ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ ‘ਚ ਪਹੁੰਚੇ ਲੱਖਾਂ ਲੋਕ ਦੇਖੋ ਕੀ ਕੀ ਕਰ ਰਹੇ ਨੇ …
ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ ‘ਚ ਪਹੁੰਚੇ ਲੱਖਾਂ ਲੋਕ:ਕਈ ਦਹਾਕਿਆਂ ਤੱਕ ਆਪਣੇ ਸ਼ਾਨਦਾਰ ਅਭਿਨੈ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਏਅਰਪੋਰਟ ਤੋਂ ਸਿੱਧਾ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ ਪੁੱਜਾ।
ਸ਼੍ਰੀਦੇਵੀ ਦੇ ਘਰ ਦੇ ਬਾਹਰ ਫੈਨਜ਼ ਦੀ ਜ਼ਬਰਦਸਤ ਭੀੜ ਇੱਕਠੀ ਹੋਣ ਕਾਰਨ ਪੁਲਸ ਨੂੰ ਕਾਬੂ ਪਾਉਣ ‘ਚ ਪਰੇਸ਼ਾਨੀ ਹੋ ਰਹੀ ਹੈ।ਉਨ੍ਹਾਂ ਦੀ ਇਕ ਝਲਕ ਪਾਉਣ ਲਈ ਏਅਰਪੋਰਟ ‘ਤੇ ਹੀ ਲੱਖਾਂ ਫੈਨਜ਼ ਪੁੱਜੇ।ਸ਼੍ਰੀਦੇਵੀ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ‘ਚ ਖਲਬਲੀ ਮਚ ਗਈ।ਦੂਰ-ਦੂਰ ਤੋਂ ਉਨ੍ਹਾਂ ਦੇ ਫੈਨਜ਼ ਸ਼੍ਰੀਦੇਵੀ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਦੁਬਈ ‘ਚ ਪੋਸਟਮਾਰਟਮ ਦੀ ਰਿਪੋਰਟ ਕਾਰਨ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਦੇਰ ਰਾਤ ਮੁੰਬਈ ਪਹੁੰਚਿਆ।ਅਜਿਹੇ ‘ਚ ਫੈਨਜ਼ ਦੀ ਬੈਚੇਨੀ ਦੇਖਣਯੋਗ ਸੀ।ਮੁੰਬਈ ਏਅਰਪੋਰਟ ਤੋਂ ਉਨ੍ਹਾਂ ਦੀ ਐਂਬੂਲੈਂਸ ਪਿੱਛੇ ਹੀ ਚੱਲ ਪਏ।ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕਰਨ ਲਈ ਲੋਕ ਦੇਸ਼ ਭਰ ਤੋਂ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ।
ਸ਼੍ਰੀਦੇਵੀ ਦੀ ਮੌਤ ਦੀ ਖਬਰ ਸੁਣਦੇ ਹੀ ਉਨ੍ਹਾਂ ਦਾ ਇਕ ਫੈਨਜ਼ ਉਤਰ ਪ੍ਰਦੇਸ਼ ਤੋਂ ਮੁੰਬਈ ਪੁੱਜਾ।ਦੱਸ ਦੇਈਏ ਕਿ ਦੋ ਦਿਨ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਇੰਤਜ਼ਾਰ ਕਰ ਰਹੇ ਜਤਿਨ ਬਿਨ੍ਹਾਂ ਦ੍ਰਿਸ਼ਟੀ (ਅੱਖਾਂ ਤੋਂ ਅੰਨ੍ਹਾਂ) ਹੈ।ਉਸ ਨੇ ਦੱਸਿਆ ਕਿ, ”ਭਾਵੇਂ ਹੀ ਮੈਂ ਸ਼੍ਰੀਦੇਵੀ ਦੀ ਆਖਰੀ ਝਲਕ ਨਹੀਂ ਦੇਖ ਸਕਦਾ ਪਰ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਜ਼ਰੂਰ ਹੋ ਸਕਦਾ ਹਾਂ।
ਉੱਤਰ ਪ੍ਰਦੇਸ਼ ਤੋਂ ਆਏ ਉਨ੍ਹਾਂ ਦੇ ਫੈਨ ਨੇ ਦੱਸਿਆ ਕਿ, ”ਸ਼੍ਰੀਦੇਵੀ ਨੇ ਮੇਰੇ ਭਰਾ ਦੇ ਬ੍ਰੇਨ ਟਿਊਮਰ ਲਈ ਮਦਦ ਕੀਤੀ ਸੀ।ਉਸ ਸਮੇਂ ਉਨ੍ਹਾਂ ਨੇ ਮੈਨੂੰ ਇਕ ਲੱਖ ਰੁਪਏ ਦੀ ਮਦਦ ਕੀਤੀ ਸੀ।ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਲੱਖ ਰੁਪਏ ਹਸਪਤਾਲ ਤੋਂ ਮੁਆਫ ਵੀ ਕਰਵਾ ਦਿੱਤੇ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਕਾਰਨ ਹੀ ਮੇਰਾ ਭਰਾ ਅੱਜ ਜ਼ਿੰਦਾ ਹੈ।ਮੈਂ ਭਾਵੇਂ ਹੀ ਸ਼੍ਰੀਦੇਵੀ ਜੀ ਲਈ ਕੁਝ ਨਹੀਂ ਕਰ ਸਕਦਾ ਪਰ ਮੈਂ ਘੱਟੋਂ-ਘੱਟ ਉਨ੍ਹਾਂ ਦਾ ਅੰਤਿਮ ਯਾਤਰਾ ‘ਚ ਸ਼ਾਮਲ ਤਾਂ ਹੋ ਹੀ ਸਕਦਾ ਹਾਂ।
ਸ਼੍ਰੀਦੇਵੀ ਦੇ ਅੰਤਿਮ ਦਰਸ਼ਨਾਂ ਲਈ ਬਾਲੀਵੁੱਡ ਦੇ ਕਈ ਸਿਤਾਰੇ ਵੀ ਪੁੱਜੇ ਸਲਮਾਨ ਹਨ।ਸ਼੍ਰੀਦੇਵੀ ਦੀ ਅੰਤਿਮ ਯਾਤਰਾ ਦੁਪਹਿਰ 2 ਵਜੇ ਸੈਲੀਬ੍ਰੇਸ਼ਨ ਸਪੋਰਟਸ ਕਲਬ ਤੋਂ ਸ਼ੁਰੂ ਹੋਵੇਗੀ,ਜੋ ਵਿਲੇ ਪਾਰਲ ਸੇਵਾ ਸਮਾਜ ਸ਼ਮਸ਼ਾਨਘਾਟ ‘ਚ ਜਾ ਕੇ ਸਮਾਪਤ ਹੋਵੇਗੀ।ਅੰਤਿਮ ਸਸਕਾਰ ਲਗਭਗ 3:30 ਵਜੇ ਹੋਵੇਗਾ।