Sunday , September 25 2022

ਸਿੱਖ ਨੌਜਵਾਨ ਨੇ ਬਹਾਦਰੀ ਨਾਲ ਚੋਰ ਵੀ ਫੜਿਆ ਤੇ ਨਾਲ ਬਚਾਈ ਔਰਤ ਦੀ ਜਾਨ-ਵੱਧ ਤੋਂ ਵੱਧ ਸ਼ੇਅਰ ਕਰੋ

ਸਿੱਖ ਨੌਜਵਾਨ ਨੇ ਬਹਾਦਰੀ ਨਾਲ ਚੋਰ ਵੀ ਫੜਿਆ ਤੇ ਨਾਲ ਬਚਾਈ ਔਰਤ ਦੀ ਜਾਨ-ਵੱਧ ਤੋਂ ਵੱਧ ਸ਼ੇਅਰ ਕਰੋ

ਬਹਾਦਰੀ ਦਾ ਸਿੱਖ ਸੰਕਲਪ ਗੁਰਬਾਣੀ ਦੇ ਉਚੇ ਮੰਡਲਾਂ ਨਾਲ ਇੱਕ-ਮਿੱਕ ਹੋਇਆ ਹੋਇਆ ਹੈ। ਸਿੱਖ ਬਹਾਦਰੀ ਕਦੇ ਵੀ ਗੁਰੂ ਦੇ ਪਿਆਰ ਤੋਂ ਵੱਖਰੀ ਅਤੇ ਸੱਖਣੀ ਹੋ ਕੇ ਨਹੀ ਚਲਦੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਵੈਨਕੂਵਰ (ਕਨੇਡਾ) ਦੀ ਹੈ। ਵੀਡੀਓ ਵਿਚ ਇੱਕ ਸਿੱਖ ਨੌਜਵਾਨ ਨੇ ਚੋਰੀ ਕਰ ਕੇ ਭੱਜ ਰਹੇ ਚੋਰ ਨੂੰ ਆਪਣੀ ਜਾਨ ਜੋਖਮ ‘ਚ ਪਾ ਕੇ ਕਾਬੂ ਕੀਤਾ। ਚੋਰ ਨੇ ਵੀਡੀਓ ‘ਚ ਦਿਸਦੀ ਅੌਰਤ ‘ਤੇ ਹਮਲਾ ਵੀ ਕੀਤਾ ਸੀ।ਚੋਰ ਕੋਲੋਂ ਸਰਿੰਜਾਂ ਵੀ ਬ੍ਰਾਮਦ ਹੋੲੀਆਂ, ਜਿਸ ਨਾਲ ੳੁਹ ਨਸ਼ੇ ਦੀ ਲਤ ਪੂਰੀ ਕਰਦਾ ਸੀ। ਹਮਲੇ ਤੋਂ ਪੀੜਤ ਅੌਰਤ ਨੇ ਸਿੱਖ ਨੌਜਵਾਨ ਦਾ ਧੰਨਵਾਦ ਕਰਦਿਆਂ ਕਿਹਾ, “ਤੁਹਾਡਾ ਧੰਨਵਾਦ, ਸੁਣਿਆ ਸੀ ਸਿੱਖ ਬਹਾਦਰ ਹੁੰਦੇ ਹਨ, ਅੱਜ ਵੇਖ ਵੀ ਲਿਆ।”

ਸਿੱਖ ਹਿੰਸਾ ਦਾ ਅਧਿਆਤਮਿਕ ਪੱਖ ਏਨਾ ਪਵਿੱਤਰ ਅਤੇ ਸਰ-ਸਬਜ ਹੈ ਕਿ ਇਸ ਨੂੰ ਦੁਨਿਆਵੀ ਹਿੰਸਾ ਦੇ ਪੈਮਾਨੇ ਨਾਲ ਨਹੀ ਤੋਲਿਆ ਜਾ ਸਕਦਾ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਿੱਖ ਹਿੰਸਾ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ, ਸਿੱਖ ਹਿੰਸਾ ਵਿੱਚ ਰਹਿਮ ਅਤੇ ਸਿੱਖ ਅਹਿੰਸਾ ਵਿੱਚ ਗਜ਼ਬ ਹੋਣਾਂ ਚਾਹੀਦਾ ਹੈ। ਗੁਰੂ ਦੇ ਪਿਆਰ ਨਾਲ ਰੱਤੀ ਹੋਈ ਹਿੰਸਾ ਕਦੇ ਖੁੰਖਾਰੂ ਨਹੀ ਹੋਣੀ ਚਾਹੀਦੀ। ਉਹ ਕਿਸੇ ਦਾ ਨੁਕਸਾਨ ਕਰਨ ਲਈ ਨਹੀ ਹੁੰਦੀ ਬਲਕਿ ਇਨਸਾਫ ਲੈਣ ਲਈ ਹੁੰਦੀ ਹੈ। ਇਸੇ ਲਈ ਸਿੱਖ ਸੂਰਮੇ ਹਮੇਸ਼ਾ ਗੁਰੂ ਦੀ ਬਖਸ਼ਿਸ਼ ਨਾਲ ਹੀ ਮੈਦਾਨ ਵਿੱਚ ਵਿਚਰਦੇ ਹਨ।ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਹੀ ਮੈਦਾਨ ਵਿੱਚ ਜਾਣ ਦਾ ਮਾਣ ਪ੍ਰਾਪਤ ਕਰਦੇ ਹਨ। ਇਸੇ ਲਈ ਗੁਰੂ ਦੀ ਬਖਸ਼ਿਸ਼ ਨਾਲ ਓਤਪੋਤ ਹੋਏ ਸੂਰਮੇ ਕਦੇ ਆਪਣਾਂ ਸਹਿਜ ਨਹੀ ਛੱਡਦੇ, ਉਹ ਮੈਦਾਨਿ ਜੰਗ ਵਿੱਚ ਵੀ ਸ਼ਾਂਤ ਰਹਿੰਦੇ ਹਨ, ਚਾਂਘਰਾਂ ਨਹੀ ਮਾਰਦੇ ਨਾ ਹੀ ਉਨ੍ਹਾਂ ਦੀ ਹਿੰਸਾ ਆਪ ਮੁਹਾਰੀ ਹੁੰਦੀ ਹੈ। ਗੁਰੂ ਦੀਆਂ ਨਜ਼ਰਾਂ ਹੇਠ ਵਰਤ ਰਹੀ ਖੇਡ ਗੁਰਬਾਣੀ ਦੇ ਸੱਚ ਨੂੰ ਪ੍ਰਜਵਲਿਤ ਕਰਨ ਲਈ ਹੁੰਦੀ ਹੈ।ਸਿੱਖ ਸੂਰਮੇ ਲਲਕਾਰੇ ਮਾਰਕੇ ਜਾਂ ਗਾਲ਼੍ਹਾਂ ਕੱਢਕੇ ਹੇਠਲੇ ਦਰਜੇ ਦੀ ਹਿੰਸਾ ਦਾ ਮੁਜਾਹਰਾ ਨਹੀ ਕਰਦੇ ਬਲਕਿ ਉਹ ਤਾਂ ਆਪਣੀ ਜਿੰਮੇਵਾਰੀ ਨਿਭਾਅ ਕੇ ਜਾਂ ਸ਼ਹੀਦ ਹੋ ਜਾਂਦੇ ਹਨ ਜਾਂ ਵਿਰ ਗੁਰੂ ਦੇ ਚਰਨਾਂ ਵਿੱਚ ਆ ਖਲ਼ੋਂਦੇ ਹਨ।