Sunday , June 26 2022

ਸਰਦੀ ਨੂੰ ਦੇਖਦੇ ਹੋਏ ਸਕੂਲਾਂ ਚ ਬੱਚਿਆਂ ਨੂੰ ਏਥੇ 20 ਦਸੰਬਰ ਤੋਂ ਏਨੀ ਤਰੀਕ ਲਈ ਛੁਟੀਆਂ ਦਾ ਕੀਤਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿੱਥੇ ਟੀਕਾਕਰਣ ਮੁਹਿੰਮ ਤੋਂ ਬਾਅਦ ਵੀ ਲੋਕਾਂ ਨੂੰ ਲਗਾਤਾਰ ਲਾਗੂ ਕੀਤੀਆਂ ਗਈਆਂ ਕਰੋਨਾ ਪਾ-ਬੰ-ਦੀ-ਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਉਥੇ ਹੀ ਲੋਕਾਂ ਵੱਲੋਂ ਵੀ ਇਹਤਿਆਤ ਵਜੋਂ ਸਮਾਜਕ ਦੂਰੀ, ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਅਤੇ ਮਾਸਕ ਆਦਿ ਦੀ ਵਰਤੋਂ ਨੂੰ ਲਾਜਮੀ ਰੱਖਿਆ ਗਿਆ। ਜਿਸ ਸਦਕਾ ਇਸ ਨਾਮੁਰਾਦ ਬਿਮਾਰੀ ਕਰੋਨਾ ਉਪਰ ਕਾਬੂ ਕੀਤਾ ਗਿਆ ਸੀ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਬੀਤੇ ਦਿਨੀਂ ਫਿਰ ਤੋਂ ਦਸਿਆ ਗਿਆ ਕਿ ਦੱਖਣੀ ਅਫਰੀਕਾ ਵਾਲਾ ਵੈਰੀਏਂਟ ਵਧੇਰੇ ਖ਼ਤਰਨਾਕ ਹੈ,ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਿਸ ਦੇ ਕੇਸ ਭਾਰਤ ਵਿੱਚ ਵੀ ਪਾਏ ਗਏ ਹਨ। ਪੰਜਾਬ ਵਿੱਚ ਇਸ ਨਵੇਂ ਵੇਰੀਐਂਟ ਦੇ ਕੇਸ ਆਉਣ ਕਾਰਨ ਮੁੜ ਤੋਂ ਸੁਰੱਖਿਆ ਨੂੰ ਵਧਾਇਆ ਜਾ ਰਿਹਾ ਹੈ।

ਹੁਣ ਇੱਥੇ ਸਰਦੀ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਇੰਨੀ ਤਰੀਕ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪੰਜਾਬ ਵਿਚ ਫਿਰ ਤੋਂ ਕਰੋਨਾ ਕੇਸਾਂ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਸਕੂਲਾਂ ਵਿਚ ਵੀ ਕਈ ਜਗ੍ਹਾ ਤੇ ਬੱਚਿਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਚੰਡੀਗੜ੍ਹ ਵਿੱਚ ਫਿਰ ਤੋਂ ਕਰੋਨਾ ਦੇ ਮਾਮਲੇ ਵਧ ਰਹੇ ਹਨ। ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅਤੇ ਸਰਦੀ ਦੇ ਵੱਧ ਜਾਣ ਕਾਰਨ ਵਿਦਿਅਕ ਅਦਾਰਿਆਂ ਵਿੱਚ ਹੋਣ ਵਾਲੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ।

ਜਿੱਥੇ ਇਹ ਛੁੱਟੀਆਂ ਪਹਿਲਾਂ 27 ਦਸੰਬਰ ਤੋਂ 5 ਜਨਵਰੀ ਤੱਕ ਕੀਤੀਆਂ ਜਾਣੀਆਂ ਸਨ। ਉੱਥੇ ਹੀ ਸਰਦੀ ਦੀਆਂ ਛੁੱਟੀਆਂ ਹੋਣ 20 ਦਸੰਬਰ ਤੋਂ ਲੈ ਕੇ 9 ਜਨਵਰੀ ਤੱਕ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਛੁੱਟੀਆਂ ਚੰਡੀਗੜ੍ਹ ਵਿਚ ਸਰਕਾਰੀ ਸਕੂਲਾਂ, ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਸਕੂਲਾਂ ਵਿੱਚ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਚੰਡੀਗੜ੍ਹ ਦੇ ਇਹਨਾਂ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਛੁੱਟੀਆਂ ਨੂੰ ਰੱਦ ਕੀਤਾ ਗਿਆ ਹੈ, ਅਤੇ ਜਿਹੜੀਆਂ ਕਲਾਸਾਂ ਦੇ ਇਸ ਸਮੇਂ ਇਮਤਿਹਾਨ ਹੋ ਰਹੇ ਹਨ। ਉਹ ਲਗਾਤਾਰ ਲਏ ਜਾ ਰਹੇ ਹਨ।

ਜਿੱਥੇ 30 ਦਸੰਬਰ ਤੱਕ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਉਥੇ ਹੀ ਜਿਲ੍ਹਾ ਅਫ਼ਸਰ ਵੱਲੋਂ ਸਕੂਲ ਆਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਰੋਨਾ ਸੰਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ। ਕਿਉਂਕਿ ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ ਵਿਚੋਂ ਪਹਿਲਾ ਹੀ ਦੋ ਬੱਚੇ ਅਤੇ ਇੱਕ ਅਧਿਆਪਕ ਕਰੋਨਾ ਦੀ ਚਪੇਟ ਵਿੱਚ ਆ ਗਏ ਸਨ।