਂ ਬਾਰੇ ਪਿਓ ਦੀ ਜਾਇਦਾਦ ਤੇ ਹੱਕ ਨੂੰ ਲੈ ਕੇ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੁਪਰੀਮ ਕੋਰਟ ਵੱਲੋਂ ਧੀਆਂ ਦੇ ਹੱਕ ਵਿੱਚ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ ਜਿਥੇ ਧੀਆਂ ਨੂੰ ਆਪਣੇ ਪੇਕੇ ਪਰਿਵਾਰ ਵਿੱਚ ਪਿਤਾ ਦੀ ਜਾਇਦਾਦ ਵਿਚ ਚਚੇਰੇ ਭਰਾਵਾਂ ਨਾਲੋ ਵੱਧ ਅਧਿਕਾਰ ਦਿੱਤਾ ਗਿਆ ਹੈ। ਜਿੱਥੇ ਪਿਤਾ ਬਿਨਾਂ ਵਸੀਅਤ ਕੀਤੇ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ। ਤਾਮਿਲਨਾਡੂ ਦੇ ਇੱਕ ਪਰਿਵਾਰ ਵੱਲੋਂ ਇਸ ਫੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਗਿਆ ਸੀ। ਜਿੱਥੇ ਪਟੀਸ਼ਨਕਰਤਾ ਵੱਲੋਂ ਮਦਰਾਸ ਹਾਈ ਕੋਰਟ ਵਿਚ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿੱਥੇ ਸ਼ਿਕਾਇਤਕਰਤਾ ਵੱਲੋਂ ਦੱਸਿਆ ਗਿਆ ਸੀ ਕਿ ਉਸ ਦੇ ਪਿਤਾ ਦੀ ਜਾਇਦਾਦ ਭਰਾ ਦੇ ਪੁੱਤਰਾਂ ਨੂੰ ਦੇ ਦਿੱਤੀ ਗਈ ਸੀ।

ਜਿੱਥੇ ਹਾਈ ਕੋਰਟ ਵਿੱਚ ਇਸ ਫੈਸਲੇ ਨੂੰ ਰੱਦ ਕੀਤਾ ਗਿਆ ਉਥੇ ਹੀ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਧੀ ਦੇ ਹੱਕ ਵਿੱਚ ਕੀਤਾ ਗਿਆ ਹੈ। ਜਿੱਥੇ ਉਸ ਦਾ ਆਪਣੇ ਪਿਤਾ ਦੀ ਕਮਾਈ ਵਿੱਚ ਆਪਣੇ ਚਚੇਰੇ ਭਰਾਵਾਂ ਨਾਲੋ ਵੱਧ ਅਧਿਕਾਰ ਹੋਵੇਗਾ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਹਾਈਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ ਹੋਇਆਂ ਇਹ ਫੈਸਲਾ ਸੁਣਾਇਆ ਗਿਆ ਹੈ।

ਉਥੇ ਹੀ ਧੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਪਿਤਾ ਜੀ ਦੀ ਜ਼ਮੀਨ-ਜਾਇਦਾਦ ਅਤੇ ਕਮਾਈ ਤੇ ਧੀ ਦਾ ਹੱਕ ਭਰਾਵਾਂ ਨਾਲੋਂ ਵੱਧ ਹੋਵੇਗਾ। ਅਦਾਲਤ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਧੀਆਂ ਨੂੰ ਇਹ ਵਿਵਸਥਾ ਹਿੰਦੂ ਉਤਰਾਧਿਕਾਰੀ ਐਕਟ 1956 ਤੋਂ ਪਹਿਲਾਂ ਦੇ ਮਾਮਲਿਆਂ ਵਿੱਚ ਵੀ ਲਾਗੂ ਹੋਵੇਗੀ। ਇਹ ਫੈਸਲਾ ਜਸਟਿਸ ਐਸ ਅਬਦੁਲ ਨਜ਼ੀਰ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੀ ਬੈਂਚ ਵੱਲੋਂ ਸੁਣਾਇਆ ਗਿਆ ਹੈ।