Thursday , May 26 2022

ਸਾਵਧਾਨ ਮੋਬਾਈਲ ਐਪ ਰਾਹੀਂ ਬੈਂਕ ਵਰਤਣ ਵਾਲੇ, ਜਾਰੀ ਹੋਈ ਇਹ ਵੱਡੀ ਚੇਤਾਵਨੀ ਰਗੜੇ ਨਾ ਜਾਇਓ ਕਿਤੇ

ਜਾਰੀ ਹੋਈ ਇਹ ਵੱਡੀ ਚੇਤਾਵਨੀ ਰਗੜੇ ਨਾ ਜਾਇਓ ਕਿਤੇ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਬੀਤੇ ਦਿਨੀਂ ਲਾਕਡਾਊਨ ਲਾਗੂ ਕੀਤਾ ਗਿਆ ਸੀ। ਇਸ ਦੌਰਾਨ ਜ਼ਿਆਦਾਤਰ ਲੈਣ-ਦੇਣ ਡਿਜੀਟਲ ਹੋ ਰਹੇ ਸਨ। ਅਸਲ ਵਿਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸਨ ਤੇ ਬੈਂਕ ਘੱਟ ਜਾਣ ਨਾਲ ਡਿਜੀਟਲ ਲੈਣ-ਦੇਣ ਦੀ ਮੰਗ ਵਧ ਗਈ। ਇਸੇ ਦੌਰਾਨ ਜਾਲਸਾਜ਼ਾਂ ਨੇ ਵੀ ਆਪਣੇ ਪੈਂਤੜੇ ਵਰਤਣੇ ਸ਼ੁਰੂ ਕਰ ਦਿੱਤੇ ਤੇ ਗਾਹਕਾਂ ਨੂੰ ਠੱਗਣ ਲਈ ਨਵੀਂ ਖੋਜ ਸ਼ੁਰੂ ਕਰ ਦਿੱਤੀ। ਇਸ ਨੂੰ ਦੇਖਦੇ ਹੋਏ SBI (ਸਟੇਟ ਬੈਂਕ ਆਫ ਇੰਡੀਆ) ਨੇ ਗਾਹਕਾਂ ਲਈ ਇਕ ਅਲਰਟ ਜਾਰੀ ਕੀਤਾ ਹੈ।

ਬੈਂਕ ਨੇ ਕਿਹਾ ਕਿ ਮੋਬਾਈਲ ਐਪਸ ਜ਼ਰੀਏ ਦਿਨੋਂ-ਦਿਨ ਵਧਦੇ ਲੈਣ-ਦੇਣ ਨਾਲ ਦੇਸ਼ ਵਿਚ ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੈਂਕ ਨੇ ਇਕ ਟਵੀਟ ਜ਼ਰੀਏ ਲੋਕਾਂ ਨੂੰ ਕਿਸੇ ਵੀ ਗ਼ੈਰ-ਅਧਿਕਾਰਤ ਮੋਬਾਈਲ ਐਪ (Unverified App) ਦਾ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਐੱਸਬੀਆਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੋਬਾਈਲ ਐਪ ਰਾਹੀਂ ਜਾਲਸਾਜ਼ ਤੁਹਾਡੀ ਡਿਵਾਈਸ ‘ਤੇ ਕੰਟਰੋਲ ਰੱਖਣ ਦੇ ਨਾਲ ਹੀ ਤੁਹਾਡੇ ਕੰਟੈਕਟ, ਪਾਸਵਰਡ ਤੇ ਵਿੱਤੀ ਖਾਤਿਆਂ ਤਕ ਦਾ ਅਸੈੱਸ ਹਾਸਲ ਕਰ ਲੈਂਦੇ ਹਨ।

ਕੀ ਹੈ SBI ਦਾ ਟਵੀਟ
SBI ਨੇ ਆਪਣੇ ਟਵੀਟ ‘ਚ ਲਿਖਿਆ ਹੈ, ‘ਕੁਝ ਮੋਬਾਈਲ ਐਪਲੀਕੇਸ਼ਨ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਸਬੰਧੀ ਆਪਣੀ ਨਿੱਜੀ ਜਾਣਕਾਰੀ ਨੂੰ ਉਜਾਗਰ ਕਰ ਸਕਦੇ ਹਨ। SBI ਤੁਹਾਨੂੰ ਐਪਸ ਦੀ ਵਰਤੋਂ ਸਬੰਧੀ ਕੁਝ ਮਹੱਤਵਪੂਰਨ ਜਾਣਕਾਰੀ ਦੱਸ ਰਿਹਾ ਹੈ।’ ਬੈਂਕ ਨੇ ਇਹ ਕੈਪਸ਼ਨ ਦਿੰਦਿਆਂ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਗਾਹਕਾਂ ਨੂੰ ਸੁਰੱਖਿਆ ਹੇਤੂ ਕਈ ਟਿਪਸ ਦੱਸੇ ਗਏ ਹਨ।

ਕੀ ਹਨ ਬਚਾਅ ਦੇ ਤਰੀਕੇ
ਬੈਂਕ ਨੇ ਕਿਹਾ ਹੈ ਕਿ ਗਾਹਕ ਹਮੇਸ਼ਾ ਵੈਰੀਫਾਈਡ ਐਪ ਹੀ ਡਾਊਨਲੋਡ ਕਰਨ। ਕਿਸੇ ਵੀ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਜਾਂਚ ਲਓ ਕਿ ਉਹ ਕਿਹੜੀ ਕੰਪਨੀ ਨੇ ਬਣਾਇਆ ਹੈ ਤੇ ਕੀ ਇਹ ਵੈਰੀਫਾਈਡ ਹੈ ਜਾਂ ਨਹੀਂ? ਕਿਸੇ ਵੀ ਨਵੇਂ ਐਪ ਨੂੰ ਪਰਮਿਸ਼ਨ ਦਿੰਦੇ ਸਮੇਂ ਖ਼ਾਸ ਸਾਵਧਾਨੀ ਵਰਤੋ। ਇਸ ਗੱਲ ਦਾ ਖ਼ਾਸ ਕੀ ਧਿਆਨ ਰੱਖੀਏ ਕਿ ਜੋ ਇਜਾਜ਼ਤ ਮੰਗੀ ਜਾ ਰਹੀ ਹੈ ਕੀ ਉਹ ਜ਼ਰੂਰੀ ਹੈ? ਗਾਹਕਾਂ ਨੂੰ ਮੁਫ਼ਤ ਦੇ ਸਕ੍ਰੀਨਸੇਵਰ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹੇ ਐਪ ‘ਚ ਇਨਬਿਲਟ ਰਿਸਕ ਲੁਕਿਆ ਹੋ ਸਕਦਾ ਹੈ।ਕਿਸੇ ਵੀ ਐਪ ‘ਚ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਸੇਵ ਨਾ ਕਰੋ। ਫਾਰਵਰਡ ਮੈਸੇਜ ‘ਚ ਮਿਲਣ ਵਾਲੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਾ ਕਰੋ।