Friday , December 9 2022

ਸ਼ਰਮਸਾਰ ਘਟਨਾ – ਜਦੋਂ ਪੁਲਿਸ ਨੇ ਗਾਤਰੇ ਨੂੰ ਦੱਸਿਆ ਕੁੱਤੇ ਵਾਲਾ ਪਟਾ !! ਦੇਖੋ ਵੀਡੀਓ

ਅੰਮ੍ਰਿਤਸਰ: ਪੰਜਾਬ ਦੇ ਥਾਣਿਆਂ ‘ਚ ਸਰਕਾਰ ਨੇ ਔਰੰਗਜ਼ੇਬ ਬਿਠਾਏ ਹੋਏ ਹਨ, ਸਿੱਖਾਂ ਨਾਲ ਜਿੰਨਾਂ ਧੱਕਾ ਥਾਣਿਆਂ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਹੈ ਉਨਾਂ ਧੱਕਾ ਤਾਂ ਮੁਗਲ ਰਾਜ ਵੇਲੇ ਵੀ ਨਹੀਂ ਹੋਇਆ ਹੋਵੇਗਾ। ਜਿਵੇਂ ਔਰੰਗਜ਼ੇਬ ਨੇ ਆਪਣੇ ਰਾਜ ਸਮੇਂ ਹਿੰਦੂਆਂ ਦੇ ਜ਼ਬਰੀ ਜ਼ਨੇਊ ਉਤਾਰੇ, ਉਸੇ ਤਰਜ਼ ਤੇ ਪੰਜਾਬ ਪੁਲਿਸ ਵੱਲੋਂ ਸਿੱਖਾਂ ਦੇ ਜ਼ਬਰਦਸਤੀ ਕਕਾਰ ਉਤਾਰੇ ਜਾਂਦੇ ਹਨ। ਇਹ ਇਲਜ਼ਾਮ ਸਿੱਖ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਪੁਲਿਸ ਤੇ ਲਗਾਏ ਗਏ ਹਨ।

ਕਕਾਰਾਂ ਦੀ ਬੇਅਦਬੀ ਦੀ ਤਾਜ਼ਾ ਘਟਨਾ ਗੁਰਦਾਸਪੁਰ ਦੇ ਤਿੱਬੜ ਥਾਣੇ ‘ਚ ਵਾਪਰੀ ਹੈ। ਜਿਥੇ ਥਾਣੇਦਾਰ ਨੇ ਕਕਾਰਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਗਾਤਰੇ ਨੂੰ ਕੁੱਤੇ ਵਾਲਾ ਪਟਾ ਦੱਸਦਿਆਂ ਆਖਿਆ “ਚੱਲ ਬੁੱਢੀਏ ਕੁੱਤੇ ਵਾਲਾ ਪਟਾ ਲਾਹਦੇ”। ਪੀੜਿਤ ਪਰਿਵਾਰ ਅਨੁਸਾਰ ਪੁਲਿਸ ਅਫਸਰ ਐਥੇ ਹੀ ਨਹੀਂ ਰੁਕਿਆ ਮਾਤਾ ਦੇ ਪਤੀ ਜਸਪਾਲ ਸਿੰਘ ਦੀ ਦਸਤਾਰ ਲਾਹ ਸੁੱਟੀ, ਕਕਾਰ ਉਤਾਰ ਸੁੱਟੇ, ਪੁੱਤ ਲਵਪ੍ਰੀਤ ਸਿੰਘ ਦੀ ਦਸਤਾਰ ਮਿੱਟੀ ‘ਚ ਰੋਲ ਦਿੱਤੀ, ਇਹ ਸਭ ਕੁਝ ਪੰਜਾਬ ਵਿੱਚ ਹੀ ਵਾਪਰਿਆ।ਪੀੜਤ ਔਰਤ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਪਿੰਡ ਦੀ ਨਾਲੀ ਦੇ ਛੋਟੇ ਜਿਹੇ ਘਰੇਲੂ ਝਗੜੇ ਦੇ ਚਲਦਿਆਂ ਪੁਲਿਸ ਨੇ ਉਨਾਂ ਨੂੰ ਥਾਣੇ ਬੁਲਾਇਆ ਸੀ। ਜਿਥੇ ਪੁਲਿਸ ਵੱਲੋਂ ਉਨਾਂ ਨਾਲ ਗੰਦਾ ਵਿਵਹਾਰ ਕੀਤਾ ਗਿਆ। ਪੀੜਤ ਔਰਤ ਅਨੁਸਾਰ ਉਸਨੇ ਕਈ ਵਾਰ ਵਾਸਤਾ ਪਾਇਆ ਕਿ ਸ੍ਰੀ ਸਾਹਿਬ ਨੂੰ ਹੱਥ ਨਾ ਲਾਇਉ ਇਹ ਸਾਡੀ ਜਾਨ ਹੈ। ਪਰ ਪੁਲਿਸ ਨੇ ਇੱਕ ਨਾ ਸੁਣੀ। ਉਨਾਂ ਕਿਹਾ ਅਸੀਂ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਸਬੰਧਿਤ ਘਟਨਾ ਬਾਰੇ ਦੱਸਿਆ ਪਰ ਉਨਾਂ ਸਾਡੀ ਕੋਈ ਗੱਲ ਨਹੀਂ ਸੁਣੀ। ਦੂਜੇ ਪਾਸੇ ਇਸ ਸਬੰਧ ਵਿੱਚ ਥਾਣਾ ਤਿੱਬੜ ਦੇ ਇੰਚਾਰਜ ਐਸਐਚਓ ਕੁਲਵੰਤ ਸਿੰਘ ਨਾਲ ਸੰਪਰਕ ਸਾਧਿਆ ਗਿਆ ਤਾਂ ਉਨਾਂ ਅਜਿਹੀ ਘਟਨਾ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਆਖਿਆ ਕਿ ਸਾਡੇ ਥਾਣੇ ਵਿੱਚ ਅਜਿਹੀ ਕੋਈ ਘਟਨਾਂ ਨਹੀਂ ਵਾਪਰੀ, ਇਹ ਸਭ ਕੋਰਾ ਝੂਠ ਹੈ।ਇਸ ਮਾਮਲੇ ਤੋਂ ਬਾਅਦ ਸਿੱਖ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਜਿਸ ‘ਚ ਸਿੱਖਾਂ ਦੇ ਵਲੂੰਧਰੇ ਹਿਰਦਿਆਂ ਦੀ ਗੱਲ ਕਰਦਿਆਂ, ਪੰਜਾਬ ਪੁਲਿਸ ਵੱਲੋਂ ਥਾਣਿਆਂ ‘ਚ ਕਕਾਰਾਂ ਦੀ ਕੀਤੀ ਜਾਂਦੀ ਬੇਅਦਬੀ ‘ਤੇ ਰੋਕ ਲਾਉਂਣ ਲਈ ਮੰਗ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਮਾਮਲੇ ਤੇ ਗੱਲ ਕਰਦਿਆਂ ਕਿਹਾ ਕਿ ਦੁਸ਼ਟਾਂ ਨੂੰ ਸਬਕ ਸਿਖਾਉਂਣ ਲਈ ਐਸਜੀਪੀਸੀ ਨੂੰ ਕਹਾਂਗੇ, ਉਹ ਸਰਕਾਰ ਦੇ ਸਹਿਯੋਗ ਨਾਲ ਉਚ ਪੱਧਰੀ ਜਾਂਚ ਕਰਵਾਉਂਣਗੇ। ਉਨਾਂ ਕਿਹਾ ਬਹੁਤ ਤ੍ਰਾਸਦੀ ਹੈ ਕਿ ਛੋਟੇ ਤੋਂ ਛੋਟੇ ਕੇਸ ‘ਚ ਲਾਕਅਪ ‘ਚ ਬੰਦ ਕਰਨ ਸਮੇਂ ਵੀ ਸਿੱਖਾਂ ਦੇ ਗਾਤਰੇ ਲਵਾਏ ਜਾਂਦੇ ਹਨ, ਤੇ ਦਸਤਾਰਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਜਿਸ ਤੇ ਰੋਕ ਲੱਗਣਾ ਬਹੁਤ ਜਰੂਰੀ ਹੈ।