Sunday , September 25 2022

ਸਾਡੇ ਜਿਗਰ ਦੇ ਟੁਕੜਿਆਂ ਨਾਲ ਕਿੰਨਾ ਗਲਤ ਹੋ ਰਿਹਾ

ਓਨਟਾਰੀਓ ਦੇ ਕਾਲਜਾਂ ਦੀ ਹੜਤਾਲ ਕਾਰਨ ਭਾਰਤੀ ਵਿਦਿਆਰਥੀ ਦਾ ਭਵਿੱਖ ਲੱਗਾ ਦਾਅ ‘ਤੇ:ਓਨਟਾਰੀਓ ਦੇ ਸਕੂਲ ਕਾਲਜਾਂ ‘ਚ ਬੀਤੀ 15 ਅਕਤੂਬਰ ਤੋਂ ਹੜਤਾਲ ਚੱਲ ਰਹੀ ਹੈ।ਜਿਸ ਕਾਰਨ ਪੰਜ ਲੱਖ ਵਿਦਿਆਰਥੀਆਂ ਦੀ ਪੜਾਈ ਠੱਪ ਪਈ ਹੈ, ਜਿਨ੍ਹਾਂ ‘ਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।ਓਨਟਾਰੀਓ ਦੇ ਕਾਲਜ ਪ੍ਰਬੰਧਕਾਂ ਨੇ ਹੜਤਾਲੀ ਅਧਿਆਪਕਾਂ ਨੂੰ ਹੜਤਾਲ ਖਤਮ ਕਰਕੇ ਕਲਾਸਾਂ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।ਓਨਟਾਰੀਓ ਦੇ ਕਾਲਜਾਂ ਦੀ ਹੜਤਾਲ ਕਾਰਨ ਭਾਰਤੀ ਵਿਦਿਆਰਥੀ ਦਾ ਭਵਿੱਖ ਲੱਗਾ ਦਾਅ 'ਤੇਸੂਬੇ ਦੇ 24 ਕਾਲਜਾਂ ਦੀ ਅਗਵਾਈ ਕਰਨ ਵਾਲੀ ਕਾਲਜ ਇੰਪਲਾਇਰ ਕੌਂਸਲ ਨੇ ਕਿਹਾ ਕਿ ਯੂਨੀਅਨ ਨਾਲ ਗੱਲਬਾਤ ਟੁੱਟਣ ਪਿੱਛੋਂ ਆਖਰੀ ਪੇਸ਼ਕਸ਼ ਬਾਰੇ ਲੇਬਰ ਰਿਲੇਸ਼ਨ ਬੋਰਡ ਨੂੰ ਵੋਟਿੰਗ ਦਾ ਸਮਾਂ ਤੈਅ ਕਰਨ ਦੀ ਅਪੀਲ ਕੀਤੀ ਸੀ। ਉੱਧਰ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਨੇ ਕਿਹਾ ਕਿ ਚੌਥੇ ਹਫਤੇ ‘ਚ ਦਾਖਲ ਹੋ ਚੁੱਕੀ ਹੜਤਾਲ ਨੂੰ ਫਿਲਹਾਲ ਖਤਮ ਕਰਨ ਦੀ ਕੋਈ ਯੋਜਨਾ ਨਹੀਂ ਹੈ।ਓਨਟਾਰੀਓ ਦੇ ਕਾਲਜਾਂ ਦੀ ਹੜਤਾਲ ਕਾਰਨ ਭਾਰਤੀ ਵਿਦਿਆਰਥੀ ਦਾ ਭਵਿੱਖ ਲੱਗਾ ਦਾਅ 'ਤੇਹੜਤਾਲੀ ਅਧਿਆਪਕਾਂ ਨਾਲ ਗੱਲਬਾਤ ਕਰ ਰਹੀ ਕਾਲਜਾਂ ਦੀ ਟੀਮ ਆਗੂ ਸੋਨੀਆ ਡੈਲ ਮਿਜ਼ੀਅਰ ਨੇ ਕਿਹਾ ਕਿ ਕੌਂਸਲ ਨੇ ਰੁਜ਼ਗਾਰ ਸੁਰੱਖਿਆ, ਤਨਖਾਹਾਂ ਤੇ ਆਕਾਦਮਿਕ ਆਜ਼ਾਦੀ ਬੀਰੇ ਯੂਨੀਅਨ ਦੀਆਂ ਚਿੰਤਾਵਾਂ ਦਾ ਨਿਪਟਾਰਾ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਤਿੰਨ ਹਫਤੇ ਗੱਲਬਾਤ ਦੇ ਮੇਜ਼ ਤੋਂ ਦੂਰ ਰਹਿਣ ਤੋਂ ਬਾਅਦ ਉੱਚੇਰੀ ਸਿੱਖਆ ਮੰਤਰੀ ਡੈਬ ਮੈਥਿਊਜ਼ ਦੀ ਅਪੀਲ ‘ਤੇ ਬੀਤੇ ਦਿਨੀਂ ਗੱਲਬਾਤ ਸ਼ੁਰੂ ਹੋਈ ਸੀ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ।ਇੰਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਸੀ ਕਿ ਵੀਜ਼ਾ ਤੇ ਵਰਕ ਪਰਮਿਟ ਦੇ ਮਾਮਲੇ ‘ਚ ਘਬਰਾਉਣ ਦੀ ਲੋੜ ਨਹੀਂ।ਓਨਟਾਰੀਓ ਦੇ ਕਾਲਜਾਂ ਦੀ ਹੜਤਾਲ ਕਾਰਨ ਭਾਰਤੀ ਵਿਦਿਆਰਥੀ ਦਾ ਭਵਿੱਖ ਲੱਗਾ ਦਾਅ 'ਤੇਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟ ਦੀ ਸ਼ਰਤ ਹੁੰਦੀ ਹੈ ਕਿ ਕੋਰਸ ਮੁਕੰਮਲ ਹੋਣ ਤੱਕ ਰੁਕਣਾ ਨਹੀਂ ਚਾਹੀਦਾ ਪਰ ਅਧਿਆਪਕਾਂ ਦੀ ਹੜਤਾਲ ਨੇ ਹਾਲਾਤ ਗੁੰਝਲਦਾਰ ਬਣਾ ਦਿੱਤੇ ਹਨ।ਕਾਲਜ ਇਸਟ੍ਰਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਘੱਟੋ ਘੱਟ 50 ਫ਼ੀਸਦੀ ਫੁੱਲ ਟਾਈਮ ਅਧਿਆਪਕਾਂ ਦੀ ਭਰਤੀ ਕਰਨ ਤੇ ਤਨਖਾਹਾਂ ‘ਚ ਵਾਧੇ ਦੀ ਮੰਗ ਕਰ ਰਹੀ ਹੈ।ਉੱਧਰ ਕਾਲਜ ਇੰਪਲਾਇਰ ਕੌਂਸਲ ਦਾ ਕਹਿਣਾ ਹੈ ਕਿ ਅਜਿਹੀ ਸੂਰਤ ‘ਚ 250 ਮਿਲੀਅਨ ਡਾਲਰ ਦਾ ਬੋਝ ਪਵੇਗਾ ਤੇ ਠੇਕੇ ਵਾਲੀਆਂ ਕਈ ਆਸਾਮੀਆਂ ਖਤਮ ਕਰਨੀਆਂ ਪੈਣਗੀਆਂ।