Sunday , September 25 2022

ਸ਼ੇਰੋਵਾਲੀਆ ਦੀ ਛਿੱਤਰ ਪਰੇਡ ਕਰ ਕੇ ਅੰਦਰ ਨਾ ਸੁੱਟਿਆ ਤਾਂ ਜੱਟ ਦਾ ਪੁੱਤ ਨਾ ਕਿਹੋ – ਇੰਸਪੈਕਟਰ ਬਾਜਵਾ

 

 

ਸ਼ੇਰੋਵਾਲੀਆ ਦੀ ਛਿੱਤਰ ਪਰੇਡ ਕਰ ਕੇ ਅੰਦਰ ਨਾ ਸੁੱਟਿਆ ਤਾਂ ਜੱਟ ਦਾ ਪੁੱਤ ਨਾ ਕਿਹੋ – ਇੰਸਪੈਕਟਰ ਬਾਜਵਾ

 

ਸ਼ੇਰੋਵਾਲੀਆ ਦੀ ਛਿੱਤਰ ਪਰੇਡ ਕਰ ਕੇ ਅੰਦਰ ਨਾ ਸੁੱਟਿਆ ਤਾਂ ਜੱਟ ਦਾ ਪੁੱਤ ਨਾ ਕਿਹੋ – ਇੰਸਪੈਕਟਰ ਬਾਜਵਾ

ਸ਼ਾਹਕੋਟ ਉਪ ਚੋਣਾਂ ‘ਚ ਕਾਂਗਰਸੀ ਉਮੀਦਵਾਰ ਦੇ ਖਿਲਾਫ ਨਾਜਾਇਜ਼ ਰੇਤ ਖਣਨ ਦਾ ਪਰਚਾ ਦਰਜ ਕਰਵਾਉਣ ਵਾਲੇ ਐੱਸ. ਐੱਚ. ਓ. ਇੰਸ. ਪਰਮਿੰਦਰ ਸਿੰਘ ਬਾਜਵਾ ਕਈ ਅਹਿਮ ਖੁਲਾਸੇ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਲਾਡੀ ਸ਼ੇਰੋਵਾਲੀਆ ਅਤੇ ਹੋਰ ਲੋਕਾਂ ‘ਤੇ ਕੇਸ ਦਰਜ ਕਰਨ ਬਾਰੇ ਸਵਾਲ ਉਠਾਏ ਜਾ ਰਹੇ ਹਨ।

ਬਾਜਵਾ ਨੇ ਕਿਹਾ ਕਿ ਉਹਨਾਂ ‘ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਲਾਡੀ ਨੂੰ ਕਲੀਨ ਚਿੱਟ ਦਿੱਤੀ ਜਾਵੇ। ਬਾਜਵਾ ਨੇ ਕਿਹਾ ਕਿ ਲਾਡੀ ਸ਼ੇਰੋਵਾਲੀਆ ‘ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਦe ਪਤਾ ਲੱਗਣ ‘ਤੇ ਐੱਸ. ਐੱਸ. ਪੀ. ਨੇ ਸਵੇਰੇ-ਸਵੇਰੇ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਿਨਾਂ ਪੁੱਛੇ ਕੇਸ ਕਿਵੇਂ ਦਰਜ ਕੀਤਾ ਅਤੇ ਮੈਨੂੰ ਸੀ. ਐੱਮ. ਦਫਤਰ ਤੋਂ ਫੋਨ ਆ ਰਹੇ ਹਨ।

ਬਾਜਵਾ ਨੇ ਕਿਹਾ ਕਿ ਮੇਰੇ ‘ਤੇ ਅਸਤੀਫਾ ਦੇਣ ਅਤੇ ਵਾਪਿਸ ਲੈਣ ਲਈ ਦਬਾਅ ਪਾਇਆ ਗਿਆ।

ਬਾਜਵਾ ਨੇ ਕਿਹਾ ਕਿ ਆਈ. ਜੀ. ਨੂੰ ਈਮਾਨਦਾਰ ਵਿਅਕਤੀ ਸਮਝਦਾ ਸੀ ਪਰ ਉਹ ਵੀ ਹੋਰਨਾਂ ਜਿਹੇ ਨਿਕਲੇ ਅਤੇ ਉਹਨਾਂ ਨੇ ਵੀ ਝੂਟ ਬੋਲੇ ਹਨ।

ਉਨ੍ਹਾਂ ਨੇ ਕਿਹਾ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਕੇਸ ਵਿਚੋਂ ਸ਼ੇਰੋਵਾਲੀਆ ਨੂੰ ਬਾਹਰ ਕੀਤਾ ਜਾਵੇ ਪਰ ਉਹ ਹਾਈ ਕੋਰਟ ਜਾਣ ਨੂੰ ਤਿਆਰ ਹਨ, ਪਰ ਆਪਣੇ ਸਾਈਨ ਨਹੀਂ ਕਰਨਗੇ। ਉਹਨਾਂ ਨੇ ਇਕ ਡੀ. ਐੱਸ. ਪੀ. ਨੂੰ ਦੱਸਿਆ ਮੋਸਟ ਕਰੱਪਟਡ ਦੱਸਿਆ ਹੈ।