ਅੱਜ ਸਵੇਰੇ ਰੋਪੜ ਹੈਡ ਤੇ ਮਗਰਮੱਛ ਦੇਖਿਆ ਗਿਆ।
ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਹੇਠਲੀ ਸਾਈਡ ਜਿਥੇ ਅਕਸਰ ਲੋਕ ਨਹਾਉਂਦੇ ਆ ਉਥੇ ਅੱਜ ਸਵੇਰੇ ਕੁਝ ਵਿਦਿਆਰਥੀਆਂ ਨੇ ਟਹਿਲਦੇ ਸਮੇ ਮਗਰਮੱਛ ਦੇਖਿਆ। ਸੋ ਵੀਰੋ ਸਭ ਨੂੰ ਬੇਨਤੀ ਆ ਬਈ ਓਥੇ ਨਹਾਉਣ ਲਈ ਪਾਣੀ ਚ ਨਾ ਉਤਰੋ।
ਇਸ ਘਾਟ ਤੇ ਅਕਸਰ ਇਕ ਗੱਲ ਪ੍ਰਚਲਿਤ ਆ ਬੀ 10 ਵਿੱਚੋ 5 ਡੈਡ ਬੋਡੀਜ਼ ਇਥੇ ਮਿਲਦੀਆਂ ਨਹੀਂ ਹੋ ਸਕਦਾ ਉਸਦਾ ਕਾਰਨ ਆਹ ਮਗਰਮੱਛ ਹੀ ਹੋਵੇ।ਹੋਲਾ ਮਹੱਲਾ ਵੀ ਆਉਣ ਵਾਲਾ ਆ ਸੋ ਸਰਕਾਰ ਨੂੰ ਬੇਨਤੀ ਆ ਇਥੇ ਨਹਾਉਣ ਵਾਲਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਬਾਕੀ ਕਾਲਜਾਂ ਵਾਲੇ ਵੀਰਾਂ ਨੂੰ ਬੇਨਤੀ ਆ ਬੀ ਇਸ ਪਾਸੇ ਸੇਲਫੀਆਂ ਲੈਣ ਲਈ ਪਾਣੀ ਚ ਨਾ ਜਾਵੋ।ਪੀਸਾਂ ਚ ਘਰ ਆਉਣ ਤੋਂ ਚੰਗਾ ਬੀ ਨਹਾਉਣ ਵਾਲੇ ਚਾਅ ਘਰੇ ਪੂਰੇ ਕਰ ਲਓ।
ਆਪ ਦੀ ਸਲਾਮਤੀ ਹਿੱਤ