Tuesday , September 27 2022

ਸੀਰੀਆ ਦੇ ਹੱਕ ਵਿਚ ਖੜਿਆ ਰੋਨਾਲਡੋ-ਕਰੋੜਾਂ ਦੇ ਆਫਰ ਨੂੰ ਮਾਰੀ ਲੱਤ

ਸੀਰੀਆ ਵਿਚ ਜੋ ਕੁਝ ਹੋ ਰਿਹਾ ਉਹ ਮਨੁੱਖਤਾ ਦੇ ਮੱਥੇ ਦੇ ਦਾਗ ਵਾਂਗ ਹੈ ਜੋ ਕਦੇ ਧੋਇਆ ਨਹੀਂ ਜਾ ਸਕਦਾ। ਸੀਰੀਆ ਵਿੱਚ ਸਿਵਲ ਵਾਰ ਤਕਰੀਬਨ ਪੰਜ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਸ ਵਾਰ ਦਾ ਅੰਤ ਹੁੰਦਾ ਕਿਤੇ ਦਿਖਾਈ ਨਹੀਂ ਦੇ ਰਿਹਾ। ਇਸ ਲੜਾਈ ਨੇ ਤਕਰੀਬਨ ਸਾਰੀ ਦੁਨੀਆ ਨੂੰ ਪ੍ਰਭਾਵਤ ਕੀਤਾ ਹੋਇਆ ਹੈ ਕਿਉਂਕਿ ਲੱਖਾਂ ਹੀ ਰਫਿਊਜੀ ਬਣ ਕੇ ਹੋਰ ਦੇਸ਼ਾਂ ਨੂੰ ਜਾ ਰਹੇ ਹਨ।ਦੁਨੀਆ ਦੇ ਮਸ਼ਹੂਰ ਫੋਟਬਾਲਰ ਰੋਨਾਲਡੋ ਨੇ ਪੈਪਸੀ ਕੰਪਨੀ ਦੇ ‘ਕਰੋੜਾਂ ਦੇ ਆਫਰ’ ਨੂੰ ਇਹ ਕਹਿਕੇ ਲੱਤ ਮਾਰੀ ਕਿ ਉਹ ਉਸ ਕੰਪਨੀ ਦਾ ਵਿਗਿਆਪਨ ਨਹੀਂ ਕਰੇਗਾ ਜੋ ਸੀਰੀਆ ਵਿਚ ਬੇਗੁਨਾਹਾਂ ਨੂੰ ਮਾਰਨ ਵਾਲੇ ਇਸਰਾਇਲ ਨੂੰ ਚੰਦਾ ਦਿੰਦੀ ਹੈ। ਰੋਨਾਲਡੋ ਨੇ ਸੀਰੀਆ ਵਿਚ ਹੋ ਰਹੇ ਜ਼ੁਲਮਾਂ ਖਿਲਾਫ ਵੀਡੀਓ ਵੀ ਪੋਸਟ ਕੀਤੀ ਹੈ ਅਤੇ ਓਥੋਂ ਦੇ ਬੱਚਿਆਂ ਦੇ ਨਾਮ ਇੱਕ ਸੁਨੇਹਾ ਵੀ ਦਿੱਤਾ ਹੈ।

ਰੋਨਾਲਡੋ ਅਨੁਸਾਰ ਦੁਨੀਆ ਦੇ ਅਸਲੀ ਹੀਰੋ ਸੀਰੀਆ ਦੇ ਬੱਚੇ ਹਨ ਜੋ ਇਸ ਜ਼ੁਲਮ ਨੂੰ ਆਪਣੇ ਜਿਸਮਾਂ ਤੇ ਸਹਿ ਰਹੇ ਹਨ। ਰੋਨਾਲਡੋ ਦੀ ਇਸ ਪਹਿਲਕਦਮੀ ਦੀ ਸਾਰੇ ਪਾਸੇ ਸਰਾਹਨਾ ਵੀ ਹੋ ਰਹੀ ਹੈ। ਇਸਤੋਂ ਪਹਿਲਾਂ ਵੀ ਰੋਨਾਲਡੋ ਨੇ ਸੀਰੀਆ ਦੇ ਲੋਕਾਂ ਲਈ ਦਾਨ ਦੇਣ ਲਈ ਪ੍ਰੋਗਰਾਮ ਚਲਾਇਆ ਸੀ।
ਸੀਰੀਆ ਦੀ ਲੜਾਈ ਦਾ ਅੰਤ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਅੰਨੀ ਸ਼ਰਧਾ ਵਾਲੀ ਧਾਰਮਿਕ ਕੱਟੜਤਾ ਹੈ। ਜਿਹਨਾ ਦੀਆਂ ਅੱਖਾਂ ਤੇ ਇਹ ਅੰਨੀ ਸ਼ਰਧਾ ਵਾਲੀ ਧਾਰਮਿਕ ਕੱਟੜਤਾ ਵਾਲੀ ਪੱਟੀ ਬੰਨੀ ਹੋਈ ਹੈ ਉਹ ਕਦੀ ਵੀ ਠੰਡੇ ਦਿਮਾਗ ਨਾਲ ਸਹੀ ਸੋਚ ਵਿਚਾਰ ਨਹੀਂ ਕਰ ਸਕਦੇ। ਅਜਿਹੇ ਲੋਕ ਧਰਮ ਦੇ ਨਾਮ ਤੇ ਆਪ ਮਰ ਸਕਦੇ ਹਨ ਅਤੇ ਦੂਜਿਆਂ ਨੂੰ ਮਾਰ ਸਕਦੇ ਹਨ ਪਰ ਸਹੀ ਵਿਚਾਰ ਨਹੀਂ ਕਰ ਸਕਦੇ।