Thursday , April 15 2021

ਸਕੂਲ ਵੈਨ ਦੇ ਉਪਰ ਡਿੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ….

ਤਾਜਾ ਵੱਡੀ ਖਬਰ……….

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਕੂਲ ਵੈਨ ਦੇ ਉਪਰ ਡਿੱਗੀ ਹਾਈ ਵੋਲਟੇਜ ਬਿਜਲੀ ਦੀ ਤਾਰ….

ਇਹ ਤਾਜ਼ਾ ਦੁਖਦਾਈ ਖਬਰ ਬਿਹਾਰ ਦੇ ਸਾਰਣ ਜ਼ਿਲ੍ਹੇ ਤੋਂ ਹੈ ਜਿੱਥੇ ਕਿ ਇੱਕ ਨਿੱਜੀ ਸਕੂਲ ਵੈਨ ਉੱਪਰ ਬਿਜਲੀ ਦੀ ਹਾਈ ਵੋਲਟੇਜ਼ ਤਾਰ ਡਿੱਗ ਗਈ। ਇਹ ਸਕੂਲ ਵੈਨ ਬੱਚਿਆਂ ਨੂੰ ਲਿਜਾ ਰਹੀ ਸੀ ਅਤੇ ਅਚਾਨਕ ਇਸ ਉੱਪਰ ਹਾਈ ਵੋਲਟੇਜ ਕਰੰਟ ਵਾਲੀ ਬਿਜਲੀ ਦੀ ਤਾਰ ਡਿੱਗੀ । ਇਸ ਭਿਆਨਕ ਹਾਦਸੇ ਵਿੱਚ ਦੋ ਬੱਚਿਆਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਬਾਕੀ 11 ਬੱਚੇ ਕਰੰਟ ਲੱਗਣ ਦੀ ਵਜ੍ਹਾ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਏ ।

ਭਿਆਨਕ ਹਾਦਸੇ ਵਿੱਚ ਡਰਾਈਵਰ ਵੀ ਵਾਲ ਵਾਲ ਬਚਿਆ ਪ੍ਰੰਤੂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਇਹ ਸਕੂਲ ਵੈਨ ਸਕੂਲ ਦੇ ਬੱਚਿਆਂ ਨੂੰ ਵਾਪਸ ਉਨ੍ਹਾਂ ਦੇ ਘਰ ਛੱਡਣ ਲਈ ਜਾ ਰਹੀ ਸੀ । ਵੈਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ ।
ਕਾਰ ਵਿੱਚ ਸੀ 1100 ਵੋਲਟ ਦਾ ਕਰੰਟ

ਜਿਹੜੀ ਤਾਰ ਸਕੂਲ ਦੀ ਵੈਨ ਉੱਪਰ ਡਿੱਗੀ ਉਸ ਵਿੱਚ ਕਰੀਬ 1100 ਵੋਲਟ ਦਾ ਕਰੰਟ ਸੀ । ਇੰਨੇ ਹਾਈ ਵੋਲਟੇਜ ਦੇ ਕਾਰਨ ਸਾਰੇ ਬੱਚੇ ਹੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਦੋ ਬੱਚਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ । ਜ਼ਖਮੀ ਹੋਏ ਬੱਚਿਆਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰੰਤੂ ਡਰਾਈਵਰ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਉਸ ਜਗ੍ਹਾ ਤੋਂ ਦੂਸਰੇ ਹਸਪਤਾਲ ਸਦਰ ਹਸਪਤਾਲ ਛਪਰਾ ਵਿਖੇ ਰੈਫਰ ਕੀਤਾ ਗਿਆ । ਸਬਡਿਵੀਜ਼ਨ ਅਫਸਰ ( ਸਦਰ ) ਚੇਤ ਨਰਾਇਣ ਰਾਏ ਨੇ ਦੱਸਿਆ ਕਿ ਲਾਸ਼ਾਂ ‘ਚ ਵਿਦਿਆਰਥਣ ਅਦਿਤੀ ਕੁਮਾਰੀ (6) ਅਤੇ ਵਿਦਿਆਰਥੀ ਰੌਨਕ ਕੁਮਾਰ (5) ਸ਼ਾਮਿਲ ਹਨ ।
ਤਿੰਨ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ, ਸਕੂਲ ਕਰਮਚਾਰੀ ਫਰਾਰ

ਇਨ੍ਹਾਂ ਦੋਨਾਂ ਬੱਚਿਆਂ ਦੀਆਂ ਲਾਸ਼ਾ ਨੂੰ ਪੁਲੀਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਇਸ ਪੂਰੀ ਘਟਨਾ ਤੋਂ ਬਾਅਦ ਆਸ ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਅਤੇ ਬੱਚਿਆਂ ਦੇ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਪ੍ਰੰਤੂ ਇਸ ਪੂਰੀ ਘਟਨਾ ਪਿੱਛੇ ਕਿਸ ਨੂੰ ਦੋਸ਼ੀ ਕਿਹਾ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਜੋ ਵੀ ਘਟਨਾ ਵਾਪਰੀ ਹੈ ਸਾਰਾ ਕੁਝ ਇੱਕਦਮ ਅਚਾਨਕ ਹੀ ਹੋਇਆ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹੋਣ ਤੋਂ ਬਾਅਦ ਸਕੂਲ ਦੇ ਮੁੱਖ ਕਰਮਚਾਰੀ ਵੀ ਫਰਾਰ ਹੋ ਗਏ ਹਨ ਅਤੇ ਪੁਲਿਸ ਵੱਲੋਂ ਜਾਂਚ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਹੋਏ ਬੱਚਿਆਂ ਵਿਚੋਂ ਤਿੰਨ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਬਾਕੀ ਬੱਚੇ ਤਾਂ ਠੀਕ ਹਨ ਪ੍ਰੰਤੂ ਉਨ੍ਹਾਂ ਵਿਚੋਂ ਤਿੰਨ ਬੱਚਿਆਂ ਦੀ ਹਾਲਤ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।