Monday , June 27 2022

ਸਾਵਧਾਨ ਹੋ ਜਾਵੋ ਪੰਜਾਬ ਚ ਬਿਜਲੀ ਦੇ ਲੱਗ ਸਕਦੇ ਹਨ ਵੱਡੇ ਵੱਡੇ ਕੱਟ – ਹੁਣ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਇਸ ਸਮੇਂ ਕੋਲੇ ਦੇ ਸੰਕਟ ਨਾਲ ਜੂਝ ਰਿਹਾ ਹੈ ਤੇ ਕੋਲੇ ਦੀ ਕਮੀ ਦਾ ਸਭ ਤੋਂ ਵੱਧ ਪ੍ਰਭਾਵ ਬਿਜਲੀ ਉਤਪਾਦਨ ਤੇ ਪੈ ਰਿਹਾ ਹੈ । ਕਿਉਂਕਿ ਬਿਜਲੀ ਦਾ ਉਤਪਾਦਨ ਜ਼ਿਆਦਾਤਰ ਕੋਲੇ ਦੇ ਨਾਲ ਹੀ ਕੀਤਾ ਜਾਂਦਾ ਹੈ । ਦੇਸ਼ ਦੇ ਵਿੱਚ ਜਿਵੇਂ ਜਿਵੇਂ ਹੁਣ ਕੋਲੇ ਦੀ ਕਮੀ ਆ ਰਹੀ ਹੈ ਉਸ ਕਾਰਨ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ । ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦੋਂ ਦੀ ਕੋਲੇ ਦੀ ਕਮੀ ਸ਼ੁਰੂ ਹੋਈ ਹੈ ਉਦੋਂ ਤੋਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਤੇ ਆਮ ਲੋਕ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਹੁਣ ਬਿਜਲੀ ਦਾ ਸੰਕਟ ਡੂੰਘਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ।

ਪੰਜਾਬ ਦੇ ਵਿੱਚ ਵੀ ਇਸ ਕੋਲੇ ਦੀ ਕਮੀ ਦਾ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ । ਪੰਜਾਬ ਦੇ ਵਿੱਚ ਕੋਲੇ ਦੀ ਕਮੀ ਕਾਰਨ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਪੰਜਾਬੀ ਵੀ ਹੁਣ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ । ਹਾਲਾਂਕਿ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਇਸ ਸੰਕਟ ਨੂੰ ਦੂਰ ਕੀਤਾ ਜਾਵੇਗਾ । ਪਰ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਦੇ ਕਾਰਨ ਲੋਕ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਹੁਣ ਇਸੇ ਵਿਚਕਾਰ ਇੱਕ ਵੱਡੀ ਖ਼ਬਰ ਪੰਜਾਬ ਸੂਬੇ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਬਿਜਲੀ ਦੇ ਕੱਟਾਂ ਕਾਰਨ ਹੁਣ ਸੂਬੇ ਦੇ ਛੇਵੇਂ ਥਰਮਲ ਪਲਾਂਟ ਯੂਨਿਟ ਨੂੰ ਬੰਦ ਕਰਨਾ ਪਿਆ ਹੈ । ਗੋਇੰਦਵਾਲ ਸਾਹਿਬ ਦੀ ਇੱਕ ਇਕਾਈ ਨੂੰ ਐਤਵਾਰ ਨੂੰ ਬੰਦ ਕਰਨਾ ਪਿਆ । ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜ ਥਰਮਲ ਪਲਾਂਟ ਯੂਨਿਟ ਵਿੱਚੋਂ ਇਕ ਨੂੰ ਬਾਅਦ ਵਿੱਚ ਚਲਾ ਦਿੱਤਾ ਗਿਆ ਸੀ ।

ਦਰਅਸਲ ਪੰਜਾਬ ਦੇ ਵਿਚ ਜੋ ਥਰਮਲ ਪਲਾਂਟ ਇਸ ਸਮੇਂ ਬਿਜਲੀ ਪੈਦਾ ਕਰ ਰਹੇ ਹਨ , ਉਹ ਥਰਮਲ ਪਲਾਂਟ ਅੱਧੀ ਸਮਰੱਥਾ ਦੇ ਨਾਲ ਬਿਜਲੀ ਦਾ ਉਤਪਾਦਨ ਕਰ ਰਹੇ ਹਨ । ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕੋਲੋਂ ਸਿਰਫ਼ ਤੇ ਸਿਰਫ਼ 36 ਘੰਟਿਆਂ ਦਾ ਹੀ ਕੋਲਾ ਬਾਕੀ ਬਚਿਆ ਹੈ । ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਵੀ ਲਗਾਤਾਰ ਕੇਂਦਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੂਬੇ ਨੂੰ ਲੋੜ ਮੁਤਾਬਕ ਕੋਲਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇਸ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ । ਹਾਲਾਂਕਿ ਬੀਤੇ ਦਿਨੀਂ ਪੰਜਾਬ ਨੂੰ 11 ਰੈਕ ਕੋਲਾ ਪਹੁੰਚ ਗਿਆ ਹੈ ।

ਪਰ ਪੰਜਾਬ ਨੂੰ ਇਸ ਸਮੇਂ 22 ਰੈਕ ਕੋਲੇ ਦੀ ਜ਼ਰੂਰਤ ਹੈ ਅਤੇ ਜੋ ਗਿਆਰਾਂ ਰੈਕ ਸੂਬੇ ਤੱਕ ਪਹੁੰਚੇ ਹਨ , ਉਨ੍ਹਾਂ ਨੂੰ ਥਰਮਲ ਪਲਾਂਟਾਂ ਤਕ ਪਹੁੰਚਾਉਣ ਦੇ ਲਈ ਦੋ ਤੋਂ ਤਿੱਨ ਦਿਨਾਂ ਦਾ ਸਮਾਂ ਲੱਗ ਸਕਦਾ ਹੈ ।ਉਪਰੋਕਤ ਹਾਲਾਤਾਂ ਨੇ ਤਾਂ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ ਨੂੰ ਚਾਰ ਤੋਂ ਪੰਜ ਘੰਟਿਆਂ ਦੇ ਕੱਟਾਂ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਉੱਥੇ ਹੀ ਪਾਵਰਕੌਮ ਦੇ ਸੀ ਡੀ ਐਮ ਏ ਵੇਨੂ ਪ੍ਰਸਾਦ ਨੇ ਕਿਹਾ ਹੈ ਕਿ ਪੰਜਾਬ ਨੂੰ ਲੋੜ ਮੁਤਾਬਕ ਕੋਲਾ ਮੁਹੱਈਆ ਨਹੀਂ ਕਰਵਾਇਆ ਗਿਆ। ਜਿਸ ਕਾਰਨ ਬਿਜਲੀ ਦੇ ਉਤਪਾਦਨ ਤੇ ਮੰਗ ਵਿਚ ਇਕ ਵੱਡਾ ਪਾੜਾ ਹੋ ਗਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਉਮੀਦ ਵੀ ਜਤਾਈ ਗਈ ਹੈ ਕਿ ਆਉਣ ਵਾਲੇ ਚਾਰ ਦਿਨਾਂ ਦੇ ਵਿੱਚ ਬਿਜਲੀ ਦੀ ਸਥਿਤੀ ਦੇ ਵਿੱਚ ਸੁਧਾਰ ਹੋ ਸਕਦਾ ਹੈ ।