Thursday , October 21 2021

ਸਾਵਧਾਨ : ਵਿਦੇਸ਼ਾਂ ਚ ਪੜ੍ਹਾਈ ਲਈ ਅਤੇ PR ਲਈ ਅਪਲਾਈ ਕਰਨ ਵਾਲਿਆਂ ਲਈ ਆਈ ਜਰੂਰੀ ਖਬਰ

ਆਈ ਤਾਜਾ ਵੱਡੀ ਖਬਰ

ਅੱਜਕਲ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕੋਈ ਵੀ ਰਸਤਾ ਅਪਣਾਉਣ ਨੂੰ ਤਿਆਰ ਰਹਿੰਦੀ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ ਜਾਣ ਲਈ ਲੋਕੀ ਸਿੱਧੇ ਜਾਂ ਅਸਿੱਧੇ ਤੌਰ ਤੇ ਤਿਆਰ ਹੋ ਜਾਂਦੇ ਹਨ। ਬਾਹਰ ਜਾਣ ਦੇ ਚੱਕਰ ਵਿੱਚ ਹੀ ਬਹੁਤ ਸਾਰੇ ਇਨਸਾਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਅੱਜਕਲ ਸੂਬਾ ਸਰਕਾਰ ਵੱਲੋਂ ਬੇਸ਼ਕ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਇਸਦੇ ਬਾਵਜੂਦ ਵੀ ਕੁਝ ਲੋਕ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ।

ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ । ਜਿੱਥੇ ਠੱਗਾਂ ਵੱਲੋਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਹੁਣ ਵਿਦੇਸ਼ਾਂ ਵਿਚ ਪੜਾਈ ਲਈ ਅਤੇ ਪੀ ਆਰ ਲਈ ਅਪਲਾਈ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਅੱਜ ਕੱਲ ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਨੌਜਵਾਨ ਠੱਗੇ ਜਾ ਰਹੇ ਹਨ। ਜਿਸ ਕਾਰਨ ਪੁਲਿਸ ਦੀਆਂ ਦਰਜਨਾਂ ਟੀਮਾਂ ਟ੍ਰੈਵਲ ਏਜੰਟਾਂ ਦੇ ਲਾਇਸੰਸ ਅਤੇ ਦਸਤਾਵੇਜ਼ ਦੀ ਜਾਂਚ ਕਰ ਰਹੀਆ ਹਨ।

ਹੁਣ ਤੱਕ ਅਨੇਕਾਂ ਹੀ ਅਜਿਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ । ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ 3 ਟਰੈਵਲ ਏਜੰਟਾਂ ਖਿਲਾਫ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਮਾਮਲੇ ਦਰਜ ਕੀਤੇ ਗਏ ਹਨ। ਗਾਰਡਨ ਫੇਸ 2 ਅੰਬਾਲਾ ਦੇ ਦੀਪਕ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਹੈ ਇਕ ਟਰੈਵਲ ਏਜੰਟ ਮੁਲਜ਼ਮ ਨਿਹਾਲ ਗ੍ਰੇਵਰੀ ਕਰਨਾਟਕਾ ਅਤੇ ਸ਼ਿਵਾਨੀ ਸ਼ਰਮਾ ਫਰਮ ਇੰਡੀਅਨ ਇੰਟਰਪ੍ਰਾਈਜੇਜ਼ ਨੇ ਮਿਲ ਕੇ ਕੈਨੇਡਾ ਦਾ ਵਰਕ ਪਰਮਿਟ ਵੀਜਾ ਲਗਵਾਉਣ ਲਈ 50 ਹਜ਼ਾਰ ਰੁਪਏ ਲਏ ਹਨ।

ਕਾਫੀ ਸਮਾਂ ਬੀਤ ਜਾਣ ਪਿੱਛੋਂ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਵੀਜ਼ਾ ਲਗਵਾਇਆ ਗਿਆ। ਹਰਸ਼ਦੀਪ ਸਿੰਘ ਪਿੰਡ ਖਟੜਾ ਨੇ ਵੀ ਦੂਜੀ ਸ਼ਿਕਾਇਤ ਦਿੱਤੀ ਹੈ ਜਿੱਥੇ ਅਮਰੀਕਾ ਵਿੱਚ ਸਟੱਡੀ ਵੀਜ਼ੇ ਖਾਤਰ ਪੱਖੋਵਾਲ ਰੋਡ ਦੇ ਇਕ ਟਰੈਵਲ ਏਜੰਟ ਅਰਜੁਨ ਵਰਮਾ ਨੇ 6.97 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਵੱਲੋਂ ਇਸ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਤੀਜੀ ਘਟਨਾ ਵਿਚ ਲੁਧਿਆਣਾ ਦੇ ਹੀ ਬਲਵਿੰਦਰ ਸਿੰਘ ਪੁੱਤਰ ਚੰਨ ਸਿੰਘ ਵਾਸੀ ਪ੍ਰੀਤ ਨਗਰ ਦੁੱਗਰੀ, ਨੇ ਵੀ ਟਰੈਵਲ ਏਜੰਟ ਬਲਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ, ਦਵਿੰਦਰ ਸਿੰਘ ਪੁਤਰ ਬਲਜੀਤ ਸਿੰਘ, ਅਤੇ ਹਰਪ੍ਰੀਤ ਕੌਰ ਨੇ ਵੀ ਕੈਨੇਡਾ ਦੀ ਪੀਆਰ ਦਵਾਉਣ ਖ਼ਾਤਰ 2.37 ਧੋਖਾਧੜੀ ਨਾਲ ਠੱਗ ਲਏ ਹਨ। ਨਾ ਪੈਸੇ ਵਾਪਸ ਆਏ ਤੇ ਨਾ ਹੀ ਕਨੇਡਾ ਦੀ ਪੀ ਆਰ ਮਿਲੀ। ਲੋਕਾਂ ਨੂੰ ਅਜਿਹੇ ਠੱਗਾਂ ਦੀ ਭੇਟ ਚੜ੍ਹਨ ਤੋਂ ਬਚਾਉਣ ਲਈ ਸਾਰੇ ਟਰੈਵਲ ਏਜੰਟਾਂ ਦੇ ਲਾਇਸੰਸ ਚੈੱਕ ਕੀਤੇ ਜਾ ਰਹੇ ਹਨ।