Tuesday , September 21 2021

ਸਾਵਧਾਨ : ਦਿੱਲੀ ਤੋਂ 23 ਜਨਵਰੀ ਅਤੇ 26 ਜਨਵਰੀ ਬਾਰੇ ਪੁਲਸ ਵਲੋਂ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਉਂਝ ਤਾਂ ਕਈ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਪਰ ਇਹਨਾਂ ਵਿਚੋਂ ਬਹੁਤ ਘੱਟ ਤਿਉਹਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੂਰੇ ਦੇਸ਼ ਪੱਧਰ ਉਪਰ ਮਨਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਕੁਝ ਤਿਉਹਾਰ ਧਰਮ ਨਾਲ ਜੁੜੇ ਹੁੰਦੇ ਹਨ ਅਤੇ ਕੁਝ ਸਾਡੇ ਸਮਾਜਿਕ ਤਿਉਹਾਰ ਹੁੰਦੇ ਹਨ। ਪਰ ਭਾਰਤ ਦੇਸ਼ ਦੇ ਵਿਚ ਦੋ ਅਜਿਹੇ ਮਹੱਤਵ ਪੂਰਨ ਦਿਵਸ ਹਰ ਸਾਲ ਆਉਂਦੇ ਹਨ ਜਿਸ ਦਾ ਜੋਸ਼ ਅਤੇ ਜ-ਨੂੰ-ਨ ਹਰ ਭਾਰਤੀ ਦੇ ਅੰਦਰ ਹੁੰਦਾ ਹੈ। ਇਨ੍ਹਾਂ ਵਿੱਚੋਂ ਹੀ ਇੱਕ ਤਿਉਹਾਰ 26 ਜਨਵਰੀ ਨੂੰ ਮਨਾਇਆ ਜਾਣਾ ਹੈ ਜਿਸ ਨੂੰ ਅਸੀਂ ਗਣਤੰਤਰ ਦਿਵਸ ਦੇ ਰੂਪ ਵਿਚ ਜਾਣਦੇ ਹਾਂ।

ਇਸ ਸਾਲ ਦੇ ਵਿੱਚ ਅਸੀਂ 72 ਵਾਂ ਗਣਤੰਤਰ ਦਿਵਸ ਸਮਾਰੋਹ ਮਨਾਵਾਂਗੇ ਜਿਸ ਵਾਸਤੇ ਕਈ ਅਹਿਮ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਹਰ ਸਾਲ ਇਸ ਮੌਕੇ ਉਪਰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਜਿਸ ਦੌਰਾਨ ਸਾਨੂੰ ਕਈ ਝਾਕੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਸਭ ਤੋਂ ਪਹਿਲਾਂ ਇਨ੍ਹਾਂ ਝਾਕੀਆਂ ਦੀ ਫੁਲ ਡਰੈਸ ਰਿਹਰਸਲ ਕਰਵਾਈ ਜਾਂਦੀ ਹੈ ਜੋ ਇਸ ਸਾਲ ਵੀ ਕਰਵਾਈ ਜਾਵੇਗੀ। ਇਸ ਸਬੰਧੀ ਦਿੱਲੀ ਪੁਲਸ ਵੱਲੋਂ ਇਕ ਐਡਵਾਈਜ਼ਰੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।

ਜਿਸ ਦੇ ਤਹਿਤ ਇਸ ਵਾਰ ਦੀ ਇਹ ਖਾਸ ਰਿਹਰਸਲ 23 ਜਨਵਰੀ ਨੂੰ ਕੀਤੀ ਜਾਵੇਗੀ ਜਿਸ ਵਾਸਤੇ ਕਈ ਰੂਟਾਂ ਨੂੰ ਤਬਦੀਲ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦਿੱਲੀ ਦੇ ਜੁਆਇੰਟ ਸੀਪੀ ਟ੍ਰੈਫਿਕ ਮਨੀਸ਼ ਅਗਰਵਾਲ ਨੇ ਆਖਿਆ ਕਿ 23 ਜਨਵਰੀ ਨੂੰ ਕੀਤੀ ਜਾਣ ਵਾਲੀ ਫੁਲ ਡਰੈਸ ਰਿਹਰਸਲ ਦੇ ਲਈ ਵਿਜੈ ਚੌਕ, ਰਫੀ ਮਾਰਗ, ਜਨਪਤ ਅਤੇ ਮਾਨ ਸਿੰਘ ਰੋਡ ਉੱਪਰ ਟਰੈਫਿਕ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ

ਉਹ 23 ਜਨਵਰੀ ਦੀ ਸਵੇਰ ਜਦੋਂ ਵੀ ਆਪਣੇ ਘਰ ਤੋਂ ਬਾਹਰ ਨਿਕਲਣ ਤਾਂ ਉਹ ਉਸ ਦਿਨ ਦੇ ਲਈ ਬਣਾਏ ਗਏ ਖਾਸ ਨਵੇਂ ਟਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣ। 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਸਵੇਰੇ 4 ਵਜੇ ਤੋਂ ਹੀ ਨੇਤਾਜੀ ਸੁਭਾਸ਼ ਮਾਰਗ ਨੂੰ ਬੰਦ ਕਰ ਦਿੱਤਾ ਜਾਵੇਗਾ। ਮਨੀਸ਼ ਅਗਰਵਾਲ ਨੇ ਮੈਟਰੋ ਸਟੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 23 ਜਨਵਰੀ ਨੂੰ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਨੂੰ ਬੰਦ ਰੱਖਿਆ ਜਾਏਗਾ।