Wednesday , December 7 2022

ਸਲਮਾਨ ਦੇ ਜੇਲ੍ਹ ਤੋਂ ਛੁੱਟਣ ਸਮੇਂ ਦੀਆਂ ਤਾਜ਼ਾ ਤਸਵੀਰਾਂ

ਸਲਮਾਨ ਦੇ ਜੇਲ੍ਹ ਤੋਂ ਛੁੱਟਣ ਸਮੇਂ ਦੀਆਂ ਤਾਜ਼ਾ ਤਸਵੀਰਾਂ

ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਜੁਰਮ ਵਿੱਚ ਮਿਲੀ ਸਜਾ ਦੇ ਖਿਲਾਫ ਸਲਮਾਨ ਖਾਨ ਦੀ ਜਮਾਨਤ ਪਟੀਸ਼ਨ ‘ਤੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਲਮਾਨ ਖਾਨ ਨੂੰ 50 ਹਜ਼ਾਰ ਦੇ ਮੁਚਲਕੇ ‘ਤੇ ਜਮਾਨਤ ਦੇ ਦਿੱਤੀ ਹੈ। ਇਸ ਦੌਰਾਨ ਸਲਮਾਨ ਖਾਨ ਦੀਆਂ ਦੋਵੇਂ ਭੈਣਾਂ ਕੋਰਟ ਵਿੱਚ ਮੌਜੂਦ ਰਹੀਆਂ। ਜਿਸ ਤਰ੍ਹਾਂ ਹੀ ਸਲਮਾਨ ਦੀ ਪਟੀਸ਼ਨ ‘ਤੇ ਜੱਜ ਨੇ ਮੰਜੂਰੀ ਦਿੱਤੀ, ਦੋਵੇਂ ਭੈਣਾਂ ਖੁਸ਼ੀ ਨਾਲ ਇੱਕ ਦੂਜੇ ਨਾਲ ਗਲੇ ਲੱਗ ਗਈਆਂ । ਬਾਅਦ ਵਿੱਚ ਸਲਮਾਨ ਦੇ ਬਾਡੀਗਾਰਡ ਸ਼ੇਰਾ ਦੇ ਨਾਲ ਤਿੰਨੋਂ ਕੋਰਟ ਤੋਂ ਬਾਹਰ ਨਿਕਲੇ।

ਇਸ ਤੋਂ ਪਹਿਲਾਂ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਸੁਣਵਾਈ ਦੇ ਦੌਰਾਨ ਸਜਾ ਸੁਣਾਉਣ ‘ਤੇ ਕੋਰਟ ਵਿੱਚ ਦੋਵੇਂ ਭੈਣਾਂ ਰੋਣ ਲੱਗੀਆਂ ਸਨ। ਜਿਸ ਵੇਲੇ ਸਲਮਾਨ ਖਾਨ ਜੇਲ੍ਹ ਅੰਦਰ ਸੀ , ਉਸ ਵੇਲੇ ਤੋਂ ਉਸ ਦੀਆਂ ਦੋਵੇਂ ਭੈਣਾਂ ਅਤੇ ਬਾਡੀਗਾਰਡ ਸ਼ੇਰਾ ਵੀ ਜੋਧਪੁਰ ਵਿੱਚ ਹੀ ਮੌਜੂਦ ਸਨ।

ਦੱਸ ਦੇਈਏ ਕਿ ਸੈਸ਼ਨ ਕੋਰਟ ਦੇ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ ਠੀਕ ਤਿੰਨ ਵਜੇ ਆਪਣਾ ਫੈਸਲਾ ਸੁਣਾਇਆ । ਸਲਮਾਨ ਖਾਨ ਦੀ ਜਮਾਨਤ ਦੇ ਫੈਸਲੇ ‘ਤੇ ਫੈਨਜ਼ ਕਾਫੀ ਖੁਸ਼ ਹਨ। ਜੋਧਪੁਰ ਸੈਸ਼ਨ ਕੋਰਟ ਦੇ ਬਾਹਰ ਮੌਜੂਦ ਫੈਨਜ਼ ਟਾਈਗਰ ਦੇ ਪੋਸਟਰ ਲੈ ਕੇ ਝੂਮ ਰਹੇ ਸਨ। ਜੇਲ੍ਹ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਫੈਨਜ਼ ਮੌਜੂਦ ਸਨ। ਮੁੰਬਈ ਵਿੱਚ ਗਲੈਕਸੀ ਅਪਾਰਟਮੈਂਟ ਦੇ ਬਾਹਰ ਵੀ ਫੈਨਜ਼ ਦਾ ਤਾਂਤਾ ਲੱਗਿਆ ਹੋਇਆ ਹੈ।

ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਜੋਧਪੁਰ ਸੈਂਟ੍ਰਲ ਕੋਰਟ ਨੇ ਪੰਜ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ। ਸਲਮਾਨ ਦੀ ਸਜਾ ਦੇ ਖਿਲਾਫ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਵਿਰੋਧ ਦਰਜ ਕੀਤਾ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਤੱਬੂ, ਨੀਲਮ, ਸੋਨਾਲੀ ਨਾਲ ਸੈਫ ਅਲੀ ਖਾਨ ਨੂੰ ਕੋਰਟ ਨੇ ਵੀਰਵਾਰ ਨੂੰ ਬਰੀ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਰਾਣੀ ਮੁਖਰਜੀ ਨੇ ਸਲਮਾਨ ਨੂੰ ਸੁਪੋਰਟ ਕਰਦੇ ਹੋਏ ਕਿਹਾ ਕਿ ‘ ਮੈਂ ਹਮੇਸ਼ਾ ਇਹ ਹੀ ਕਹਿੰਦੀ ਹਾਂ ਕਿ ਮੇਰਾ ਪਿਆਰ ਹਮੇਸ਼ਾ ਉਨ੍ਹਾਂ ਦੇ ਨਾਲ ਬਣਾ ਰਹੇਗਾ। ਰਾਜ ਬੱਬਰ ਨੇ ਕਿਹਾ ਕਿ ‘ ਸਲਮਾਨ ਇੱਕ ਅਜਿਹਾ ਬੇਹਤਰੀਨ ਇਨਸਾਨ ਜਾਤ ਪਾਤ ਨੂੰ ਦੇਖੇ ਬਿਨ੍ਹਾਂ ਲੋਕਾਂ ਦੀ ਮੱਦਦ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਇਨਸਾਫ ਮਿਲੇਗਾ। ਜਯਾ ਬੱਚਨ ਨੇ ਸਲਮਾਨ ਦੇ ਲਈ ਕਿਹਾ ਕਿ ‘ ਮੈਨੂੰ ਬੁਰਾ ਲੱਗ ਰਿਹਾ ਹੈ ਕਿ , ਉਨ੍ਹਾਂ ਨੂੰ ਨਿਸ਼ਚਿਤ ਤੌਰ ਤੇ ਰਾਹਤ ਮਿਲਣੀ ਚਾਹੀਦੀ , ਉਨ੍ਹਾਂ ਨੇ ਕਈ ਸਾਰੇ ਮਨੁੱਖਾਂ ਦੀ ਜ਼ਰੂਰਤ ਦੇ ਲਈ ਕੰਮ ਕੀਤੇ ਹਨ।

ਉੱਥੇ ਸਲਮਾਨ ਦੇ ਸਜਾ ਦੇ ਵਿਰੋਧ ਵਿੱਚ ਫੈਨਜ਼ ਨੇ ਸ਼ੁਕਰਵਾਰ ਨੂੰ ਰਾਂਚੀ ਵਿੱਚ ਗਾਂਧੀ ਜੀ ਦੀ ਮੂਰਤ ਅੱਗੇ ਅਨਸ਼ਨ ਕੀਤਾ। ਸ਼ੁਕਰਵਾਰ ਨੂੰ ਸੁਣਵਾਈ ਤੋਂ ਬਾਅਦ ਅਦਾਕਾਰਾ ਪ੍ਰੀਤੀ ਜਿੰਟਾ ਨੇ ਵੀ ਜੇਲ੍ਹ ਵਿੱਚਸਲਮਾਨ ਨਾਲ ਮੁਲਾਕਾਤ ਕੀਤੀ। ਇਸ ਵਿੱਚ ਸਲਮਾਨ ਦੇ ਵਕੀਲ ਮਹੇਸ਼ ਬੋਰਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਕੇਸ ਛੱਡਣ ਦੇ ਲਈ ਧਮਕੀ ਦਿੱਤੀ ਜਾ ਰਹੀ ਹੈ।

Salman Khan fans celebrate

 

 

