Saturday , October 31 2020

ਸਾਗਰਿਕਾ ਨੇ ਯੁਵਰਾਜ ਸਿੰਘ ਨਾਲ ਸ਼ੇਅਰ ਕੀਤੀ ਤਸਵੀਰ, ਹੇਜ਼ਲ ਨੂੰ ਹੋਈ ਜਲਨ

ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਦੀ ਮੰਗਲਵਾਰ ਨੂੰ ਰਿਸੈਪਸ਼ਨ ਪਾਰਟੀ ਹੋਈ।ਜਿੱਥੇ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਅਤੇ ਕ੍ਰਿਕਟਰਜ਼ ਸਟਾਰਜ਼ ਨੇ ਖੂਬ ਰੌਣਕ ਲਗਾਈ। ਸਭ ਤੋਂ ਖਾਸ ਸੀ ਕਿ ਯੁਵਾਰਜ ਸਿੰਘ ਦਾ ਲੁੱਕ ,ਜਿੱਥੇ ਉੇਹ ਰੈੱਡ ਕਲਰ ਦੇ ਕੁੜਤੇ ਅਤੇ ਵੈਲਵੇਟ ਜੇਕੇਟ ਵਿੱਚ ਪਹੁੰਚੇ ਸਨ। ਜੋ ਸਾਰੇ ਸਿਤਾਰਿਆਂ ਤੋਂ ਬਿਲੁਕਲ ਅਲੱਗ ਸੀ, ਯੁਵਰਾਜ ਫੁਲ ਮਸਤੀ ਦੇ ਮੂਡ  ਵਿੱਚ ਪਹੁੰਚੇ ਸਨ।

Yuvraj Sagarika Picture Hazel Keech

 

ਪਹਿਲਾਂ ਉਨ੍ਹਾਂ ਨੇ ਹਰਭਜਨ ਸਿੰਘ ਦੇ ਨਾਲ ਮਸਤੀ ਕੀਤੀ ਫਿਰ ਡਾਂਸ ਫਲੋਰ ‘ਤੇ ਭੰਗੜਾ ਕੀਤਾ।ਉਸ ਤੋਂ ਬਾਅਦ ਖੂਬ ਤਸਵੀਰਾਂ ਕਲਿਕ ਕਰਵਾਈਆਂ।ਯੁਵਰਾਜ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ।ਜਿਸ ਵਿੱਚ ਉਹ ਜ਼ਹੀਰ ਦੀ ਪਤਨੀ ਸਾਗਰਿਕਾ ਘਾਟਗੇ ਨਾਲ ਤਸਵੀਰ ਕਲਿਕ ਕਰਵਾ ਰਹੇ ਹਨ।ਦੋੋਵੇਂ ਪਾਰਟੀ ਵਿੱਚ ਇੱਕ ਹੀ ਕਲਰ ਦੇ ਕੱਪੜੇ ਪਾ ਕੇ ਆਏ ਸਨ।
ਮੁੰਬਈ ਵਿੱਚ ਹੋਏ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ ਦੀਆਂ ਖਬਰਾਂ ਲਗਾਤਾਰ ਚਰਚਾ ਵਿੱਚ ਬਣੀਆਂ ਹੋਈਆਂ ਹਨ। ਇਸ ਈਵੈਂਟ ਵਿੱਚ ਤਸਵੀਰਾਂ ਵੀ ਖੂਬ ਲਾਈਕ ਅਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

