Friday , October 7 2022

ਸਾਵਧਾਨ : ਬੰਦਿਆਂ ਤੋਂ ਬਾਅਦ ਹੁਣ ਮੱਝਾਂ ਚ ਆ ਗਈ ਇਹ ਬਿਮਾਰੀ , ਲੋਕਾਂ ਚ ਪਈ ਚਿੰਤਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੇ ਅਜੇ ਤੱਕ ਆਪਣਾ ਅਸਰ ਵਿਖਾਉਣਾ ਖਤਮ ਨਹੀਂ ਕੀਤਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਵਿੱਚ ਡਰ ਪੈਦਾ ਕੀਤਾ ਹੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵਿਖਾਈ ਦੇ ਰਿਹਾ ਹੈ। ਦੇਸ਼ ਅੰਦਰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿੱਥੇ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਵਿੱਚ ਹੜ੍ਹ, ਭੁਚਾਲ ,ਬਲੈਕ ਫੰਗਸ, ਬਰਡ ਫ਼ਲੂ, ਤੂਫ਼ਾਨੀ ਚੱਕਰਵਾਤ ਅਤੇ ਹੋਰ ਕਈ ਗੰਭੀਰ ਬੀਮਾਰੀਆਂ ਨੇ ਲੋਕਾਂ ਨੂੰ ਡਰ ਦੇ ਸਾਏ ਹੇਠ ਲਿਆਂਦਾ ਹੈ।

ਹੁਣ ਮੱਝਾਂ ਵਿੱਚ ਵੀ ਇਹ ਬੀਮਾਰੀ ਆ ਗਈ ਹੈ ਜਿਸ ਨਾਲ ਲੋਕਾਂ ਨੂੰ ਚਿੰਤਾ ਪੈ ਗਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਉਥੇ ਹੀ ਹੁਣ ਪਸ਼ੂਆਂ ਵਿੱਚ ਇੱਕ ਨਵੀਂ ਬਿਮਾਰੀ ਬੁਵਾਈਨ ਪੈਦਾ ਹੋਵੇਗਾ ਜਿਸ ਨਾਲ ਲੋਕ ਚਿੰਤਾ ਵਿੱਚ ਹਨ। ਇਸ ਬਿਮਾਰੀ ਦਾ ਪਤਾ ਇਕ ਮਹੀਨੇ ਦੇ ਕੱਟੇ ਵਿਚ ਲੱਗਾ ਹੈ ਜੋ ਹਿਸਾਰ ਦੇ ਵਿੱਚ ਇਸ ਬਿਮਾਰੀ ਤੋਂ ਪੀੜਤ ਪਾਇਆ ਗਿਆ ਹੈ। ਜਿੱਥੇ ਇਹ ਵਾਇਰਸ ਪਸ਼ੂਆਂ ਵਿੱਚ ਫੈਲ ਗਿਆ ਹੈ ਉਥੇ ਹੀ ਇਸ ਦੀ ਖੋਜ ਵੀ ਕੀਤੀ ਜਾ ਰਹੀ ਹੈ।

ਖ਼ਾਸਕਰ ਇਹ ਖੋਜ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੀਮਾਰੀ ਕੋਰੋਨਾ ਵਾਇਰਸ ਦੀ ਪ੍ਰਵਿਰਤੀ ਵਖੋ ਵਖਰੇ ਜਾਨਵਰਾਂ ਨਾਲ ਵਾਪਰਦੀ ਹੈ ਜਾ ਨਹੀ। ਜੇ ਇਹ ਵਾਇਰਸ ਜਾਨਵਰਾ ਤੋ ਮਨੁੱਖਾਂ ਵਿੱਚ ਪਰਿਵਰਤਨਸ਼ੀਲ ਹੋ ਜਾਂਦਾ ਹੈ ਤਾਂ ਬਹੁਤ ਨੁਕਸਾਨ ਕਰ ਸਕਦਾ ਹੈ। ਡਾਕਟਰ ਮੀਨਾਕਸ਼ੀ ਦੇ ਅਨੁਸਾਰ ਮਨੁੱਖਾਂ ਤੋਂ ਸਾਰਸ ਕੋਵਿਡ 2 ਵਾਇਰਸ ਕਾਰਨ ਦਸਤ ਦੀ ਸ਼ਿਕਾਇਤ ਹੋਈ ਸੀ। ਜਿਸ ਦੇ ਅਧਾਰ ਉੱਤੇ ਵਿਗਿਆਨੀ ਵਾਇਰਸ ਦੇ ਇਲਾਜ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 10 ਸਾਲਾਂ ਵਿੱਚ ਜੋ ਬਿਮਾਰੀਆਂ ਮਨੁੱਖ ਵਿੱਚ ਹੋਣਗੀਆ, ਉਹਨਾਂ ਦੇ ਜਾਨਵਰਾਂ ਵਿੱਚ ਆਉਣ ਦੀ ਸੰਭਾਵਨਾ ਵੀ ਹੈ।

ਇਸ ਲਈ ਕਰੋਨਾ ਵਾਇਰਸ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਸਮੇਂ ਦੇ ਅਨੁਸਾਰ ਇਹ ਨਵਾਂ ਰੂਪ ਲੈ ਸਕਦਾ ਹੈ। ਅਜੇ ਇਸ ਬਾਰੇ ਉਸ ਦੀ ਉਤਪਤੀ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ ਕਿ ਇਹ ਦੂਜੇ ਜਾਨਵਰਾਂ ਵਿੱਚ ਫੈਲ ਰਿਹਾ ਹੈ ਜਾ ਨਹੀ। ਵਿਗਿਆਨੀਆਂ ਨੇ ਕਿਹਾ ਹੈ ਕਿ ਬੁਵਾਈਨ ਕਰੋਨਾ ਵਾਇਰਸ ਪਸ਼ੂਆਂ ਦੇ ਨਿਕਾਸ ਦੁੱਧ, ਮੀਟ ਰਾਹੀਂ ਮਨੁੱਖਾ ਤੱਕ ਪਹੁੰਚ ਸਕਦਾ ਹੈ। ਅਗਰ ਵਿਸ਼ਾਣੂ ਦਾ ਸੁਭਾਅ ਪਰਿਵਰਤਨਸ਼ੀਲ ਹੈ ਤਾਂ ਉਹ ਵੱਡੇ ਜਾਨਵਰਾਂ ਅਤੇ ਇਨਸਾਨਾਂ ਵਿੱਚ ਵੀ ਪਰਿਵਰਤਿਤ ਹੋ ਸਕਦਾ ਹੈ। ਪੂਰੇ ਹਰਿਆਣੇ ਵਿੱਚ ਹੁਣ ਤੱਕ ਇਸ ਵਾਇਰਸ ਦੇ 250 ਤੋਂ ਵੱਧ ਨਮੂਨੇ ਲਏ ਗਏ ਹਨ। ਜਿਨ੍ਹਾਂ ਵਿਚੋਂ ਬਹੁਤ ਸਾਰੇ ਸਕਰਾਤਮਕ ਪਾਏ ਗਏ ਹਨ।