Saturday , August 20 2022

ਸਿਰਫ 5 ਮਿੰਟ ਵਿੱਚ ਆਪਣੇ ਪੁਰਾਣੇ ਮੋਬਾਈਲ ਦਾ CCTV ਕੈਮਰਾ ਬਣਾਉ-ਦੇਖੋ ਵੀਡੀਓ

ਸਿਰਫ 5 ਮਿੰਟ ਵਿੱਚ ਆਪਣੇ ਪੁਰਾਣੇ ਮੋਬਾਈਲ ਦਾ CCTV ਕੈਮਰਾ ਬਣਾਉ-ਦੇਖੋ ਵੀਡੀਓ

ਹੁਣ ਤੱਕ ਸਮਾਰਟਫੋਨ ਨੂੰ ਤੁਸੀ ਫੋਨ ਕਾਲਿੰਗ,ਮੈਸੇਜਿੰਗ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਲਈ ਹੀ ਇਸਤੇਮਾਲ ਕਰਦੇ ਹੋ ਪਰ ਇਸਦੀ ਵਰਤੋਂ ਤੁਸੀਂ CCTV ਕੈਮਰੇ ਦੀ ਤਰ੍ਹਾਂ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਆਪਣੇ ਪੁਰਾਣੇ ਮੋਬਾਈਲ ਨੂੰ ਇੱਕ CCTV ਕੈਮਰੇ ਵਿਚ ਕਿਵੇਂ ਤਬਦੀਲ ਕਰ ਸਕਦੇ ਹੋ ਮੋਬਾਈਲ ਨੂੰ CCTV ਵਿਚ ਬਦਲਣਾ ਬਹੁਤ ਹੀ ਸਸਤਾ ਤੇ ਬਹੁਤ ਹੀ ਘਟ ਸਮੇਂ ਦਾ ਪ੍ਰੋਸੈਸ ਹੈ ਜੋ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ।ਦੇਸ ਵਿੱਚ ਵਿਗਿਆਨ ਤੋਂ ਆਈ ਉਦਯੋਗਿਕ ਕਰਾਂਤੀ ਅਤੇ ਨਵੀਂ ਤਕਨੀਕ ਨੇ ਜੀਵਨ ਸੈਲੀ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਹੁਣ ਤੱਕ ਪੜਦੇ ਆਏ ਹਾਂ ਕਿ ਸਭ ਤੋਂ ਪਹਿਲਾਂ ਉਦਯੋਗਿਕ ਕਰਾਂਤੀ ਇੰਗਲੈਂਡ ਵਿੱਚ ਆਈ ਹੈ ਪਰ ਪਿੱਛਲੇ ਤੀਹ ਕੁ ਸਾਲਾਂ ਵਿੱਚ ਆਈ ਨਵੀਂ ਇਲੈਕਟਰੋਨਿਕਸ ਅਤੇ ਡਿਜੀਟਲ ਕਰਾਂਤੀ ਨੇ ਤਾਂ ਇੱਕ ਨਵਾਂ ਇਨਲਾਬ ਖੜਾ ਕਰ ਦਿੱਤਾ ਹੈ।ਇਸ ਕਰਾਂਤੀ ਸਾਹਮਣੇ ਸਭ ਕਰਾਂਤੀਆਂ ਫਿੱਕੀਆਂ ਲੱਗਦੀਆਂ ਹਨ।