Yuvraj Sagarika Picture Hazel Keech

ਇਸ ਵਿੱਚ ਇਸ ਈਵੈਂਟ ਵਿੱਚ ਪਹੁੰਚੇ ਯੁਵਰਾਣ ਸਿੰਘ ਅਤੇ ਜ਼ਹੀਰ ਖਾਨ ਦੀ ਵਾਈਫ ਸਾਗਰਿਕਾ ਘਾਟਗੇ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਹੋਇਆ ਉਂਝ ਕਿ ਸਾਗਰਿਕਾ ਨੇ ਆਪਣੇ ਇੰਸਟਾ ਅਕਾਊਂਟ ‘ਤੇ ਯੁਵਰਾਜ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਟਵੀਨਿੰਗ ਵਿਦ ਮਿਸਟਰ ਸਿੰਘ।ਇਸ ਤਸਵੀਰ ਵਿੱਚ ਦੇਖ ਕੇ ਪਤਾ ਲੱਗਦਾ ਹੈ ਕਿ ਦੋਹਾਂ ਦੀ ਡ੍ਰੈਸ ਦਾ ਕਲਰ ਕਾਫੀ ਮਿਲਦਾ ਜੁਲਦਾ ਸੀ।

Yuvraj Sagarika Picture Hazel Keech

ਇਸ ਤਸਵੀਰ ਦੇ ਪੋਸਟ ਹੋਣ ਤੋਂ ਬਾਅਦ ਯੁਵਰਾਜ ਦੀ ਵਾਈਫ ਹੇਜ਼ਲ ਕੀਚ ਨੇ ਮਜ਼ਾਕੀਆ ਅੰਦਾਜ਼ ਵਿੱਚ ਸਾਗਰਿਕਾ ਦੀ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਵੀ ਜ਼ਹੀਰ ਖਾਨ ਦੇ ਨਾਲ ਮੈਚਿੰਗ ਦਾ ਆਊਟਫਿਟ ਪਾਉਣਾ ਚਾਹੀਦਾ ਸੀ।ਹੇਜ਼ਲ ਦਾ ਇਹ ਕੁਮੈਂਟ ਕਰਨਾ ਸੀ ਕਿ ਯੂਜ਼ਰ ਨੇ ਉਨ੍ਹਾਂ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਪਤੀ ਨੂੰ ਸਾਗਰਿਕਾ ਦੇ ਨਾਲ ਦੇਖ ਕੇ ਹੇਜ਼ਲ ਨੂੰ ਜਲਨ ਹੋਈ ਹੈ।

ਦੱਸ ਦੇਈਏ ਕਿ ਸਾਗਰਿਕਾ ਅਤੇ ਜ਼ਹੀਰ ਖਾਨ ਵੀ ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ।ਉਨ੍ਹਾਂ ਦੇ ਵਿਆਹ ਅਤੇ ਹਨੀਮੂਨ ਦੀ ਚਰਚਾ ਲਗਾਤਾਰ ਖਬਰਾਂ ਵਿੱਚ ਬਣੀ ਹੋਈ ਹੈ।

Yuvraj Sagarika Picture Hazel Keech

ਸਾਗਰਿਕਾ ਅਤੇ ਜ਼ਹੀਰ ਖਾਨ ਨੇ 23 ਨਵੰਬਰ ਨੂੰ ਕੋਰਟ ਮੈਰਿਜ ਕੀਤੀ ਸੀ ਅਤੇ 27 ਨਵੰਬਰ ਨੂੰ ਮੰੁਬਈ ਦੇ ਤਾਜ ਮਹਿਲ ਪੈਲੇਸ ਵਿੱਚ ਗ੍ਰੈਂਡ ਰਿਸੇਪਸ਼ਨ ਦਿੱਤੀ ਸੀ। ਇਹ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।ਕੋਰਟ ਮੈਰਿਜ ਤੋਂ ਪਹਿਲਾਂ ਜਹੀਰ ਖਾਨ ਨੇ 24 ਅਪ੍ਰੈਲ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇ ਰਿਸੈਪਸ਼ਨ ਵਿੱਚ ਵਿਰਾਟ ਅਤੇ ਅਨੁਸ਼ਕਾ, ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਵਾਈਫ ਹੇਜਲ ਕੀਚ , ਸਚਿਨ ਤੇਂਦੁਲਕਰ ,ਵਿਰੇਂਦਰ ਸਹਿਵਾਗ ,ਸੁਸ਼ਮਿਤਾ ਸੇਨ ਨਾਲ ਕਈ ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟਰਜ਼ ਸ਼ਾਮਿਲ ਹੋਏ ਸਨ।