Wednesday , December 7 2022

ਸ਼੍ਰੋਮਣੀ ਕਮੇਟੀ ਮੈਂਬਰ ਦੀ ਕਰਤੂਤ-ਸਤਿਕਾਰ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

ਸ਼੍ਰੋਮਣੀ ਕਮੇਟੀ ਬਾਬਾ ਬਕਾਲਾ ਸਾਹਿਬ ਦਾ ੲਿੱਕ ਸੇਵਾਦਾਰ ਕੁਲਵਿੰਦਰ ਸਿੰਘ ਪਿੰਡ ਕੋਟ ਖਹਿਰਾ ਜੋ 19 ਨਵੰਬਰ ਨੂੰ ਪ੍ਰਕਾਸ਼ ਹਵੇਲੀ ਵਿਖੇ ਬਰਾਤ ਵਿੱਚ ਸਾਮਿਲ ਹੋੲਿਅਾ।ਬਰਾਤੀਅਾ ਨਾਲ ਬੈਠ ਕਿ ਸਰਾਬ ਪੀਤੀ-ਮੀਟ ਖਾਦਾ,ਮਰਿਯਾਦਾ ਦਾ ਘਾਣ ਕੀਤਾ,ਫੋਟੋ ਵਾੲਿਰਲ।ਸਤਕਾਰ ਕਮੇਟੀ ਮੁਖੀ ਬਲਬੀਰ ਸਿੰਘ ਮੁੱਛਲ ਨੇ ਕਾਰਵੲੀ ਕਰਨ ਦੀ ਮੰਗ ਕੀਤੀ।ੲਿਹ ਵੀ ਕਿਹਾ ਬਾਕੀ ਸੇਵਾਦਾਰਾ ਦੇ ਵੀ ਮੈਡੀਕਲ ਕਰਵਾੲੇ ਜਾਣ।ਸ਼੍ਰੋਮਣੀ ਕਮੇਟੀ ਬਾਬਾ ਬਕਾਲਾ ਸਾਹਿਬ ਦੇ ਗੁਰਦੁਵਾਰਾ ਸਹਿਬ ਦੇ ਮੈਨਜ਼ਰ ਮੋਹਨ ਸਿੰਘ ਕੰਗ ਨੇ ਕਿਹਾ ਕੇ ਸਖਤ ਕਾਰਵਾੲੀ ਕੀਤੀ ਜਾਵੇਗੀ।ਇਸਤੋਂ ਪਹਿਲਾਂ ਵੀ ਹੋਈ ਹੈ ਘਟਨਾ-ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਪਣੇ ਇਕ ਤਵਾਰੀਖੀ ਫੈਸਲੇ ਤਹਿਤ ਸਪੱਸ਼ਟ ਕਿਹਾ ਗਿਆ ਹੈ ਕਿ ਸ਼ਰਾਬ ਪੀਣਾ ਸਿੱਖ ਰਹਿਤ ਮਰਿਆਦਾ ਤੋਂ ਉਲਟ ਹੈ, ਭਾਵੇਂ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਨੇ ਆਪਣੀ ਡਿਊਟੀ ਦੇ ਸਮੇਂ ਤੋਂ ਬਾਅਦ ਹੀ ਸੇਵਨ ਕੀਤਾ ਹੋਏ | ਹਾਈਕੋਰਟ ਦੇ ਜਸਟਿਸ ਸਤੀਸ਼ ਕੁਮਾਰ ਮਿੱਤਲ ਅਤੇ ਜਸਟਿਸ ਦੀਪਕ ਸਿਬਲ ਵਾਲੇ ਡਵੀਜ਼ਨ ਬੈਂਚ ਵੱਲੋਂ ਇਹ ਫੈਸਲਾ ਇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਪਿਆਰਾ ਸਿੰਘ ਵੱਲੋਂ ਸ਼੍ਰੋਮਣੀ ਕਮੇਟੀਵਿਰੁੱਧ ਦਾਇਰ ਕੀਤੀ ਅਪੀਲ ਉਤੇ ਸੁਣਾਇਆ ਗਿਆ ਹੈ |ਪਟੀਸ਼ਨਰ ਪਿਆਰਾ ਸਿੰਘ ਸ਼੍ਰੋਮਣੀ ਕਮੇਟੀ ਤਹਿਤ ਸੇਵਾਦਾਰ ਵਜੋਂ ਨੌਕਰੀ ਕਰਦਾ ਸੀ | 16 ਮਾਰਚ 2009 ਨੂੰ ਉਹ ਸ਼ਰਾਬੀ ਹਾਲਤ ‘ਚ ਫੜਿਆ ਗਿਆ, ਉਸ ਨੇ ਲਿਖਤੀ ਤੌਰ ‘ਤੇ ਵੀ ਸ਼ਰਾਬ ਦਾ ਸੇਵਨ ਕੀਤਾ ਹੋਣ ਦੀ ਗੱਲ ਸਵੀਕਾਰ ਕੀਤੀ ਹੈ | ਉਸ ਨੂੰ ਉਸੇ ਵੇਲੇ ਡਾਕਟਰੀ ਜਾਂਚ ਲਈ ਅੰਮਿ੍ਤਸਰ ਦੇ ਸਿਵਲ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਵੱਲੋਂ ਜਾਂਚ ਮਗਰੋਂ ਵੀ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਕੀਤੀ ਗਈ | ਦੋਸ਼ ਤੈਅ ਹੋਣ ਮਗਰੋਂ ਅਕਤੂਬਰ 2009 ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ|