Monday , June 27 2022

ਵਿਦਿਆਰਥੀਆਂ ਦੀ ਡਰੈੱਸ ਨੂੰ ਲੈ ਕੇ ਇਥੇ ਹੋ ਗਿਆ ਅਜਿਹਾ ਐਲਾਨ ਕੇ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਵਿਦਿਅਕ ਅਦਾਰਿਆਂ ਵਿੱਚ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭ ਦਾ ਆਦਰ ਕਰਨਾ, ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਜਿਸ ਸਦਕਾ ਬੱਚੇ ਅੱਗੇ ਜਾ ਕੇ ਸਮਾਜ ਦਾ ਇੱਕ ਅਜਿਹਾ ਅਨਿਖੜਵਾਂ ਅੰਗ ਬਣ ਸਕਣ, ਜੋ ਬਹੁਤ ਸਾਰੇ ਲੋਕਾਂ ਲਈ ਰੋਸ਼ਨੀ ਦੀ ਇੱਕ ਕਿਰਣ ਬਣ ਜਾਣ। ਅਜਿਹੇ ਲੋਕਾਂ ਨੂੰ ਵੇਖ ਕੇ ਹੀ ਹੋਰ ਬੱਚਿਆਂ ