Friday , December 9 2022

ਸ਼੍ਰੀ ਦੇਵੀ ਦੇ ਅੰਤਿਮ ਸਸਕਾਰ ਤੇ ਮਿਥੁਨ ਚਕਰਵੱਤੀ ਦੀ ਸ਼ਰਮਨਾਕ ਕਰਤੂਤ ,ਜਾਣ ਕੇ ਹੋ ਜਾਵੋਗੇ ਹੈਰਾਨ..

ਸ਼੍ਰੀ ਦੇਵੀ ਦੇ ਅੰਤਿਮ ਸਸਕਾਰ ਤੇ ਮਿਥੁਨ ਚਕਰਵੱਤੀ ਦੀ ਸ਼ਰਮਨਾਕ ਕਰਤੂਤ ,ਜਾਣ ਕੇ ਹੋ ਜਾਵੋਗੇ ਹੈਰਾਨ|

ਬੀਤੇ ਸ਼ਨੀਵਾਰ ਦੁਬਈ ਦੇ ਹੋਟਲ ਵਿਚ ਸ਼੍ਰੀ ਦੇਵੀ ਦੀ ਮੌਤ ਹੋ ਗਈ ਅਤੇ ਦੇਸ਼ ਦੁਨੀਆਂ ਭਰ ਦੇ ਲੋਕਾਂ ਨੇ ਇਸ ਗੱਲ ਦਾ ਸੋਗ ਪ੍ਰਗਟ ਕੀਤਾ। ਦੋ ਦਿਨ ਦੀ ਜਾਚ ਪੜਤਾਲ ਕਰਨ ਤੋਂ ਬਾਅਦ ਸ਼੍ਰੀ ਦੇਵੀ ਦਾ ਸਰੀਰ ਮੰਗਲਵਾਰ ਸ਼ਾਮ ਨੂੰ ਨਵੀ ਦਿੱਲੀ ਪਹੁੰਚਿਆ ਅਤੇ ਬੁਧਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਵੇਲੇ ਬਹੁਤ ਵੱਡੀ ਸੰਖਿਆ ਵਿਚ ਜਾਣੇ ਮਾਣੇ ਕਲਾਕਾਰ ਆਏ ਇਸ ਦੌਰਾਨ ਸਲਮਾਨ ਖਾਨ ,ਸਹਾਰੁਖ ਐਸ਼ਵਰਿਆ,ਵਿੱਦਿਆ ਬਾਲਨ ਸਮੇਤ ਕਈ ਵੱਡੇ ਸਟਾਰ ਰੋਂਦੇ ਹੋਏ ਨਜਰ ਆਏ। ਇਸ ਦੌਰਾਨ ਸ਼੍ਰੀ ਦੇਵੀ ਦੇ ਪਤੀ ਬੋਨੀ ਕਪੂਰ ,ਬੇਟਾ ਅਰਜੁਨ ਕਪੂਰ ਅਤੇ ਬੇਟੀ ਜਾਹਨਵੀ ਬਹੁਤ ਹੀ ਉਦਾਸ ਨਜਰ ਆਏ ਪਰ ਇਸ ਦੁੱਖ ਵਿਚ ਸਭ ਦੀਆ ਨਜ਼ਰਾਂ ਮਿਥੁਨ ਚੱਕਰਵੱਤੀ ਨੂੰ ਲੱਭ ਰਹੀਆਂ ਸਨ। ਸ਼੍ਰੀ ਦੇਵੀ ਦੇ ਅੰਤਿਮ ਸੰਸਕਾਰ ਵਿਚ ਮਿਥੁਨ ਦਾ ਨਾ ਆਉਣਾ ਕਿਸੇ ਨੂੰ ਸਮਝ ਨਹੀਂ ਆਇਆ।

ਸ਼੍ਰੀ ਦੇਵੀ ਦਾ ਅੰਤਿਮ ਸਸਕਾਰ ਪੂਰੇ ਸਨਮਾਨ ਨਾਲ ਕੀਤਾ ਗਿਆ। ਉਸ ਵੇਲੇ ਪੂਰਾ ਬਾਲੀਵੁੱਡ ਮੌਜੂਦ ਸੀ। ਸ਼੍ਰੀ ਦੇਵੀ ਦੇ ਫੈਨਸ ਵੀ ਕਾਫੀ ਸੰਖਿਆ ਵਿਚ ਹੱਥਾਂ ਵਿਚ ਫੁਲ ਲੈ ਕੇ ਖੜੇ ਸਨ। ਇਸਤੋਂ ਬਿਨਾ ਬਾਲੀਵੁੱਡ ਦੇ ਵੱਡੇ ਸਟਾਰ ਵੀ ਰੋ ਪਏ। ਪਰ ਇਸ ਦੌਰਾਨ ਸ਼੍ਰੀ ਦੇਵੀ ਦੇ ਅੰਤਿਮ ਸਸਕਾਰ ਤੇ ਮਿਥੁਨ ਕਿਤੇ ਨਜਰ ਨਹੀਂ ਆਏ। ਮਿਥੁਨ ਨੇ ਸ਼੍ਰੀ ਦੇਵੀ ਨਾਲ ਕਈ ਫ਼ਿਲਮਾਂ ਕੀਤੀਆਂ ਹਨ ਇੱਕ ਵਕਤ ਸੀ ਜਦ ਮਿਥੁਨ ਅਤੇ ਸ਼੍ਰੀ ਦੇਵੀ ਦੇ ਪ੍ਰੇਮ ਦੇ ਚਰਚੇ ਸ਼ਰੇਆਮ ਹੁੰਦੇ ਸਨ।

