ਸਾਵਧਾਨ : ਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਜਾਰੀ ਹੋਇਆ ਇਹ ਹੁਕਮ ਨਹੀਂ ਮੰਨਿਆ ਤਾਂ ਰਗੜੇ ਜਾਵੋਂਗੇ

ਆਈ ਤਾਜਾ ਵੱਡੀ ਖਬਰ 

ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜੋ ਆਧੁਨਿਕ ਸਮੇਂ ਦੀ ਲੋੜ ਵੀ ਹੈ। ਉਥੇ ਹੀ ਤਬਦੀਲੀਆਂ ਕੀਤੇ ਜਾਣ ਦੇ ਨਾਲ ਉਸ ਦਾ ਅਸਰ ਕੇਵਲ ਗਰੀਬ ਵਰਗ ਉਪਰ ਵਧੇਰੇ ਪੈਂਦਾ ਹੈ। ਅੱਜ ਹਰ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨ ਦੀ ਜ਼ਰੂਰਤ ਪੈਂਦੀ ਹੈ। ਜੋ ਅੱਜ ਹਰ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ। ਭਾਰਤ ਦੇ ਲੋਕ ਜਿੱਥੇ ਖਾਣ-ਪੀਣ ਦੇ ਸ਼ੌਕੀਨ ਹਨ ਉਥੇ ਹੀ ਵਧਿਆ ਗੱਡੀਆਂ ਰੱਖਣ ਦੇ ਸ਼ੌਕੀਨ ਵੀ ਮੰਨੇ ਜਾਂਦੇ ਹਨ।

ਉਥੇ ਹੀ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਕਿਉਂਕਿ ਆਏ ਦਿਨ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਕੁਝ ਹਾਦਸੇ ਇਨਸਾਨ ਦੀ ਆਪਣੀ ਅ-ਣ-ਗ-ਹਿ-ਲੀ ਕਾਰਨ ਵਾਪਰਦੇ ਹਨ ਤੇ ਕੁਝ ਸਾਹਮਣੇ ਵਾਲੇ ਦੀ। ਹੁਣ ਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਇੱਕ ਹੁਕਮ ਜਾਰੀ ਹੋਇਆ ਹੈ, ਜਿਸ ਨੂੰ ਨਾ ਮੰਨਣ ਤੇ ਭਾਰੀ ਨੁ-ਕ-ਸਾ-ਨ ਹੋ ਸਕਦਾ ਹੈ।

ਭਾਰਤ ਸਰਕਾਰ ਵੱਲੋਂ ਹੁਣ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੜਕਾਂ ਤੇ ਚੱਲਣ ਵਾਲੇ ਸਾਰੇ ਵਾਹਨਾਂ ਨੂੰ ਵੱਧ ਤੋਂ ਵੱਧ ਸੁਰੱਖਿਅਤ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਹਰ ਕਾਰ ਵਿੱਚ ਏਅਰਬੈਗ ਲਗਾਉਣਾ ਲਾਜਮੀ ਕਰ ਦਿੱਤਾ ਹੈ। ਅਗਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਸ ਆਦੇਸ਼ ਦੀ ਕਿਸੇ ਵੱਲੋਂ ਪਾਲਣਾ ਨਹੀਂ ਕੀਤੀ ਜਾਂਦੀ,ਤਾ ਉਸ ਦਾ ਚਲਾਨ ਕੀਤਾ ਜਾਵੇਗਾ। ਸਰਕਾਰ ਵੱਲੋਂ ਇਹ ਨਿਯਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਜਾ ਰਿਹਾ ਹੈ।

ਉਥੇ ਹੀ ਪੁਰਾਣੇ ਮਾਡਲ ਦੀਆਂ ਕਾਰਾਂ ਨੂੰ ਵੀ 1 ਅਪਰੈਲ ਦੀ ਬਜਾਏ 31 ਅਗਸਤ ਤੱਕ ਮੌਕਾ ਦਿੱਤਾ ਜਾਵੇਗਾ। ਤਾਂ ਜੋ ਇਨ੍ਹਾਂ ਕਾਰਾਂ ਵਿਚ ਅਗਲੀਆਂ ਸੀਟਾਂ ਤੇ ਏਅਰ ਬੈਗਸ ਜ਼ਰੂਰੀ ਲਗਵਾਏ ਜਾ ਸਕਣ। ਕਾਰ ਵਿੱਚ ਲਗਾਏ ਜਾਣ ਵਾਲੇ ਇਹ ਏਅਰ ਬੈਗ ਡਰਾਈਵਰ ਅਤੇ ਉਸਦੇ ਨਾਲ ਬੈਠੀ ਸਵਾਰੀ ਦੀ ਹਿਫ਼ਾਜ਼ਤ ਕਰਨਗੇ। ਇਹ ਏਅਰ ਬੈਗ ਹੋਣ ਵਾਲੇ ਹਾਦਸਿਆਂ ਵਿੱਚ ਮਦਦਗਾਰ ਸਾਬਤ ਹੋਣਗੇ। ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਏਅਰ ਬੈਗ ਨੂੰ 1 ਅਪ੍ਰੈਲ ਤੋਂ ਹਰ ਕਾਰ ਵਿਚ ਲਗਾਉਣਾ ਲਾਜਮੀ ਕੀਤਾ ਗਿਆ ਹੈ।