Monday , October 26 2020

ਸਕੂਲ ਬੱਸ ਹਾਦਸਾ: ਇਸ ਬੱਚੇ ਨੇ ਕੀਤੇ ਹਾਦਸੇ ਬਾਰੇ ਅਹਿਮ ਖ਼ੁਲਾਸੇ (Video)

ਸਕੂਲ ਬੱਸ ਹਾਦਸਾ: ਇਸ ਬੱਚੇ ਨੇ ਕੀਤੇ ਹਾਦਸੇ ਬਾਰੇ ਅਹਿਮ ਖ਼ੁਲਾਸੇ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਨੂਰਪੁਰ ਵਿੱਚ ਹੋਏ ਸਕੂਲ ਬੱਸ ਹਾਦਸੇ ਵਿੱਚ 23 ਬੱਚਿਆਂ ਸਮੇਤ 27 ਲੋਕਾਂ ਦੀ ਮੌਤ ਹੋ ਗਈ ਹੈ। 10 ਬੱਚੇ ਹਾਲੇ ਵੀ ਗੰਭੀਰ ਜ਼ਖ਼ਮੀ ਹੋਏ ਹਨ। ਜਿੰਦਾ ਬਚਿਆ ਵਿਦਿਆਰਥੀ ਰਣਵੀਰ ਇਸ ਹਾਦਸੇ ਦਾ ਗਵਾਹ ਬਣ ਗਿਆ। ਜਿਸ ਨੇ ਇਸ ਦਰਦਨਾਕ ਹਾਦਸੇ ਬਾਰੇ ਅਹਿਮ ਖ਼ੁਲਾਸਾ ਕੀਤੇ ਹਨ।

ਦਸ ਸਾਲ ਦੇ ਰਣਵੀਰ ਨੇ ਨਿਊਜ਼ 18 ਨੂੰ ਗੱਲਬਾਤ ਦੌਰਾਨ ਦੱਸਿਆ ਕਿ ਇਕਦਮ ਡਰਾਈਵਰ ਵੱਲੋਂ ਸਟੇਅਰਿੰਗ ਘੁਮਾਉਣ ਨਾਲ ਬੱਸ ਖੱਡ ਵਿੱਚ ਡਿੱਗੀ। ਉਸ ਦੀ ਸੀਟ ਦੇ ਨਾਲ ਦਾ ਸ਼ੀਸ਼ਾ ਟੁੱਟ ਗਿਆ ਤੇ ਉਹ ਭੂੜੱਕ ਕੇ ਖਿੜਕੀ ਤੋਂ ਬਾਹਰ ਡਿਗ ਗਿਆ। ਇਸ ਦੌਰਾਨ ਉਸ ਨੇ ਪੰਜਾਹ ਫੁੱਟ ਦੀ ਪਹਾੜੀ ਚੜ੍ਹ ਕੇ ਸੜਕ ਤੇ ਪਹੁੰਚਿਆ। ਸਭ ਤੋਂ ਪਹਿਲਾਂ ਉਸ ਨੇ ਬਾਈਕ ਸਵਾਰ ਨੂੰ ਇਸ ਹਾਦਸੇ ਬਾਰੇ ਦੱਸਿਆ।

ਪੰਜਵੀਂ ਕਲਾਸ ਦੇ ਵਿਦਿਆਰਥੀ ਰਣਬੀਰ ਨੇ ਦੱਸਿਆ ਕਿ ਇੱਕ ਬਾਈਕ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ। ਰਣਬੀਰ ਨੂਰਪੁਰ ਹਸਪਤਾਲ ਵਿੱਚ ਦਾਖਲ ਹੈ। ਰਣਬੀਰ ਨੇ ਦੱਸਿਆ ਕਿ ਇਸ ਦੇ ਇਲਾਵਾ ਚੌਥੀ ਕਲਾਸ ਦੀ ਅਵਨੀ ਵੀ ਬੱਸ ਤੋਂ ਬਾਹਰ ਡਿਗ ਗਈ। ਪਹਾੜੀ ਹੋਣ ਕਾਰਨ ਅਵਨੀ ਹੇਠਾਂ ਗਿਰ ਗਈ।

ਰਣਵੀਰ ਵਲ਼ੋਂ ਬਾਈਕ ਸਵਾਰ ਨੂੰ ਹਾਦਸੇ ਬਾਰੇ ਜਾਣਕਾਰੀ ਦੇਣ ਤੋਂ ਬਾਦ ਉਹ ਉਸ ਨੂੰ ਦੁਕਾਨ ਉੱਤੇ ਲੈ ਗਿਆ ਜਿੱਥੇ ਦੁਕਾਨਦਾਰ ਦੇ ਮਾਧਿਅਮ ਨਾਲ ਪ੍ਰਸ਼ਾਸਨ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ।

Video2