Thursday , October 29 2020

ਸ਼੍ਰੀਦੇਵੀ ਦੀ ਮੌਤ ਸੋਚੀ-ਸਮਝੀ ਸਾਜ਼ਿਸ਼ ਸੀ ਕਿਓੰਕੇ ਉਸਦੇ ਬਾਥਰੂਮ ਚ ……

ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 


ਸ਼੍ਰੀਦੇਵੀ ਦੀ ਮੌਤ ਸੋਚੀ-ਸਮਝੀ ਸਾਜ਼ਿਸ਼ ਸੀ ਕਿਓੰਕੇ ਉਸਦੇ ਬਾਥਰੂਮ ਚ ……

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਦਿੱਲੀ ਪੁਲਸ ਦੇ ਸਾਬਕਾ ਏ. ਸੀ. ਪੀ. ਤੇ ਉਸ ਦੀ ਨਿੱਜੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੀਦੇਵੀ ਦੀ ਮੌਤ ਸਿਰਫ ਹਾਦਸਾ ਨਹੀਂ ਸੀ। ਏਜੰਸੀ ਦਾ ਕਹਿਣਾ ਹੈ ਕਿ ਬਾਲੀਵੁੱਡ ਅਭਿਨੇਤਰੀ ਸੋਚੀ ਸਮਝੀ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਜਾਂਚ ਏਜੰਸੀ ਦੇ ਮੁਖੀ ਸਾਬਕਾ ਏ. ਸੀ. ਪੀ. ਵੇਦ ਭੂਸ਼ਣ ਦਾ ਕਹਿਣਾ ਹੈ ਕਿ ਸਵਰਗੀ ਅਭਿਨੇਤਰੀ ਦੀ ਮੌਤ ਦੀ ਜਾਂਚ ਬਹੁਤ ਹੀ ਲਾਪਰਵਾਹੀ ਨਾਲ ਕਰਕੇ ਛੇਤੀ ਹੀ ਦੁਬਈ ਪੁਲਸ ਨਤੀਜੇ ‘ਤੇ ਪਹੁੰਚ ਗਈ।

ਵੇਦ ਭੂਸ਼ਣ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਦੇਸ਼ ਦੀ ਵੱਡੀ ਅਦਾਕਾਰਾ ਸੀ। ਇਸ ਲਈ ਉਸ ਦੀ ਮੌਤ ਦੇ ਰਹੱਸ ਤੋਂ ਪਰਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਛੇਤੀ ਹੀ ਮਾਮਲੇ ਦੀ ਦੁਬਾਰਾ ਜਾਂਚ ਲਈ ਉਨ੍ਹਾਂ ਦੀ ਜਾਂਚ ਏਜੰਸੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੀ ਹੈ।

ਜਾਂਚ ਕਰਨ ਦੁਬਈ ਗਈ ਸੀ ਸਾਬਕਾ ਏ. ਸੀ. ਪੀ. ਦੀ ਟੀਮ
ਸਾਬਕਾ ਏ. ਸੀ. ਪੀ. ਨੇ ਦੱਸਿਆ ਕਿ 24 ਫਰਵਰੀ, 2018 ਨੂੰ ਇਕ ਵਿਆਹ ਸਮਾਰੋਹ ‘ਚ ਹਿੱਸਾ ਲੈਣ ਦੁਬਈ ਗਈ ਸ਼੍ਰੀਦੇਵੀ ਦੀ ਭੇਦਭਰੇ ਹਾਲਾਤ ‘ਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ। ਕਿਸੇ ਨੇ ਜ਼ਿਆਦਾ ਸ਼ਰਾਬ ਪੀਣ ਦੀ ਗੱਲ ਆਖੀ ਤਾਂ ਕਿਸੇ ਨੇ ਦਿਲ ਦਾ ਦੌਰਾ ਦੱਸਿਆ ਪਰ 26 ਫਰਵਰੀ ਨੂੰ ਦੁਬਈ ਦੀਆਂ ਜਾਂਚ ਏਜੰਸੀਆਂ ਨੇ

