Tuesday , June 28 2022

ਸਾਹਮਣੇ ਆਈ ਭੂਆ ਦੇ ਬਾਰੇ ਚ ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਦਿੱਤਾ ਇਹ ਵੱਡਾ ਬਿਆਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਜਿੱਥੇ ਵਿਧਾਨ ਸਭਾ ਚੋਣਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਥੇ ਸਾਰੀਆਂ ਪਾਰਟੀਆਂ ਵੱਲੋਂ ਵੱਖ-ਵੱਖ ਚੋਣ ਹਲਕਿਆਂ ਤੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਉੱਥੇ ਹੀ ਬਹੁਤ ਸਾਰੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਵੱਲੋਂ ਸੀਟ ਨਾ ਮਿਲਣ ਕਾਰਨ ਵੀ ਉਨ੍ਹਾਂ ਵਿਚ ਰੋਸ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਵਿਧਾਇਕ ਤੇ ਪਾਰਟੀ ਵਰਕਰ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅਤੇ ਕੁਝ ਵਿਧਾਇਕਾਂ ਤੇ ਪਾਰਟੀ ਵਰਕਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਵਿਵਾਦ ਵਿੱਚ ਵੀ ਫਸੇ ਹੋਏ ਹਨ।

ਹੁਣ ਭੂਆ ਦੇ ਸਾਹਮਣੇ ਆਉਣ ਬਾਰੇ ਨਵਜੋਤ ਸਿੱਧੂ ਦੀ ਧੀ ਰਾਬੀਆਂ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ,ਜਿਸ ਦੀ ਸਾਰੇ ਪਾਸੇ ਚਰਚਾ ਹੋਈ ਹੈ। ਬੀਤੇ ਕੱਲ ਜਿਥੇ ਆਪਣੇ ਆਪ ਨੂੰ ਨਵਜੋਤ ਸਿੱਧੂ ਦੀ ਭੈਣ ਦੱਸਣ ਵਾਲੀ ਸੁਮਨ ਤੂਰ ਵੱਲੋਂ ਆਪਣੇ ਭਰਾ ਉਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਜਿਸ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਜਿੱਥੇ ਅਮਰੀਕਾ ਤੋਂ ਪੰਜਾਬ ਪਹੁੰਚੀ ਸੁਮਨ ਤੂਰ ਵੱਲੋਂ ਨਵਜੋਤ ਸਿੱਧੂ ਨੂੰ ਆਪਣਾ ਭਰਾ ਦੱਸਿਆ ਗਿਆ ਹੈ ਅਤੇ ਆਖਿਆ ਹੈ ਕਿ ਉਸ ਵੱਲੋਂ ਉਸਦੀ ਮਾਂ ਅਤੇ ਉਸ ਨੂੰ ਪਿਤਾ ਦੇ ਦਿਹਾਂਤ ਤੋਂ ਬਾਅਦ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਸੀ।

ਇਸ ਬਾਰੇ ਨਵਜੋਤ ਸਿੱਧੂ ਦੀ ਪਤਨੀ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਪਤੀ ਦੀ ਕੋਈ ਵੀ ਭੈਣ ਨਹੀਂ ਹੈ। ਹੁਣ ਨਵਜੋਤ ਸਿੱਧੂ ਦੀ ਬੇਟੀ ਰਾਬੀਆ ਵੱਲੋਂ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਜਾਰੀ ਕਰਕੇ ਆਪਣੇ ਪਿਤਾ ਦੇ ਪੱਖ ਵਿੱਚ ਹਾਮੀ ਭਰੀ ਗਈ ਹੈ ।

ਜਿਸ ਨੇ ਆਪਣੇ ਦਾਦਾ ਜੀ ਅਤੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕੇ ਉਨ੍ਹਾਂ ਦੇ ਪਿਤਾ ਦਾਦਾ ਜੀ ਦੇ ਇਕਲੌਤੇ ਬੱਚੇ ਸਨ। ਉਥੇ ਹੀ ਉਨ੍ਹਾਂ ਵੱਲੋਂ ਇਕਲੌਤੇ ਬੱਚੇ ਲਾਈਨ ਨੂੰ ਹਾਈਲਾਈਟ ਕਰਨ ਲਈ ਅੰਡਰ ਲਾਈਨ ਕੀਤਾ ਗਿਆ ਹੈ। ਰਾਬੀਆ ਸਿੱਧੂ ਵੱਲੋਂ ਜਿੱਥੇ ਆਪਣੇ ਪਿਤਾ ਦੀ ਹਮਾਇਤ ਕੀਤੀ ਗਈ ਹੈ ਉੱਥੇ ਹੀ ਰਾਬੀਆ ਸਿੱਧੂ ਵੱਲੋਂ ਸੁਮਨ ਤੂਰ ਨੂੰ ਆਪਣੀ ਭੂਆ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ।