Saturday , September 24 2022

ਸਰ੍ਹੋਂ ਦੇ ਤੇਲ ਨਾਲ ਉੱਡਿਆ ਜਹਾਜ਼, ਖੇਤੀ ਦੇ ਖੁੱਲ੍ਹਣਗੇ ਭਾਗ.

ਸਰ੍ਹੋਂ ਦੇ ਤੇਲ ਨਾਲ ਉੱਡਿਆ ਜਹਾਜ਼, ਖੇਤੀ ਦੇ ਖੁੱਲ੍ਹਣਗੇ ਭਾਗ.


ਸਿਡਨੀ-ਸਰ੍ਹੋਂ ਦੇ ਤੇਲ ਨਾਲ ਚੱਲਣ ਵਾਲਾ ਜਹਾਜ਼ ਸਭ ਤੋਂ ਲੰਮੀ ਉਡਾਣ ਭਰ ਕੇ ਦੁਨੀਆਂ ਦਾ ਪਹਿਲਾ ਜਹਾਜ਼ ਬਣਨ ਜਾ ਰਿਹਾ ਹੈ। ਹਵਾਈ ਕੰਪਨੀ ਕੁਆਂਟਸ ਵੱਲੋਂ ਤਿਆਰ ਜਹਾਜ਼ ਕਿਓਐਫ਼-96 ਨੇ ਅਮਰੀਕਾ ਦੇ ਲਾਸ ਏਂਜਲਸ ਤੋਂ ਉਡਾਣ ਭਰ ਲਈ ਹੈ ਜੋ ਆਸਟਰੇਲੀਆ ਦੇ ਮੈਲਬਰਨ ਵਿੱਚ ਅੱਜ ਪਹੁੰਚ ਰਿਹਾ ਹੈ।

ਇਹ ਜਹਾਜ਼ 24 ਟਨ ਸਰ੍ਹੋਂ ਅਤੇ ਤਾਰਾਮੀਰਾ ਦੇ ਬੀਜਾਂ ਤੋਂ ਤਿਆਰ ਜੈਵਿਕ ਤੇਲ ਨਾਲ 15 ਘੰਟੇ ਤਕ ਦੀ ਉਡਾਣ ਭਰੇਗਾ। ਇਸ ਤੋਂ ਕਿਲੋਗ੍ਰਾਮ ਕਾਰਬਨ ਦੇ ਨਿਕਾਸਾਂ ਤੋਂ ਬਚਾ ਕਰੇਗਾ।

ਕੈਨਤਾਸ ਕੈਨੇਡੀਅਨ ਅਧਾਰਿਤ ਖੇਤੀਬਾੜੀ ਤਕਨਾਲੋਜੀ ਕੰਪਨੀ, ਐਗਰੀਸੋਮਾ ਬਾਇਓਸਾਇੰਸਿਜ (ਐਗ੍ਰੀਸੋਮਾ) ਵੱਲੋਂ ਵਿਕਸਿਤ ਕੀਤੇ ਗਏ ਰਾਈ ਦੇ ਸੀਡ ਦੇ ਇੱਕ ਗੈਰ-ਭੋਜਨ, ਉਦਯੋਗਿਕ ਕਿਸਮ, ਬ੍ਰਾਸਿਕਾ ਕਾਰਨਾਟਾਟਾ ਤੋਂ ਪ੍ਰੋਸੈਸ ਕੀਤੇ ਗਏ ਜੈਵਿਕ ਤੇਲ ਦੀ ਵਰਤੋਂ ਕਰੇਗੀ। ਕੁਆਂਟਸ ਦੇ ਇੰਟਰਨੈਸ਼ਨਲ ਦੇ ਸੀਈਓ ਅਲੀਸਨ ਵੈੱਬਸਟਰ ਨੇ ਕਿਹਾ ਕਿ ਇਹ ਢੁਕਵਾਂ ਹੈ ਕਿ ਏਅਰਲਾਈਨ ਹਵਾਈ ਉਡਾਣ ਦੇ ਭਵਿੱਖ ਦਾ ਟਿਕਾਊ ਪ੍ਰਦਰਸ਼ਨ ਹੈ। ਨਵੀਨਤਾ ਅਤੇ ਯਾਤਰਾ ਦੇ ਇਕ ਨਵੇਂ ਯੁੱਗ ਦਾ ਸੰਕੇਤ ਹੈ। ਇਹ ਜਹਾਜ਼ ਜ਼ਿਆਦਾ ਬਾਲਣ ਸ਼ਕਤੀਸ਼ਾਲੀ ਹੈ।

9b09f7acb7a262dcbdd23304c5d55186

ਆਸਟਰੇਲੀਆ ਦੇ ਖੇਤੀ ਮਾਹਿਰਾਂ ਨੇ ਕਿਹਾ ਕਿ ਤਾਰਾਮੀਰਾ ਦੀਆਂ ਫ਼ਸਲਾਂ ਦੀ ਕਾਸ਼ਤ ਆਸਟਰੇਲੀਆ ਦੇ ਮੈਦਾਨੀ ਬਰਾਨੀ ਖੇਤਰ ਵਿੱਚ ਵਧਾਉਣੀ ਹੋਵੇਗੀ। ਖੇਤੀਬਾੜੀ ਉਦਯੋਗ ਲਈ ਇੱਕ ਸਾਫ਼ ਊਰਜਾ ਸਰੋਤ ਵਿਕਸਿਤ ਕਰਨ ਲਈ ਸਥਾਨਕ ਕਿਸਾਨਾਂ ਨੂੰ ਕੁਆਂਟਸ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ। ਔਸਤਨ ਇੱਕ ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦਾ ਬੀਜ ਨਾਲ 2000 ਲਿਟਰ ਤੇਲ ਪੈਦਾ ਹੁੰਦਾ ਹੈ, ਜਿਸ ਵਿੱਚ 400 ਲਿਟਰ ਜੈਵਿਕ ਤੇਲ, 1400 ਲਿਟਰ ਨਵਿਆਉਣਯੋਗ ਡੀਜ਼ਲ ਅਤੇ 10 ਫ਼ੀਸਦੀ ਨਵਿਆਉਣਯੋਗ ਉਪ-ਉਤਪਾਦ ਬਣਦੇ ਹਨ।ਅਮਰੀਕਾ ਤੇ ਆਸਟਰੇਲੀਆ ਵਿੱਚ ਰਚੇ ਜਾ ਰਹੇ ਇਸ ਇਤਿਹਾਸ ਨੂੰ ਪੈਟਰੋਲੀਅਮ ਤੇਲ ਸੰਕਟ ਦਾ ਬਦਲਵਾਂ ਰੂਪ ਅਤੇ ਕਿਸਾਨੀ ਲਈ ਆਰਥਿਕ ਲਾਹੇਵੰਦ ਦੱਸਿਆ ਜਾ ਰਿਹਾ ਹੈ।