Friday , October 7 2022

ਵੱਡੀ ਖੁਸ਼ਖਬਰੀ: LPG ਸਲੰਡਰ ਵਰਤਣ ਵਾਲਿਆਂ ਲਈ ਆ ਰਹੀ ਵੱਡੀ ਖਬਰ, ਲਗਣ ਲਗੀਆਂ ਇਹ ਮੌਜਾਂ

ਆਈ ਤਾਜਾ ਵੱਡੀ ਖਬਰ

ਇਸ ਚੜ੍ਹਦੇ ਹੋਏ ਨਵੇਂ ਸਾਲ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਸੁਨਣ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਨੇ ਸਾਨੂੰ ਦੁੱਖ ਦਰਦ ਦਾ ਅਹਿਸਾਸ ਕਰਵਾਇਆ ਅਤੇ ਕੁਝ ਨੇ ਸਾਡੇ ਮੁ-ਰ-ਝਾ-ਏ ਹੋਏ ਘਰਾਂ ਵਿੱਚ ਮੁੜ ਤੋਂ ਰੌਣਕ ਲਿਆਂਦੀ। ਸਾਡੇ ਘਰਾਂ ਅੰਦਰ ਕਈ ਤਰ੍ਹਾਂ ਦੇ ਕੰਮ ਕਾਜ਼ ਹੁੰਦੇ ਹਨ ਜੋ ਜ਼ਿਆਦਾਤਰ ਰਸੋਈ ਦੇ ਨਾਲ ਜੁੜੇ ਹੁੰਦੇ ਹਨ ਅਤੇ ਰਸੋਈ ਦੇ ਅੰਦਰ ਸਭ ਤੋਂ ਅਹਿਮ ਸਥਾਨ ਹੁੰਦਾ ਹੈ ਰਸੋਈ ਗੈਸ ਦਾ। ਜਿਸ ਦੇ ਕਾਰਨ ਹੀ ਪੂਰਾ ਪਰਿਵਾਰ ਆਪਣੀ ਪੇਟ ਪੂਜਾ ਕਰਨ ਵਿਚ ਸਮਰੱਥ ਹੋ ਪਾਉਂਦਾ ਹੈ। ਪਰ ਘਰ ਵਿੱਚ ਅਚਾਨਕ ਹੀ ਰਸੋਈ ਗੈਸ ਖਤਮ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਪਰ ਹੁਣ ਇਨ੍ਹਾਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਵਾਸਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਤਹਿਤ ਆਈ ਓ ਸੀ ਐੱਲ ਨੇ ਐਲ ਪੀ ਜੀ ਗੈਸ ਸਿਲੰਡਰਾਂ ਦੀ ਤਤਕਾਲ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਦੇ ਨਾਲ ਹੁਣ ਖਪਤਕਾਰ ਨੂੰ ਬੁਕਿੰਗ ਕੀਤੇ ਗਏ ਦਿਨ ਉੱਪਰ ਹੀ ਸਿਲੰਡਰ ਦੀ ਡਿਲਿਵਰੀ ਕੀਤੀ ਜਾਵੇਗੀ। ਜੇਕਰ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਨੂੰ ਮੰਨਿਆ ਜਾਵੇ ਤਾਂ ਇੰਡੀਅਨ ਆਇਲ ਕੰਪਨੀ ਜਲਦ ਹੀ ਇਹ ਸੇਵਾ 1 ਫਰਵਰੀ ਤੋਂ ਸ਼ੁਰੂ ਕਰ ਦੇਵੇਗੀ।

ਕੰਪਨੀ ਵੱਲੋਂ ਹਰ ਸੂਬੇ ਦੇ ਵਿਚ ਘੱਟੋ-ਘੱਟ ਇਕ ਮੁੱਖ ਸ਼ਹਿਰ ਜਾਂ ਜ਼ਿਲ੍ਹੇ ਦੀ ਪਛਾਣ ਕੀਤੀ ਜਾ ਰਹੀ ਹੈ। ਤਾਂ ਜੋ ਸਬੰਧਤ ਲੋਕਾਂ ਨੂੰ ਤਤਕਾਲ ਗੈਸ ਦੀ ਬੁਕਿੰਗ ਕਰਵਾਉਣ ਦੇ 30 ਤੋਂ 45 ਮਿੰਟ ਦੇ ਅੰਦਰ ਹੀ ਗੈਸ ਸਿਲੰਡਰ ਦੀ ਡਿਲਿਵਰੀ ਕੀਤੀ ਜਾ ਸਕੇ। ਇੰਡੀਅਨ ਆਇਲ ਕਾਰਪੋਰੇਸ਼ਨ ਆਪਣੇ ਗੈਸ ਸਿਲੰਡਰਾਂ ਨੂੰ ਇੰਡੇਨ ਬ੍ਰਾਂਡ ਰਾਹੀਂ ਆਪਣੇ ਖਪਤਕਾਰਾਂ ਤੱਕ ਪਹੁੰਚਾਉਂਦੀ ਹੈ। ਇਸ ਸੇਵਾ ਦਾ ਲਾਭ ਉਨ੍ਹਾਂ ਖਪਤ ਕਾਰਾਂ ਨੂੰ ਹੋਣ ਵਾਲਾ ਹੈ ਜਿਨ੍ਹਾਂ ਦੇ ਕੋਲ ਇੱਕੋ ਹੀ ਸਿਲੰਡਰ ਹੁੰਦਾ ਹੈ। ਇਸ ਦੇ ਖਤਮ ਹੋਣ ਤੋਂ ਬਾਅਦ

ਜਦੋਂ ਹੁਣ ਖਪਤਕਾਰ ਨਵੇਂ ਗੈਸ ਸਿਲੰਡਰ ਲਈ ਬੁਕਿੰਗ ਕਰਵਾਏਗਾ ਤਾਂ ਉਸ ਨੂੰ ਉਸੇ ਹੀ ਦਿਨ 1 ਘੰਟੇ ਦੇ ਅੰਦਰ-ਅੰਦਰ ਗੈਸ ਸਿਲੰਡਰ ਦੀ ਡਿਲਿਵਰੀ ਕਰਵਾਈ ਜਾਵੇਗੀ। ਹਾਲਾਂਕਿ ਗੈਸ ਸਿਲੰਡਰ ਨੂੰ ਖਪਤਕਾਰ ਤੱਕ ਪਹੁੰਚਾਉਣ ਦੀ ਸੇਵਾ ਕੰਪਨੀ ਵਲੋਂ ਡੀਲਰਾਂ ਦੇ ਮੌਜੂਦਾ ਨੈੱਟਵਰਕ ਦੁਆਰਾ ਹੀ ਕੀਤੀ ਜਾਵੇਗੀ।