Monday , December 6 2021

ਸਾਵਧਾਨ ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿਚ ਜਿੱਥੇ ਅੱਜ ਕੁੱਝ ਜਗਹਾ ਤੇ ਸੂਰਜ ਦੇਵਤਾ ਦੇ ਦਰਸ਼ਨ ਕੀਤੇ ਗਏ। ਉਥੇ ਹੀ ਬਹੁਤ ਸਾਰੇ ਸੂਬਿਆਂ ਅੰਦਰ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜਾਂ ਵਿੱਚ ਹੋ ਰਹੀ ਬਰਫ ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਪਰਕੋਪ ਵੇਖਿਆ ਜਾ ਰਿਹਾ। ਮੌਸਮ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਸਭ ਸੂਬਿਆਂ ਨੂੰ ਦਿੱਤੀ ਜਾਂਦੀ ਹੈ। ਤਾਂ ਜੋ ਲੋਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਦੇਖਦੇ ਹੋਏ ਅਹਿਤਿਆਤ ਵਰਤ ਸਕਣ। ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਇਕ ਵੱਡਾ ਅਲਰਟ ਜਾਰੀ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ਵਿੱਚ ਕੋਲਡ ਓਰੇਂਜ ਚੇਤਾਵਨੀ ਦਿਤੀ ਗਈ ਹੈ। ਆਉਣ ਵਾਲੇ 2 ਤੋਂ 3 ਦਿਨ ਲਈ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਠੰਡ ਦਾ ਪਰਕੋਪ ਇਸ ਤਰ੍ਹਾਂ ਹੀ ਜਾਰੀ ਰਹੇਗਾ। ਇਸ ਤਰ੍ਹਾਂ ਲੋਕਾਂ ਨੂੰ ਉੱਤਰ ਭਾਰਤ ‘ਚ ਵਧੇਰੇ ਠੰਢ ਦਾ ਸਾਹਮਣਾ ਕੁਝ ਦਿਨ ਹੋਰ ਕਰਨਾ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦੱਖਣੀ ਭਾਰਤ ‘ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਹੁਣ 21 ਜਨਵਰੀ ਦੀ ਰਾਤ ਤੱਕ ਉੱਤਰੀ ਭਾਰਤ ਦੇ ਪਹਾੜੀ ਰਾਜਾਂ ‘ਤੇ ਠੰਡ ਦਾ ਦਬਦਬਾ ਇਸ ਤਰ੍ਹਾਂ ਹੀ ਬਣਿਆ ਰਹੇਗਾ। ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ ਵਿੱਚ ਚੱਕਰਵਾਤੀ ਪ੍ਰਭਾਵਾਂ ਦੇ ਕਾਰਨ ਅਗਲੇ 2-3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਕੁਝ ਸ਼ਹਿਰਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਅਤੇ ਜਿਸ ਨਾਲ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਵੇਗੀ। ਇਹਨਾਂ ਸ਼ਹਿਰਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੌਗਾ, ਕਰਨਾਲ, ਅੰਬਾਲਾ, ਯਮੁਨਾਨਗਰ, ਪਾਣੀਪਤ, ਸੋਨੀਪਤ, ਮੇਰਠ, ਬਰੇਲੀ, ਲਖਨਊ, ਉਨਾਓ, ਕਾਨਪੁਰ, ਬਹਰਾਇਚ, ਪ੍ਰਯਾਗਰਾਜ, ਵਾਰਾਣਸੀ, ਪਟਨਾ ਸ਼ਾਮਲ ਹਨ।

ਇਸ ਤੋਂ ਬਿਨਾਂ ਉਪ-ਹਿਮਾਲੀਅਨ ਖੇਤਰਾਂ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਨੇ 13 ਤੋਂ 16 ਜਨਵਰੀ ਦੇ ਦਰਮਿਆਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਲਈ ਓਰੇਂਜ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ, ਬਿਹਾਰ ਅਤੇ ਦੱਖਣੀ ਅਸਾਮ ਵਿੱਚ ਵੀ ਧੁੰਦ ਜਾਰੀ ਰਹੇਗੀ ।