Sunday , October 24 2021

ਸਿਰਫ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਅੱਜ ਦੇਖੋ ਕੀ ਭਾਣਾ ਵਾਪਰ ਗਿਆ …..

ਪੰਜਾਬ ਚ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਨੂੰ ਦੇਖ ਕੇ ਹਰ ਅੱਖ ਨਮ ਹੋ ਗਈ ਸਰਕਾਰ ਨੂੰ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਨੇ ਪਰ ਸਰਕਾਰ ਤੇ ਆਪਣੀ ਫੋਕੀ ਟੋਹਰ ਅਤੇ ਖਿਆਲੀ ਪੁਲਾ ਹੀ ਬਣਾਉਣ ਜੋਗੀ ਰਹਿ ਗਈ ਹੈ । ਪਠਾਨਕੋਟ ਦੇ ਨਾਲ ਲੱਗਦੇ ਇੰਦੌਰਾ ਵੈਰੀਅਰ ਚੌਕ ‘ਤੇ ਇਕ ਦਰਦਨਾਕ ਹਾਦਸੇ ਦੌਰਾਨ ਨਵ ਵਿਆਹੇ ਜੋੜੇ ਵਿਚੋਂ ਪਤਨੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ।

 

ਜਾਣਕਾਰੀ ਅਨੁਸਾਰ ਸਵੇਰ ਸਮੇਂ ਇਕ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਇੰਦੌਰਾ ਵੱਲ ਆ ਰਹੀ ਸੀ ਕਿ ਪਿੱਛੋਂ ਪਲਸਰ ਮੋਟਰਸਾਈਕਲ ‘ਤੇ ਆ ਰਹੇ ਨਵ ਵਿਆਹੇ ਜੋੜੇ ਨੂੰ ਬੱਸ ਨੇ ਆਪਣੇ ਲਪੇਟ ‘ਚ ਲੈ ਲਿਆ

ਜਿਸ ਕਾਰਨ ਉਹ ਦੋਵੇਂ ਪਤੀ-ਪਤਨੀ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਏ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਉਕਤ ਜੋੜੇ ਦਾ ਵਿਆਹ ਬੀਤੀ 15 ਨਵੰਬਰ ਨੂੰ ਹੀ ਹੋਇਆ ਸੀ।