Monday , June 27 2022

ਸਾਵਧਾਨ ਵਟਸਐਪ ਤੇ ਆਇਆ ਮੌਤ ਦਾ ਇਹ ਗਰੁੱਪ, 4 ਲੋਕਾਂ ਦੀ ਹੋਈ ਮੌਤ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਸ ਦੀ ਦੁਨੀਆਂ ਭਰ ਦੇ ਲੋਕ ਵਰਤੋਂ ਕਰਨਾ ਪਸੰਦ ਕਰਦੇ ਹਨ । ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਬਹੁਤ ਸਾਰੇ ਲੋਕ ਆਪਣੇ ਹੁਨਰ ਦੇ ਜਰੀਏ ਪੂਰੀ ਦੁਨੀਆਂ ਦੇ ਵਿੱਚ ਪ੍ਰਸਿੱਧ ਹੋਏ ਹਨ । ਸੋਸ਼ਲ ਮੀਡੀਆ ਦੀ ਵਰਤੋਂ ਜੇਕਰ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਹ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੈ । ਜ਼ਿਆਦਾਤਰ ਲੋਕ ਅੱਜਕੱਲ੍ਹ ਅਾਪਣਾ ਕੰਮ ਸੋਸ਼ਲ ਮੀਡੀਅਾ ਤੇ ਹੀ ਕਰਦੇ ਹਨ ,ਕਿਉਂਕਿ ਸੋਸ਼ਲ ਮੀਡੀਆ ਇਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਅਸੀਂ ਆਪਣਾ ਕੰਮ ਜਲਦੀ ਕਰ ਸਕਦੇ ਹਾਂ । ਸੋਸ਼ਲ ਮੀਡੀਆ ਨੇ ਪੂਰੀ ਦੁਨੀਆ ਇਕ ਕਰ ਕੇ ਰੱਖ ਦਿੱਤੀ ਹੈ । ਵੱਖੋ ਵੱਖ ਐਪਲੀਕੇਸ਼ਨਜ਼ ਦੇ ਜ਼ਰੀਏ ਲੋਕ ਆਪਸ ਵਿਚ ਜੁੜੇ ਹੋਏ ਹਨ । ਜ਼ਿਆਦਾ ਗਿਣਤੀ ਦੇ ਵਿੱਚ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਬਿਜ਼ਨਸ ਕਰਦੇ ਹਨ ।

ਸੋਸ਼ਲ ਮੀਡੀਆ ਦਾ ਸਭ ਤੋਂ ਵਧੀਆ ਮਾਧਿਅਮ ਵ੍ਹੱਟਸਐਪ ਨੂੰ ਮੰਨਿਆ ਜਾਂਦਾ ਹੈ । ਵ੍ਹੱਟਸਐਪ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਪੂਰੀ ਦੁਨੀਆਂ ਇੱਕ ਦੂਜੇ ਦੇ ਨਾਲ ਆਸਾਨੀ ਦੇ ਨਾਲ ਸੰਪਰਕ ਕਰ ਸਕਦੀ ਹੈ । ਛੋਟੇ ਕੰਮ ਤੋਂ ਲੈ ਕੇ ਵੱਡਾ ਕੰਮ ਅਸੀਂ ਇਸ ਸੋਸ਼ਲ ਮੀਡੀਆ ਪਲੈਟਫਾਰਮ ਤੇ ਜਰੀਏ ਕਰਦੇ ਹਨ । ਵ੍ਹੱਟਸਐਪ ਤੇ ਅੱਸੀ ਵੱਖ ਵੱਖ ਸਮਾਜਕ ਮੁੱਦਿਆਂ ਨੂੰ ਲੈ ਕੇ ਗਰੁੱਪ ਬਣਾਏ ਜਾਂਦੇ ਹਨ । ਜਿਨ੍ਹਾਂ ਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ । ਇਨ੍ਹਾਂ ਵ੍ਹੱਟਸਐਪ ਗਰੁੱਪਾਂ ਦੇ ਵਿੱਚ ਉਨ੍ਹਾਂ ਮੁੱਦਿਆਂ ਦੇ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ । ਪਰ ਤੁਹਾਨੂੰ ਪਤਾ ਹੈ ਇਹ ਗਰੁੱਪ ਹੁਣ ਕਿਸੇ ਦੀ ਜਾਨ ਤੱਕ ਲੈ ਸਕਦੇ ਹਨ , ਇਹ ਵ੍ਹੱਟਸਐਪ ਗਰੁੱਪ ਤੇ ਜਰੀਏ ਲੋਕ ਖ਼ੁਦਕੁਸ਼ੀਆਂ ਕਰ ਸਕਦੇ ਹਨ ?

ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਨਾ ? ਪਰ ਅਜਿਹਾ ਹੋਇਆ ਹੈ ਇੰਗਲੈਂਡ ਦੇ ਵਿਚ । ਜਿੱਥੇ ਪੋਰਟਸਮੈਨ ਚ ਵ੍ਹੱਟਸਐਪ ਤੇ ਇੱਕ ਸੁਸਾਈਡ ਗਰੁੱਪ ਬਣਾਇਆ ਗਿਆ । ਜਿਸ ਦੇ ਜ਼ਰੀਏ ਹਰ ਰੋਜ਼ ਖ਼ੁਦਕਸ਼ੀ ਕਰਨ ਦੇ ਵੱਖ ਵੱਖ ਬਿਹਤਰੀਨ ਤਰੀਕਾ ਗੱਲਬਾਤ ਹੁੰਦੀ ਸਨ । ਇਨ੍ਹਾਂ ਤਰੀਕਿਆਂ ਨੂੰ ਹੀ ਅਪਨਾਉਂਦੇ ਹੋਏ ਇਸ ਗਰੁੱਪ ਦੇ ਚਾਰ ਲੋਕਾਂ ਦੇ ਵਲੋਂ ਖੁ-ਦ-ਕੁ-ਸ਼ੀ ਕਰ ਲਈ ਗਈ । ਇਹ ਮਾਮਲਾ ਇੰਗਲੈਂਡ ਦੇ ਵਿਚ ਕਾਫੀ ਮਸ਼ਹੂਰ ਹੋ ਰਿਹਾ ਹੈ ਤੇ ਇਸ ਮਾਮਲੇ ਨੂੰ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਅਤੇ ਪ੍ਰੇਸ਼ਾਨ ਹੋ ਰਿਹਾ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇੰਗਲੈਂਡ ਪੁਲੀਸ ਨੂੰ ਇਕ ਵੀਹ ਸਾਲਾਂ ਦੀ ਐਨੀ ਨਾਂ ਦੀ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਸੀ ।

ਜਾਂਚ ਦੌਰਾਨ ਵੱਖ ਵੱਖ ਤੱਥ ਸਾਹਮਣੇ ਆ ਰਹੇ ਸੀ । ਜਿਸ ਤੋਂ ਬਾਅਦ ਪੁਲੀਸ ਨੂੰ ਇੱਕ ਵ੍ਹੱਟਸਐਪ ਗਰੁੱਪ ਵੀ ਪਤਾ ਲੱਗਿਆ । ਜਿਸ ਨੂੰ ਐਮੀ ਨੇ ਜੁਆਇਨ ਕੀਤਾ ਹੋਇਆ ਸੀ । । ਇਸ ਵ੍ਹੱਟਸਐਪ ਗਰੁੱਪ ਦੇ ਵਿਚ ਵੱਖ ਵੱਖ ਖ਼ੁਦਕੁਸ਼ੀ ਦੇ ਤਰੀਕੇ ਦੱਸੇ ਜਾਂਦੇ ਸਨ । ਤੇ ਕੁਝ ਸਮੇਂ ਬਾਅਦ ਪੁਲੀਸ ਨੂੰ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ । ਜਿਸ ਤੋਂ ਬਾਅਦ ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਦੇ ਵੱਲੋਂ ਵੀ ਇਸ ਵ੍ਹੱਟਸਐਪ ਗਰੁੱਪ ਨੂੰ ਜੁਆਇਨ ਕੀਤਾ ਹੋਇਆ ਸੀ। ਪੈਰਾਂ ਹੇਠੋਂ ਜ਼ਮੀਨ ਤਾਂ ਉਸ ਸਮੇਂ ਨਿਕਲ ਗਈ ਜਦੋਂ ਪੁਲੀਸ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਤਰੀਕਿਆਂ ਦੇ ਨਾਲ ਇਨ੍ਹਾਂ ਚਾਰਾਂ ਲੋਕਾਂ ਦੀ ਮੌਤ ਹੋਈ ਹੈ ਉਸ ਦੀ ਚਰਚਾ ਇਸ ਗਰੁੱਪ ਦੇ ਵਿਚ ਪਹਿਲਾਂ ਹੀ ਹੋ ਚੁੱਕੀ ਸੀ ।