ਕਿਹਾ ਤਾ ਇਹ ਵੀ ਜਾਂਦਾ ਹੈ ਕਿ ਮਿਥੁਨ ਅਤੇ ਸ਼੍ਰੀਦੇਵੀ ਨੇ ਦੁਨੀਆਂ ਤੋਂ ਲੁਕ ਕੇ ਵਿਆਹ ਕਰਵਾ ਲਿਆ ਸੀ। ਹਾਲਾਂਕਿ ਇਹ ਗੱਲ ਅਜੇ ਤੱਕ ਸਾਫ ਨਹੀਂ ਹੋ ਸਕੀ ਕਿ ਵਿਆਹ ਸੀ ਜਾ ਨਹੀਂ ਪਰ ਜੇਕਰ ਇਹ ਗੱਲ ਸੱਚ ਹੈ ਤਾ ਇਸ ਹਿਸਾਬ ਨਾਲ ਮਿਥੁਨ ਸ਼੍ਰੀਦੇਵੀ ਦੇ ਪਹਿਲੇ ਪਤੀ ਸਨ ਅਤੇ ਜੇ ਇਹ ਝੂਠ ਹੈ ਤਾ ਮਿਥੁਨ ਅਤੇ ਸ਼੍ਰੀਦੇਵੀ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੈ ਅਤੇ ਚੰਗੇ ਦੋਸਤ ਵੀ ਰਹੇ ਹਨ। ਅਜਿਹੇ ਵਿਚ ਸ਼੍ਰੀਦੇਵੀ ਦੇ ਅੰਤਿਮ ਸੰਸਕਾਰ ਵਿਚ ਮਿਥੁਨ ਦਾ ਸ਼ਾਮਿਲ ਨਾ ਹੋਣਾ ਕਿਸੇ ਨੂੰ ਹਜਮ ਨਹੀਂ ਹੋ ਰਿਹਾ

ਸ਼੍ਰੀਦੇਵੀ ਅਤੇ ਮਿਥੁਨ ਨੇ ਵਤਨ ਕੇ ਰਖਵਾਲੇ,ਜਾਗ ਉਠਾ ਇਨਸਾਨ,ਵਕਤ ਕਿ ਅਵਾਜ,ਅਤੇ ਗੁਰੂ ਵਰਗੀਆਂ ਫ਼ਿਲਮਾਂ ਵਿਚ ਇਕੱਠੀਆਂ ਕੰਮ ਕੀਤਾ ਹੈ। ਇੱਕ ਸਮੇ ਇਹ ਜੋੜੀ ਅਫੇਅਰ ਅਤੇ ਵਿਆਹ ਦੀਆ ਖਬਰਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ ਅਜਿਹੇ ਵਿਚ ਮਿਥੁਨ ਕਿਸ ਗੱਲ ਕਰਕੇ ਨਹੀਂ ਆਏ ਇਸਦਾ ਜਵਾਬ ਨਹੀਂ ਮਿਲ ਰਿਹਾ।

ਅਜਿਹਾ ਕਿਹਾ ਜਾਂਦਾ ਹੈ ਕਿ 1985 ਵਿਚ ਮਿਥੁਨ ਅਤੇ ਸ਼੍ਰੀਦੇਵੀ ਦਾ ਗੁਪਤ ਵਿਆਹ ਸੀ ਦੋਨੋ ਇੱਕ ਦੂਜੇ ਨਾਲ 3 ਸਾਲ ਤੱਕ ਰਹੇ। ਇਸ ਰਿਸ਼ਤੇ ਨੂੰ ਮਿਥੁਨ ਨੇ ਖਤਮ ਕਰ ਦਿੱਤਾ ਸੀ ਇਸਦੇ ਬਾਵਜੂਦ ਉਹ ਸ਼੍ਰੀਦੇਵੀ ਨੂੰ ਇਸ ਆਖਰੀ ਸਮੇ ਤੇ ਸਾਹਮਣੇ ਆ ਕੇ ਅੰਤਿਮ ਵਿਦਾਈ ਦੇਣ ਦੀ ਹਿੰਮਤ ਨਹੀਂ ਦਿਖਾ ਸਕੇ। ਕਿਹਾ ਜਾਂਦਾ ਹੈ ਕਿ ਵਿਆਹਿਆ ਹੋਣ ਦੇ ਬਾਵਜੂਦ ਵੀ ਮਿਥਨ ਨੇ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ ਸੀ।