Friday , December 9 2022

ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਜਾਣ ਕੇ ਹੋ ਜਾਓਗੇ ਹੈਰਾਨ….

ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਜਾਣ ਕੇ ਹੋ ਜਾਓਗੇ ਹੈਰਾਨ….

 

ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ। ਬੀਤੇ ਦਿਨੀਂ ਇੱਕ ਸ਼ੋਅ ਲਈ ਮੁੰਬਈ ਆਏ ਜਸਟਿਨ ਬੀਬਰ ਦੀ ਸਕਿਉਰਿਟੀ ਵਜੋਂ ਸ਼ੇਰਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।6-salary-of-salman-khans-bodyguard-shera
ਨਾ ਸਿਰਫ ਬੀਬਰ, ਸ਼ੇਰਾ ਨੇ ਕਈ ਹੋਰ ਕੌਮਾਂਤਰੀ ਸੈਲਿਬ੍ਰਿਟੀਜ਼- ਮਾਈਕਲ ਜੈਕਸਨ, ਵਿਲ ਸਮਿੱਥ, ਜੈਕੀ ਚੇਨ ਤੇ ਬਾਲੀਵੁੱਡ ਦੇ ਅਮਿਤਾਭ ਬੱਚਨ ਵਰਗੇ ਸਿਤਾਰਿਆਂ ਲਈ ਸਕਿਉਰਿਟੀ ਸਰਵਿਸ ਦਿੱਤੀ ਸੀ।3-salary-of-salman-khans-bodyguard-shera
ਅੱਜ ਸਲਮਾਨ ਖ਼ਾਨ ਕਾਲਾ ਹਿਰਣ ਸ਼ਿਕਾਰ ਕੇਸ ਦੀ ਸੁਣਵਾਈ ਲਈ ਜੋਧਪੁਰ ਕੋਰਟ ਪਹੁੰਚੇ। ਕੋਰਟ ਦੇ ਬਾਹਰ ਕਾਰ ‘ਚੋਂ ਨਿਕਲਣ ਦੌਰਾਨ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਵੀ ਮੌਜੂਦ ਸੀ।2-salary-of-salman-khans-bodyguard-shera
ਕੀ ਤੁਹਾਨੂੰ ਪਤਾ ਹੈ ਕਿ ਸ਼ੇਰਾ ਨੂੰ ਉਸ ਦੇ ਕੰਮ ਲਈ ਕਿੰਨੇ ਪੈਸੇ ਦਿੱਤੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨੂੰ ਸਲਮਾਨ ਹਰ ਮਹੀਨੇ 15 ਲੱਖ ਰੁਪਏ ਦੀ ਤਨਖ਼ਾਹ ਦਿੰਦੇ ਹਨ। 5-salary-of-salman-khans-bodyguard-sheraਯਾਨੀ ਸ਼ੇਰਾ ਹਰ ਸਾਲ ਤਕਰੀਬਨ ਦੋ ਕਰੋੜ ਰੁਪਏ ਕਮਾਉਂਦਾ ਹੈ। ਸ਼ੇਰਾ 20 ਸਾਲ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਸਲਮਾਨ ਨਾਲ ਹੈ। ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਵਿੱਚੋਂ ਇੱਕ ਸਲਮਾਨ ਖ਼ਾਨ ਦਾ ਬਾਡੀਗਾਰਡ ਹੋਣਾ ਵੀ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸਲਮਾਨ ਜਿੱਥੇ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਘੇਰ ਲੈਂਦੇ ਹਨ।1-salary-of-salman-khans-bodyguard-shera
ਇੱਕ ਸਿੱਖ ਪਰਿਵਾਰ ਵਿੱਚ ਗੁਰਮੀਤ ਸਿੰਘ ਜੌਲੀ ਦੇ ਰੂਪ ਵਿੱਚ ਜਨਮਿਆ ਸ਼ੇਰਾ ਮਿਸਟਰ ਮੁੰਬਈ ਵਰਗੇ ਕਈ ਬਾਡੀ ਬਿਲਡਿੰਗ ਐਵਾਰਡ ਆਪਣੇ ਨਾਂ ਕਰ ਚੁੱਕਾ ਹੈ। ਉਹ ਮਿਸਟਰ ਮਹਾਰਾਸ਼ਟਰ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ ਰਿਹਾ ਸੀ।7-salary-of-salman-khans-bodyguard-shera
ਸ਼ੇਰਾ ਦੀ ਕੰਮ ਪ੍ਰਤੀ ਵਫਾਦਾਰੀ ਦੇਖਦੇ ਹੋਏ ਸਲਮਾਨ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਦੇ ਪੁੱਤਰ ਟਾਈਗਰ ਨੂੰ ਬਾਲੀਵੁੱਡ ਵਿੱਚ ਲੌਂਚ ਕਰਨਗੇ। ਟਾਈਗਰ ਫ਼ਿਲਮ ਮੇਕਿੰਗ ਦੀ ਮੁਹਾਰਤ ਹਾਸਲ ਕਰ ਰਿਹਾ ਹੈ। ਟਾਈਗਰ ਨੇ ਸਲਮਾਨ ਦੀ ਫ਼ਿਲਮ ‘ਸੁਲਤਾਨ’ ਵਿੱਚ ਸਹਾਇਕ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ ਸੀ।