ਸਲਮਾਨ ਖ਼ਾਨ ਜੋਧਪੁਰ ਜੇਲ੍ਹ ਵਿੱਚੋਂ ਛੁੱਟ ਗਏ ਹਨ। ਉਨ੍ਹਾਂ ਨੂੰ ਅੱਜ ਦੁਪਹਿਰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਕੋਰਟ ਨੇ ਸਲਮਾਨ ਨੂੰ 50 ਹਜ਼ਾਰ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਦਿਆਂ ਹੀ ਸਲਮਾਨ ਦੇ ਫੈਨ ਖੁਸ਼ੀ ਨਾਲ ਝੂਮ ਉੱਠੇ। ਜੇਲ੍ਹ ਦੇ ਬਾਹਰ ਸਲਮਾਨ ਦੇ ਫੈਨਜ਼ ਨੇ ਬਜਰੰਗੀ ਭਾਈਜਾਨ ਦੇ ਨਾਅਰੇ ਵੀ ਲਾਏ।

ਸਲਮਾਨ 1998 ਵਿੱਚ ਜਦੋਂ ਹਮ ਸਾਥ-ਸਾਥ ਹੈਂ ਦੀ ਸ਼ੂਟਿੰਗ ਲਈ ਜੋਧਪੁਰ ਵਿੱਚ ਸਨ। ਉਸ ਸਮੇਂ ਉਨ੍ਹਾਂ ਨਾਲ ਸੈਫ਼ ਅਲੀ ਖ਼ਾਨ, ਤੱਬੂ, ਸੋਨਾਲੀ ਬੇਂਦਰੇ ਤੇ ਨੀਲਮ ਵੀ ਸਨ। ਸਲਮਾਨ ਸਮੇਤ ਇਨ੍ਹਾਂ ਚਾਰਾਂ ‘ਤੇ ਇਲਜ਼ਾਮ ਸਨ ਕਿ ਉਨ੍ਹਾਂ ਇੱਕ ਅਕਤੂਬਰ 1998 ਨੂੰ ਜੋਧਪੁਰ ਦੇ ਨੇੜੇ ਕਾਂਕਾਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦਾ ਸ਼ਿਕਾਰ ਕੀਤਾ ਸੀ।

ਇਸ ਸਬੰਧੀ ਸਲਮਾਨ ‘ਤੇ ਅਸਲਾ ਐਕਟ ਸਮੇਤ ਕੁੱਲ ਚਾਰ ਕੇਸ ਦਰਜ ਸਨ। ਬਾਕੀ ਤਿੰਨਾ ਮਾਮਲਿਆਂ ਵਿੱਚ ਸਲਮਾਨ ਬਰੀ ਹੋ ਚੁੱਕੇ ਹਨ, ਇਹ ਚੌਥਾ ਮਾਮਲਾ ਕਾਂਕਾਣੀ ਪਿੰਡ ਦਾ ਹੈ।

ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਜੇਲ੍ਹ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ ਹੈ।

ਦਰਅਸਲ, ਕਾਲਾ ਹਿਰਣ ਇੱਕ ਅਲੋਪ ਹੋਣ ਦੇ ਖ਼ਤਰੇ ਤਹਿਤ ਆਉਂਦੀਆਂ ਜੰਗਲੀ ਜੀਵ ਪ੍ਰਜਾਤੀਆਂ ਵਿੱਚੋਂ ਇੱਕ ਹੈ। ਇਸ ਲਈ ਸਲਮਾਨ ਨੂੰ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਅਧੀਨ ਧਾਰਾ 9/51 ਤਹਿਤ ਦੋਸ਼ੀ ਪਾਇਆ ਗਿਆ ਹੈ ਤੇ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਪਰ ਅੱਜ ਸਲਮਾਨ ਦੀ ਇਸ ਸਜ਼ਾ ‘ਤੇ ਸੈਸ਼ਨ ਕੋਰਟ ਨੇ ਰੋਕ ਲਾ ਦਿੱਤੀ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਮਾਮਲੇ ਦੀ ਅਗਲੀ ਤਾਰੀਖ਼ ਮਈ ਵਿੱਚ ਤੈਅ ਕੀਤੀ ਗਈ ਹੈ।

ਵੇਖੋ ਜੋਧਪੁਰ ਤੋਂ ਮੁੰਬਈ ਲਈ ਰਵਾਨਾ ਹੋ ਰਹੇ ਸਲਮਾਨ ਖ਼ਾਨ ਦੀਆਂ ਖਾਸ ਤਸਵੀਰਾਂ।