ਹੁਣ ਬਿਜਲਈ ਮੀਡੀਆ ਅਤੇ ਇੰਟਰਨੈਟ ਨੇ ਸਮੁੱਚੇ ਸੰਸਾਰ ਦੀ ਜੀਵਨ ਸੈਲੀ ਨੂੰ ਪਰਭਾਵਤ ਕਰਨਾਂ ਸੁਰੂ ਕਰ ਦਿੱਤਾ ਹੈ। ਹਰ ਮਨੁੱਖ ਦੇ ਵਿੱਚ ਨਵੀਂ ਆਧੁਨਿਕ ਜੀਵਨ ਸੈਲੀ ਨੂੰ ਅਪਣਾਉਣ ਦੀ ਲਾਲਸਾ ਵੱਧ ਰਹੀ ਹੈ । ਕੰਪਨੀਆਂ ਆਪਣੇ ਮਾਲ ਦੀ ਖਪਤ ਵਧਾਉਣ ਦੇ ਲਈ ਜੋ ਮਸਹੂਰੀ ਯੁੱਧ ਚਲਾ ਰਹੀਆਂ ਹਨ ਨੇ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਦੁਨੀਆਂ ਦੀ ਹਰ ਵਸਤੂ ਵਪਾਰਕ ਬਣ ਗਈ ਹੈ। ਪਾਣੀ ਅੱਗ ਮਿੱਟੀ ਅਤੇ ਹਵਾ ਵਰਗੀਆਂ ਕੁਦਰਤੀ ਵਸਤਾਂ ਨੂੰ ਵੀ ਕੀਮਤੀ ਬਣਾ ਦਿੱਤਾ ਗਿਆ ਹੈ ।ਅਣਦਿਸਦਾ ਸਿਰਫ ਅਨੁਭਵ ਕੀਤਾ ਜਾਣ ਵਾਲੇ ਆਸਮਾਨ ਦਾ ਵੀ ਅਰਬਾਂ ਵਿੱਚ ਮੁੱਲ ਪਾ ਦਿੱਤਾ ਗਿਆ ਹੈ।ਵਨ ਜੀ , ਟੂ ਜੀ, ਥਰੀ ਜੀ ਆਦਿ ਨਾਂਵਾਂ ਤੇ ਸਪੈਕਟਰਮ ਭਾਵ ਅਸਮਾਨ ਵਿੱਚ ਚੱਲਣ ਵਾਲੀਆਂ ਇਲੈਕਟਿਰਕ ਲਹਿਰਾਂ ਨੂੰ ਵੀ ਸਰਕਾਰਾਂ ਨੇ ਆਮਦਨੀ ਦਾ ਸਾਧਨ ਬਣਾ ਲਿਆ ਹੈ। ਸੋ ਅੱਜ ਕੱਲ ਤਾਂ ਬਹੁਤੇ ਲੋਕ ਗੱਲਾਂ ਕਰਨ ਲਈ ਵੀ ਪੈਸਾ ਖਰਚਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਦੂਰ ਖੜੇ ਵਿਅਕਤੀ ਨੂੰ ਕੋਈ ਹਾਕ ਮਾਰਕੇ ਬੁਲਾਉਣਾਂ ਤੌਹੀਨ ਸਮਝਦਾ ਹੈ ਪਰ ਉਸਨੂੰ ਹਾਕ ਮਾਰਨ ਲਈ ਮੋਬਾਈਲ ਤੇ ਪੈਸਾ ਖਰਚਣਾਂ ਸਾਨ ਸਮਝਦਾ ਹੈ।ਅੱਜ ਕੱਲ ਮੁਫਤ ਮੰਨੀ ਜਾਣ ਵਾਲੀ ਕੁਦਰਤੀ ਨਿਆਮਤ ਪਾਣੀ ਦਾ ਵੀ ਹਰ ਕੋਈ ਬਿੱਲ ਅਦਾ ਕਰਦਾ ਹੈ। ਨਹਾਉਣ ਲਈ ਪਾਣੀ ਵੀ ਹੁਣ ਬਿਜਲੀ ਨਾਲ ਗਰਮ ਕਰਨ ਸਮੇਂ ਪੰਜ ਦਸ ਰੁਪਏ ਤੱਕ
ਦੀਆਂ ਇੱਕ ਦੋ ਯੂਨਿਟਾਂ ਮੱਚ ਜਾਂਦੀਆਂ ਹਨ।