Wednesday , December 7 2022

ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ

ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ:ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਦਾ ਮਾਮਲਾ ਉਲਝਦਾ ਦਿਖ ਰਿਹਾ ਹੈ।ਦਿੱਗਜ਼ ਅਦਾਕਾਰਾ ਦੀ ਮੌਤ ਵਿੱਚ ਕਈ ਮੋੜ ਆਏ ਬੀਤੇ ਦੋ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਕਈ ਨਵੇਂ ਖੁਲਾਸੇ ਹੁੰਦੇ ਰਹੇ।ਜਦੋਂ ਤੱਕ ਸ਼੍ਰੀਦੇਵੀ ਦੇ ਫੈਨਜ਼ ਆਪਣੀ ਪਸੰਦੀਦਾ ਅਦਾਕਾਰਾ ਦੀ ਮੌਤ ਦਾ ਇਸ ਕਾਰਨ ‘ਤੇ ਯਕੀਨ ਕਰ ਪਾਉਂਦੇ ਉਦੋਂ ਤੱਕ ਖਬਰਾਂ ਨੇ ਆਪਣਾ ਰੁਖ ਇੱਕ ਵਾਰ ਫਿਰ ਬਦਲ ਲਿਆ ਸੀ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ

ਪਹਿਲਾਂ ਦੱਸਿਆ ਜਾ ਸੀ ਕਿ ਸ਼੍ਰੀਦੇਵੀ ਜਵਾਨ ਦਿਖਣ ਦੇ ਲਈ ਕੁੱਝ ਦਵਾਈਆਂ ਅਤੇ ਲਿਪ ਸਰਜਰੀ ਤੋਂ ਬਾਅਦ ਜੋ ਦਵਾਈਆਂ ਲੈ ਰਹੇ ਸੀ।ਉਨ੍ਹਾਂ ਹੀ ਦਵਾਈਆਂ ਦੇ ਓਵਰਡੋਜ਼ ਤੋਂ ਬਾਅਦ ਸ਼੍ਰੀਦੇਵੀ ਨੂੰ ਦਿਲ ਦਾ ਦੌਰਾ ਪਿਆ ਹੈ।ਹਾਲਾਂਕਿ ਡਾਕਟਰਾਂ ਨੇ ਇਨ੍ਹਾਂ ਦਵਾਈਆਂ ਨਾਲ ਦਿਲ ਦਾ ਦੌਰਾ ਪੈਣ ਵਰਗੀਆਂ ਕਿਸੇ ਵੀ ਗੱਲਾਂ ਤੋਂ ਮਨ੍ਹਾਂ ਕੀਤਾ ਸੀ।ਉੱਥੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੰਜੇ ਕਪੂਰ ਨੇ ਵੀ ਉਨ੍ਹਾਂ ਨੂੰ ਦਿਲ ਦੀ ਕਿਸੇ ਵੀ ਬੀਮਾਰੀ ਦੇ ਬਾਰੇ ਇਨਕਾਰ ਕੀਤਾ ਹੈ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਇਸ ਤੋਂ ਬਾਅਦ ਫੋਰੈਂਸਿਕ ਡਿਪਾਰਟਮੈਂਟ ਵੱਲੋਂ ਸ਼੍ਰੀਦੇਵੀ ਦੀ ਜੋ ਪੋਸਟਮਾਰਟਮ ਰਿਪੋਰਟ ਦਿੱਤੀ ਗਈ ਹੈ।ਉਸਦੇ ਅਨੁਸਾਰ ਸ਼੍ਰੀਦੇਵੀ ਦੇ ਸਰੀਰ ਦੇ ਅੰਦਰ ਸ਼ਰਾਬ ਦੀ ਮਾਤਰਾ ਪਾਈ ਗਈ ਹੈ।ਜਾਣਕਾਰੀ ਅਨੁਸਾਰ ਸ਼ਰਾਬ ਦੇ ਪ੍ਰਭਾਵ ਵਿੱਚ ਸ਼੍ਰੀਦੇਵੀ ਦਾ ਬੈਲੇਂਸ ਵਿਗੜਿਆ ਜਿਸਦੇ ਚਲਦੇ ਉਹ ਟੱਬ ਵਿੱਚ ਡਿੱਗ ਗਈ ਅਤੇ ਡੁੱਬਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ,ਹਾਲਾਂਕਿ ਇਸ ਥਿਓਰੀ ‘ਤੇ ਵੀ ਸਵਾਲ ਉੱਠ ਰਹੇ ਹਨ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਹੁਣ ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਸ਼੍ਰੀਦੇਵੀ ਦੀ ਮੌਤ ਸਿਰ ਦੇ ਵਿੱਚ ਸੱਟ ਲੱਗਣ ਨਾਲ ਹੋਈ ਹੈ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਦੱਸਿਆ ਜਾਂਦਾ ਹੈ ਕਿ ਬੋਨੀ ਆਪਣੀ ਪਤਨੀ ਸ਼੍ਰੀਦੇਵੀ ਨੂੰ ਸਰਪ੍ਰਾਈਜ਼ ਦੇਣ ਦੇ ਲਈ ਡਿਨਰ ਡੇਟ ‘ਤੇ ਲੈ ਜਾਣਾ ਚਾਹੁੰਦੇ ਸਨ।ਦਰਅਸਲ,ਸ਼੍ਰੀਦੇਵੀ ਦੀ ਮੌਤ ਤੋਂ ਪਹਿਲਾਂ ਬੋਨੀ ਨੇ ਪਲਾਨ ਨੇ ਬਣਾਇਆ ਸੀ ਕਿ ਉਹ ਸ਼੍ਰੀਦੇਵੀ ਦੇ ਨਾਲ ਬਾਹਰ ਜਾਣਗੇ।ਹੋਟਲ ਸਟਾਫ ਦੇ ਅਨੁਸਾਰ ਉਹ ਬੇਹੱਦ ਖੁਸ਼ ਵੀ ਸੀ ,ਉਸ ਤੋਂ ਬਾਅਦ ਉਹ ਤਿਆਰ ਹੋਣ ਦੇ ਲਈ ਕਮਰੇ ਵਿੱਚ ਪਹੁੰਚੀ ਸੀ।ਉਸ ਤੋਂ ਬਾਅਦ ਉਹ 15 ਮਿੰਟ ਤੱਕ ਬਾਹਰ ਨਹੀਂ ਆਈ ਤਾਂ ਬੋਨੀ ਕਪੂਰ ਨੇ ਬਾਥਰੂਮ ਦਾ ਦਰਵਾਜਾ ਖੜਕਾਇਆ ਅਤੇ ਜਦੋਂ ਦਰਵਾਜਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਦਰਵਾਜਾ ਤੋੜ ਕੇ ਦੇਖਿਆ ਤਾਂ ਸ਼੍ਰੀਦੇਵੀ ਬਾਥਰੂਮ ਵਿੱਚ ਬੇਹੋਸ਼ ਬਾਥਟਬ ਵਿੱਚ ਮਿਲੀ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਪਲਪਲ ਬਦਲਦੀ ਰਹੀ ਥਿਓਰੀ ਬਾਰੇ ਪਾਉਂਦੇ ਹਾਂ ਇੱਕ ਨਜ਼ਰ 24 ਫਰਵਰੀ ਦੀ ਰਾਤ ਦੁਬਈ ਤੋਂ ਖਬਰ ਆਈ ਕਿ ਸੋਨਮ ਕਪੂਰ ਦੇ ਭਰਾ ਦਾ ਵਿਆਹ ਅਟੈਂਡ ਕਰਨ ਪਹੁੰਚੀ ਦਿਲਕਸ਼ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਹੋ ਗਈ ਹੈ।ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਸੁਣਕੇ ਦੇਸ਼ ਹੈਰਾਨ ਰਹਿ ਗਿਆ ਸੀ ਅਤੇ ਹਰ ਕੋਈ ਉਨ੍ਹਾਂ ਦੀ ਮੌਤ ਦੇ ਕਾਰਨ ਜਾਨਣਾ ਚਾਹੁੰਦਾ ਸੀ ਕਿ ਆਖਿਰ ਐਨੀ ਖੂਬਸੂਰਤ ਅਤੇ ਫਿਟ ਅਦਾਕਾਰਾ ਨੂੰ ਹੋਇਆ ਕੀ ਜੋ ਉਹ ਅਚਾਨਕ ਮਰ ਗਈ ਕਾਰਨ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਸ਼੍ਰੀਦੇਵੀ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ 25 ਫਰਵਰੀ ਦੇ ਸਵੇਰੇ ਫੈਲ ਚੁੱਕੀ ਸੀ।ਜਦੋਂ ਤੱਕ ਪ੍ਰਸ਼ੰਸਕ ਇਸ ‘ਤੇ ਯਕੀਨ ਕਰ ਹੀ ਰਹੇ ਸਨ ਕਿ ਇੱਕ ਨਵਾਂ ਮੋੜ ਸਾਹਮਣੇ ਆਇਆ ਅਤੇ ਇਸ ਵਾਰ ਮੌਤ ਦਾ ਤੀਜਾ ਕਾਰਨ ਸਾਹਮਣੇ ਸਾਹਮਣੇ ਆਇਆ ਹੈ।