Wednesday , May 25 2022

ਸਸਕਾਰ ਮੌਕੇ ਸ਼ਮਸ਼ਾਨਘਾਟ ‘ਚ ਹੋਈ ਘਟਨਾ ਨੂੰ ਦੇਖ ਹੈਰਾਨ ਹੋਏ ਸਭ

ਸਸਕਾਰ ਮੌਕੇ ਸ਼ਮਸ਼ਾਨਘਾਟ ‘ਚ ਹੋਈ ਘਟਨਾ ਨੂੰ ਦੇਖ ਹੈਰਾਨ ਹੋਏ ਸਭ

ਸ਼ਹਿਰ ਦੇ ਸ਼ਮਸ਼ਾਨਘਾਟ ਵਿਚ ਹੋ ਰਹੇ ਅੰਤਿਮ ਸੰਸਕਾਰ ਸਮੇਂ ਉਸ ਵੇਲੇ ਸਾਰੇ ਹੈਰਾਨ ਰਹਿ ਗਏ ਜਦੋਂ ਬਲਦੀ ਚਿਖਾ ਵਿਚ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਕਤ ਵਿਅਕਤੀ 60 ਫੀਸਦੀ ਝੁਲਸ ਗਿਆ। ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਉਪਰੰਤ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।

 

ਅੱਗ ਵਿਚ ਝੁਲਸਣ ਵਾਲੇ ਵਿਅਕਤੀ ਦੀ ਸ਼ਨਾਖ਼ਤ ਸੇਵਕ ਸਿੰਘ ਪੁੱਤਰ ਗੋਖ਼ਾ ਸਿੰਘ ਵਾਸੀ ਬਸਤੀ ਸ਼ਮਸ਼ਦੀਨ ਮੱਲੋ ਕੇ ਰੋਡ ਜ਼ੀਰਾ ਵਜੋਂ ਹੋਈ। ਜਿਸਦੇ ਭਰਾ ਮੰਗਾ ਸਿੰਘ ਦੀ ਮੌਤ ਕੁਝ ਦਿਨ ਪਹਿਲਾਂ ਹੋ ਗਈ ਸੀ।

 

ਭਰਾ ਦੀ ਮੌਤ ਕਾਰਨ ਸੇਵਕ ਸਿੰਘ ਨੂੰ ਗਹਿਰਾ ਸਦਮਾ ਲੱਗਾ ਸੀ ਅਤੇ ਇਸੇ ਸਦਮੇ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ,

ਜਿਸ ਕਰ ਕੇ ਉਸਨੇ ਬੀਤੇ ਦਿਨੀਂ ਦੇਰ ਸ਼ਾਮ ਜਦੋਂ ਉਹ ਸ਼ਮਸ਼ਾਨਘਾਟ ਪੁੱਜਾ ਤਾਂ ਉੱਥੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ, ਜਿਸ ਦੌਰਾਨ ਉਸ ਨੇ ਭਾਵੁਕ ਹੋ ਕੇ ਬਲਦੀ ਚਿਖਾ ਵਿਚ ਛਾਲ ਮਾਰ ਦਿੱਤੀ।