Saturday , June 25 2022

ਸਵੇਰੇ 3 ਵਜੇ ਪਾਠ ਦੀ ਡਿਊਟੀ ਲਗਾਉਣ ਨੂੰ ਲੈ ਕੇ ਹੋ ਗਿਆ ਵੱਡਾ ਕਾਂਡ ਲੈ ਲਈ ਪਾਠੀ ਸਿੰਘ ਦੀ ਜਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਦੀ ਮਨਸ਼ਾ ਨਾਲ ਵੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਰ ਕਈ ਵਾਰ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਵਿਅਕਤੀਆਂ ਵੱਲੋਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਪੈਦਾ ਕਰ ਲਏ ਜਾਂਦੇ ਹਨ ਜਿਸ ਵਿੱਚ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਥੇ ਕੁਝ ਲੋਕਾਂ ਵੱਲੋਂ ਆਪਣੇ ਕੰਮ ਨੂੰ ਲੈ ਕੇ ਹੀ ਆਪਸੀ ਵਿਵਾਦ ਇਸ ਹੱਦ ਤੱਕ ਚਲਾ ਜਾਂਦਾ ਹੈ ਕਿ ਇਸ ਵਿਵਾਦ ਕਾਰਨ ਬਿਨਾਂ ਕਸੂਰ ਹੀ ਵਿਅਕਤੀ ਦੀ ਜਾਨ ਤੱਕ ਜਾ ਰਹੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ, ਹੁਣ ਇੱਥੇ ਸਵੇਰੇ ਤਿੰਨ ਵਜੇ ਪਾਠ ਦੀ ਡਿਊਟੀ ਨਿਭਾਉਣ ਲੱਗਿਆ ਨੂੰ ਲੈ ਕੇ ਅਜਿਹਾ ਕਾਂਡ ਹੋਇਆ ਹੈ ਕਿ ਪਾਠੀ ਦੀ ਜਾਨ ਚਲੇ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੈ ਕਲਾਨੌਰ ਅਧੀਨ ਆਉਂਦੇ ਪਿੰਡ ਦਲੇਲਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਪਾਠੀ ਵੱਲੋਂ ਦੂਸਰੇ ਪਿੰਡ ਦਾਬਾਂਵਾਲ ਵਿਖੇ ਸ਼ੁਰੂ ਕੀਤੇ ਗਏ ਅਖੰਡ ਪਾਠਾਂ ਦੀ ਲੜੀ ਵਿੱਚ ਡਿਊਟੀ ਲਗਾਈ ਜਾ ਰਹੀ ਸੀ। ਜਿੱਥੇ ਇਸ ਪਿੰਡ ਦੇ ਰਹਿਣ ਵਾਲੇ ਪਾਠੀ ਕਸ਼ਮੀਰ ਸਿੰਘ ਦੀ ਡਿਊਟੀ ਪਾਠ ਤੇ ਤੜਕਸਾਰ 3 ਵਜੇ ਸ਼ੁਰੂ ਹੋਣੀ ਸੀ। ਉਥੇ ਹੀ ਪਿੰਡ ਦਾ ਦਾਬਾਵਾਲ ਪਿੰਡ ਦੇ ਅਵਤਾਰ ਸਿੰਘ ਦੇ ਘਰੇ ਚਲ ਰਹੇ ਇਸ ਅਖੰਡ ਪਾਠਾਂ ਦੇ ਦੌਰਾਨ ਦੂਸਰਾ ਪਾਠੀ ਲਖਵੀਰ ਸਿੰਘ ਉਰਫ ਬੰਟੀ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਦਾਬਾਵਾਲਾ ਵੱਲੋਂ ਇਸ ਡਿਊਟੀ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਵੱਲੋਂ ਆਖਿਆ ਗਿਆ ਕਿ ਉਹ ਡਿਊਟੀ ਆਪ ਕਰੇਗਾ ਅਤੇ ਕਸ਼ਮੀਰ ਸਿੰਘ ਨੂੰ ਨਹੀਂ ਕਰਨ ਦਿੱਤੀ ਜਾਵੇਗੀ।

ਇਹ ਵਿਵਾਦ ਇਸ ਕਦਰ ਵਧ ਗਿਆ ਕੇ ਪਾਠੀ ਲਖਵੀਰ ਸਿੰਘ ਉਰਫ ਬੰਟੀ ਵੱਲੋਂ ਪਾਠੀ ਕਸ਼ਮੀਰ ਸਿੰਘ ਉਪਰ ਹਮਲਾ ਕਰ ਦਿੱਤਾ ਗਿਆ। ਜਿੱਥੇ ਉਸ ਦੇ ਸਿਰ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਥੇ ਹੀ ਉਸ ਦੀ ਮੌਕੇ ਤੇ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਇਸ ਮਾਮਲੇ ਦੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ,ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ।