Sunday , September 25 2022

ਸ਼ਰਮਸਾਰ ਖਬਰ – ਵਿਦਿਆਰਥਣ ਨਾਲ ਬਲਾਤਕਾਰ … ਦੇਖੋ ਪਾਪੀਆਂ ਨੇ ਕੀ ਹਾਲਤ ਕਰਤੀ

ਇੱਥੇ ਪੀਐੱਸਸੀ ਦੀ ਤਿਆਰੀ ਕਰ ਰਹੀ ਵਿਦਿਆਰਥਣ ਦੇ ਨਾਲ ਗੈਂਗਰੇਪ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੇ ਦਿਨ ਸਭ ਤੋਂ ਪਹਿਲਾਂ ਗੋਲੂ ਅਤੇ ਅਮਰ ਵਿਦਿਆਰਥਣ ਦੇ ਸਾਹਮਣੇ ਆਏ। ਦੋਵੇਂ ਨੇ ਉਸ ਦੇ ਨਾਲ ਜ਼ਿਆਦਤੀ ਕੀਤੀ। ਉਦੋਂ ਉਹ ਇਸ ਹਾਲਤ ਵਿਚ ਨਹੀਂ ਸੀ ਕਿ ਭੱਜ ਸਕੇ। ਪੌਣਾ ਘੰਟਾ ਬੀਤ ਗਿਆ ਸੀ। ਵਿਦਿਆਰਥਣ ਹੱਥ ਜੋੜ ਕੇ ਗਿੜਗਿੜਾਉਂਦੀ ਰਹੀ ਕਿ ਹੁਣ ਤਾਂ ਮੈਨੂੰ ਜਾਣ ਦਿਓ। ਕੱਪੜੇ ਫਟ ਚੁੱਕੇ ਸਨ। ਗੋਲੂ ਉਸ ਨੂੰ ਉੱਥੇ ਅਮਰ ਦੀ ਨਿਗਰਾਨੀ ਵਿਚ ਛੱਡ ਕੇ ਕੱਪੜਿਆਂ ਦਾ ਇੰਤਜ਼ਾਮ ਕਰਨ ਲਈ ਨਿਕਲਿਆ।

 bhopal

ਨਾਲੇ ਦੇ ਰਸਤੇ ਕਰੀਬ 50 ਮੀਟਰ ਚੱਲ ਕੇ ਇੱਕ ਝੁੱਗੀ ਵਿਚ ਪਹੁੰਚਿਆ। ਇਹ ਝੁੱਗੀ ਦੋਸ਼ੀ ਰਾਜੇਸ਼ ਅਤੇ ਰਾਜੂ ਉਰਫ਼ ਰਾਜੇਸ਼ ਉਰਫ਼ ਰਮੇਸ਼ ਦੀ ਹੈ। ਉਹ ਦੋਵੇਂ ਉੱਥੇ ਹੀ ਸਨ। ਗੋਲੂ ਨੇ ਉਨ੍ਹਾਂ ਤੋਂ ਇੱਕ ਜੋੜੀ ਕੱਪੜੇ ਮੰਗੇ। ਰਾਜੇਸ਼ ਅਤੇ ਰਾਜੂ ਨੇ ਪੁੱਛਿਆ ਕਿ ਕੱਪੜੇ ਕਿਉਂ ਚਾਹੀਦੇ ਹਨ? ਗੋਲੂ ਨੇ ਲੜਕੀ ਦੀ ਮੌਜੂਦਗੀ ਬਾਰੇ ਸਾਰੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਉਹ ਦੋਵੇਂ ਵੀ ਗੋਲੂ ਦੇ ਨਾਲ ਘਟਨਾ ਸਥਾਨ ‘ਤੇ ਆ ਗਏ। ਕੱਪੜੇ ਦੇਣ ਤੋਂ ਪਹਿਲਾਂ ਰਾਜੇਸ਼ ਅਤੇ ਰਾਜੂ ਨੇ ਵੀ ਉਸ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ। ਵਾਰਦਾਤ ਤੋਂ ਬਾਅਦ ਚਾਰੇ ਬੇਸੁਧ ਵਿਦਿਆਰਥਣ ਦੇ ਕੋਲ ਕੱਪੜੇ ਸੁੱਟ ਕੇ ਭੱਜ ਗਏ। ਉਨ੍ਹਾਂ ਨੂੰ ਲੱਗਿਆ ਕਿ ਉਹ ਮਰ ਚੁੱਕੀ ਹੈ। ਜੀਆਰਪੀ ਹਬੀਬਗੰਜ ਦੀ ਪੁੱਛਗਿੱਛ ਵਿਚ ਦੋਸ਼ੀਆਂ ਨੇ ਦੱਸਿਆ ਕਿ ਉਸ ਦਿਨ ਕੀ ਹੋਇਆ ਸੀ। ਵਿਦਿਆਰਥਣ ਉਹੀ ਕੱਪੜੇ ਪਹਿਨ ਕੇ ਆਰਪੀਐੱਫ ਥਾਣੇ ਪਹੁੰਚੀ ਸੀ।

bhopal

ਜੀਆਰਪੀ ਨੇ ਫਟੇ ਹੋਏ ਕੱਪੜੇ ਅਤੇ ਬਾਅਦ ਵਿਚ ਪਹਿਨੇ ਹੋਏ ਕੱਪੜੇ ਜ਼ਬਤ ਕਰ ਲਏ ਹਨ। ਇੱਧਰ ਐੱਸਆਰਪੀ ਅਨੀਤਾ ਮਾਲਵੀ ਦਾ ਵੀਡੀਓ ਸਾਹਮਣੇ ਆਇਆ, ਜਿਸ ਵਿਚ ਉਹ ਇਸ ਕੇਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਠਹਾਕੇ ਲਗਾ ਰਹੀ ਹੈ। ਜਦੋਂ ਇਸ ਗ਼ੈਰ ਗੰਭੀਰ ਰਵੱਈਏ ‘ਤੇ ਗੱਲਬਾਤ ਕਰਨੀ ਚਾਹੀਦੀ ਤਾਂ ਫ਼ੋਨ ਰਿਸੀਵ ਨਹੀਂ ਕੀਤਾ।

bhopal

ਰਾਜੇਸ਼ ਨਾਂਅ ਦਾ ਤੀਜਾ ਦੋਸ਼ੀ ਜੇਲ੍ਹ ਵਿਚ ਹੈ। ਉਹ ਹਬੀਬਗੰਜ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 5 ਦੇ ਕੋਲ ਝਾੜੀਆਂ ਦੇ ਵਿਚਕਾਰ ਇੱਕ ਝੁੱਗੀ ਵਿਚ ਰਹਿੰਦਾ ਹੈ ਜੋ ਸਾਂਚੀ ਦੁਗਧ ਸੰਘ ਦੀ ਬਾਊਂਡਰੀ ਵਾਲ ਅਤੇ ਰੇਲਵੇ ਟ੍ਰੈਕ ਦੇ ਵਿਚਕਾਰ ਨਾਲੇ ਦੇ ਕੋਲ ਇੱਕ ਛੋਟੇ ਜਿਹੇ ਹਿੱਸੇ ਵਿਚ ਹੈ। ਸੰਘਣੀਆਂ ਝਾੜੀਆਂ ਅਤੇ ਛੋਟੀਆਂ ਪਗਡੰਡੀਆਂ ਦੇ ਵਿਚਕਾਰ ਇਹ ਬਹੁਤ ਹੀ ਮੁਸ਼ਕਲ ਜਿਹੀ ਜਗ੍ਹਾ ਹੈ, ਜਿੱਥੇ ਕੋਈ ਅਸਾਨੀ ਨਾਲ ਨਹੀਂ ਜਾ ਸਕਦਾ। ਇੱਥੇ ਸ਼ਾਇਦ ਹੀ ਕਦੇ ਰੇਲਵੇ ਪੁਲਿਸ ਨੇ ਤਾਕਝਾਕ ਕੀਤੀ ਹੋਵੇ।

bhopal

ਰੇਲ ਪ੍ਰਸ਼ਾਸਨ ਨੇ ਵੀ ਕਦੇ ਇਨ੍ਹਾਂ ਗ਼ੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਦੇ ਲਈ ਕੁਝ ਨਹੀਂ ਕੀਤਾ। ਅਪਰਾਧੀਆਂ ਦੇ ਲਈ ਇਹ ਵੱਡੀ ਸੁਰੱਖਿਅਤ ਪਨਾਹਗਾਹ ਹੈ। ਰੇਲਵੇ ਪੀਆਰਓ ਆਈਏ ਸਿੱਦੀਕੀ ਕਹਿੰਦੇ ਹਨ, ਉਥੇ ਕੋਈ ਝੁੱਗੀ ਹੈ ਹੀ ਨਹੀਂ। ਸਥਾਨਕ ਨਿਵਾਸੀ ਰਾਮ ਕੁਮਾਰ ਤਿਵਾੜੀ ਨੇ ਦੱਸਿਆ ਕਿ ਰਾਜੇਸ਼ 6 ਮਹੀਨੇ ਪਹਿਲਾਂ ਹੀ ਰਹਿਣ ਆਇਆ। ਉਹ ਮਿਸਤਰੀ ਦਾ ਕੰਮ ਕਰਦਾ ਹੈ। ਉਹ ਇਕੱਲਾ ਰਹਿ ਰਿਹਾ ਸੀ। ਜ਼ਿਆਦਾ ਗੱਲ ਨਹੀਂ ਕਰਦਾ। ਰਾਜੇਸ਼ ਅਤੇ ਰਾਮ ਕੁਮਾਰ ਦੇ ਇਲਾਵਾ ਉਥੇ ਕੋਈ ਨਹੀਂ ਰਹਿੰਦਾ।