 

ਸ਼੍ਰੀਦੇਵੀ ਦੀ ਮੌਤ ਨੂੰ ਹਾਦਸਾ ਦੱਸਦਿਆਂ ਨਹਾਉਣ ਵਾਲੇ ਟੱਬ ‘ਚ ਡੁੱਬਣ ਨਾਲ ਮੌਤ ਦੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਏਜੰਸੀ ‘ਪੁਲਸ ਸਲਿਊਸ਼ਨ ਇੰਡੀਆ’ ਦੀ ਟੀਮ ਦੁਬਈ ਦੇ ਉਸੇ ਹੋਟਲ ‘ਚ ਜਾਂਚ ਕਰਨ ਪਹੁੰਚੀ। ਹੋਟਲ ਜੁਮੇਰਾਹ ਐਮੀਰੇਟਸ ਟਾਵਰਸ ਦੇ 2201 ਨੰਬਰ ਦੇ ਜਿਹੜੇ ਕਮਰੇ ‘ਚ ਸ਼੍ਰੀਦੇਵੀ ਰੁਕੀ ਸੀ, ਉਸ ਦੇ ਠੀਕ ਉਪਰ ਵਾਲੇ 2208 ਨੰਬਰ ਕਮਰੇ ‘ਚ ਉਨ੍ਹਾਂ ਦੀ ਮੌਤ ਦਾ ਸੀਨ ਦੁਹਰਾਇਆ ਗਿਆ। ਜਿਸ ਟੱਬ ‘ਚ ਸ਼੍ਰੀਦੇਵੀ ਦੇ ਡੁੱਬਣ ਦੀ ਗੱਲ ਕੀਤੀ ਜਾ ਰਹੀ ਸੀ, ਉਸ ਦੀ ਡੂੰਘਾਈ ਤੇ ਲੰਬਾਈ ਮਿਣੀ ਗਈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸ਼੍ਰੀਦੇਵੀ ਦੀ ਲੰਬਾਈ 5 ਫੁੱਟ 6 ਇੰਚ ਸੀ ਪਰ ਜਦੋਂ ਟੱਬ ਦੀ ਜਾਂਚ ਕੀਤੀ ਗਈ ਤਾਂ

 

ਪਤਾ ਲੱਗਾ ਕਿ ਜਿਸ ਟੱਬ ‘ਚ ਸ਼੍ਰੀਦੇਵੀ ਦੇ ਡੁੱਬਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਉਹ ਕਿਸੇ ਹਾਦਸੇ ਦੌਰਾਨ ਡਿੱਗਣ ਨਾਲ ਵੀ ਨਹੀਂ ਡੁੱਬ ਸਕਦੀ। ਸੀਨ ਦੁਹਰਾਉਣ ਲਈ ਬਾਕਾਇਦਾ ਉਸੇ ਲੰਬਾਈ ਦੀ ਇਕ ਡੰਮੀ ਦਾ ਇੰਤਜ਼ਾਮ ਕਰਕੇ ਮੌਤ ਦੇ ਕਾਲਪਨਿਕ ਦ੍ਰਿਸ਼ ਨੂੰ ਦੁਰਹਾਇਆ ਗਿਆ। ਇਹ ਸਭ ਕਰਨ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਹੁਣ ਤਕ ਜਿਹੜੀਆਂ ਪੋਸਟਮਾਰਟਮ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਸ਼੍ਰੀਦੇਵੀ ਦੇ ਕਿਸੇ ਵੀ ਅੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਸ ਕਾਰਨ ਕਈ ਰਹੱਸ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੱਚ ਤੋਂ ਪਰਦਾ ਚੁੱਕਣ ਲਈ ਛੇਤੀ ਹੀ ਉਹ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਨਗੇ ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।