Tuesday , June 28 2022

ਸ਼ਰਾਬੀਆਂ ਦੀ ਚਲ ਰਹੀ ਪਾਰਟੀ ਚ ਆ ਗਿਆ ਸੱਪ ਫਿਰ ਜੋ ਕਾਂਡ ਹੋਇਆ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਇਹ ਦੇਸ਼ ਵਿਦੇਸ਼ ਦੇ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਵਿਅਕਤੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਜਿੱਥੇ ਬਹੁਤ ਸਾਰੇ ਵਿਅਕਤੀ ਦੋਸਤਾ ਨਾਲ ਮਨੋਰੰਜਨ ਕਰਨ ਵਾਸਤੇ ਸ਼ਰਾਬ ਦਾ ਇਸਤੇਮਾਲ ਕਰਦੇ ਹਨ। ਉੱਥੇ ਹੀ ਕਈ ਵਿਅਕਤੀ ਇਸ ਹੱਦ ਤੱਕ ਸ਼ਰਾਬ ਦਾ ਸੇਵਨ ਕਰ ਲੈਂਦੇ ਹਨ ਤੇ ਉਨ੍ਹਾਂ ਨੂੰ ਹੋਸ਼ ਵੀ ਨਹੀਂ ਰਹਿੰਦੀ। ਵਧੇਰੇ ਸ਼ਰਾਬੀ ਹਾਲਤ ਵਿੱਚ ਉਹਨਾਂ ਵੱਲੋਂ ਅਜਿਹੇ ਕਾਂਡ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਜਾਨ ਵੀ ਖ-ਤ-ਰੇ ਵਿੱਚ ਪੈ ਜਾਂਦੀ ਹੈ।

ਹੁਣ ਸ਼ਰਾਬੀਆਂ ਦੀ ਚੱਲ ਰਹੀ ਪਾਰਟੀ ਵਿੱਚ ਸੱਪ ਆ ਗਿਆ ਤੇ ਫਿਰ ਉਹ ਕਾਂਡ ਹੋਇਆ ਜਿਸ ਜਿਸ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਧੌਲਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਦੋਸਤਾਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ। ਅਤੇ ਉਨ੍ਹਾਂ ਵੱਲੋਂ ਕਾਫੀ ਹੱਦ ਤੱਕ ਸ਼ਰਾਬ ਪੀ ਲੈ ਗਈ। ਜਿੱਥੇ ਉਨ੍ਹਾਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ ਉੱਥੇ ਹੀ ਇਕ ਸੱਪ ਆ ਗਿਆ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਦੋਸਤ ਵੱਲੋਂ ਉਸ ਸੱਪ ਨੂੰ ਫੜ੍ਹ ਕੇ ਉਸ ਦੇ ਤਿੰਨ ਪੀਸ ਕਰ ਲਏ ਗਏ, ਜਿਸ ਤੋਂ ਬਾਅਦ ਉਸ ਸੱਪ ਨੂੰ ਭੁੰਨ ਕੇ ਦੋਸਤਾਂ ਵੱਲੋਂ ਸ਼ਰਾਬ ਦੀ ਪਾਰਟੀ ਕਰਦੇ ਹੋਏ ਭੁੰਨ ਕੇ ਖਾ ਲਿਆ ਗਿਆ।

ਇਸ ਘਟਨਾ ਕਾਰਨ ਇਕ ਵਿਅਕਤੀ ਨੂੰ 12 ਘੰਟੇ ਤੱਕ ਬੇਹੋਸ਼ ਰਹਿਣਾ ਪਿਆ ਅਤੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਜਿਸ ਨੂੰ 12 ਘੰਟੇ ਬਾਅਦ ਹੋਸ਼ ਆਉਣ ਤੇ ਡਾਕਟਰਾਂ ਵੱਲੋਂ ਉਸਨੂੰ ਠੀਕ ਆਖਦੇ ਹੋਏ ਉਸ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਦੱਸਿਆ ਗਿਆ ਹੈ ਕਿ ਇਹ ਘਟਨਾ ਪਿੱਪਰੀਪੁਰਾ ਨਹਿਰ ਦੇ ਕੋਲ ਵਾਪਰੀ ਸੀ ਜਿੱਥੇ ਇਨ੍ਹਾਂ ਦੋਸਤਾਂ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ। ਜਿੱਥੇ ਇਸ ਵਿਅਕਤੀ ਵੱਲੋਂ ਸੱਪ ਨੂੰ ਮਾਰ ਕੇ ਅਜਿਹੀ ਹਰਕਤ ਕੀਤੀ ਗਈ ਹੈ ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ। ਉਥੇ ਹੀ ਇਸ ਘਟਨਾ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਇਹ ਘਟਨਾ ਸੋਸ਼ਲ ਮੀਡੀਆ ਉਪਰ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।