bhopal

ਸਵਾਲ ਇਹ ਹੈ ਕਿ ਜਦੋਂ ਰਾਜੇਸ਼ ਇੱਥੇ ਇਕੱਲਾ ਰਹਿੰਦਾ ਸੀ ਤਾਂ ਉਸ ਦੀ ਝੁੱਗੀ ਵਿਚ ਮਹਿਲਾ ਦੇ ਕੱਪੜੇ ਕਿੱਥੋਂ ਆਏ ਜੋ ਬਾਅਦ ਵਿਚ ਪੀੜਤ ਵਿਦਿਆਰਥਣ ਨੂੰ ਦਿੱਤੇ ਗਏ? ਆਮ ਲੋਕਾਂ ਨੂੰ ਪੁਲਿਸ ਥਾਣੇ ਤੋਂ ਲੈ ਕੇ ਸਾਰੇ ਅਫ਼ਸਰਾਂ ਦੇ ਨੰਬਰ ਜਨਤਕ ਕੀਤੇ ਗਏ ਹਨ ਪਰ ਘਟਨਾ ਦੇ ਬਾਅਦ ਤੋਂ ਹੀ ਸਾਰੇ ਇਸ ਮਾਮਲੇ ਵਿਚ ਬੋਲਣ ਤੋਂ ਬਚ ਰਹੇ ਹਨ। ਜੀਆਰਪੀ ਵਿਚ ਐੱਸਐੱਸਪੀ ਤੱਕ ਕੋਈ ਫ਼ੋਨ ਰਿਸੀਵ ਨਹੀਂ ਕਰ ਰਹੇ, ਤਾਂ ਭੋਪਾਲ ਜ਼ਿਲ੍ਹਾ ਪੁਲਿਸ ਦੇ ਅਫ਼ਸਰ ਵੀ ਫੋਨ ‘ਤੇ ਇਸ ਵਿਸ਼ੇ ‘ਤੇ ਗੱਲ ਕਰਨ ਤੋਂ ਬਚ ਰਹੇ ਹਨ।

bhopal

ਮਾਮਲੇ ਵਿਚ ਪੀੜਤ ਲੜਕੀ ਦੇ ਨਾਲ ਮੌਕੇ ‘ਤੇ ਜਾਣ ਤੋਂ ਲੈ ਕੇ ਬਿਆਨ ਲੈਣ ਤੱਕ ਦੀ ਕਾਰਵਾਈ ਹਬੀਬਗੰਜ ਪੁਲਿਸ ਨੇ ਕੀਤੀ। ਟੀਆਈ ਹਬੀਬਗੰਜ ਰਵਿੰਦਰ ਯਾਦਵ ਨੇ ਹੀ ਮੌਕੇ ‘ਤੇ ਪਹੁੰਚ ਕੇ ਜੀਆਰਪੀ ਨੂੰ ਸੂਚਨਾ ਦਿੱਤੀ, ਪਰ ਫਿਰ ਮਾਮਲਾ ਸਰਹੱਦੀ ਵਿਵਾਦ ਵਿਚ ਉਲਝ ਗਿਆ। ਉਹ ਨਿਯਮ ਅਨੁਸਾਰ ਹੀ ਕੰਮ ਕਰ ਰਹੇ ਸਨ, ਪਰ ਫਿਰ ਕਾਨੂੰਨੀ ਉਲਝਣਾਂ ਵਿਚ ਉਲਝ ਗਏ। ਇਸ ਦਾ ਜ਼ਿਕਰ ਮਾਮਲੇ ਦੀ ਜਾਂਚ ਕਰ ਰਹੇ ਐੱਸਆਈਟੀ ਦੇ ਅਧਿਕਾਰੀ ਨੇ ਸ਼ੁੱਕਰਵਾਰ ਦੁਪਹਿਰ ਤੱਕ ਆਪਣੀ ਟੀਆਈ ਨੂੰ ਇਸੇ ਰਿਪੋਰਟ ਦੇ ਆਘਾਰ ‘ਤੇ ਪ੍ਰਸ਼ੰਸਾ ਪੱਤਰ ਮਿਲਣ ਵਾਲਾ ਸੀ।

bhopal

PSC student Gangraped bhopal

ਇਸ ਦੇ ਲਈ ਜਾਂਚ ਅਧਿਕਾਰੀ ਡੀਜੀਪੀ ਤੋਂ ਮੰਗ ਕਰਨ ਦੀ ਗੱਲ ਕਰ ਰਹੇ ਸਨ। ਪਰ ਮੰਗ ਕਰਨ ਤੋਂ ਪਹਿਲਾਂ ਹੀ ਐੱਮਪੀ ਨਗਰ ਅਤੇ ਹਬੀਬਗੰਜ ਜੀਆਰਪੀ ਟੀਆਈ ਦੇ ਨਾਲ-ਨਾਲ ਹਬੀਬਗੰਜ ਪੁਲਿਸ ਥਾਣੇ ਦੇ ਟੀਆਈ ਰਵਿੰਦਰ ਯਾਦਵ ਨੂੰ ਹਟਾ ਦਿੱਤਾ ਗਿਆ। ਹੇੰਮਤ ਸ੍ਰੀਵਾਸਤਵ ਟੀਆਈ, ਜੀਪੀਆਰਪੀ ਭੋਪਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਰਾਰ ਦੋਸ਼ੀ ਦੇ ਬਾਰੇ ਵਿਚ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ। ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।

bhopal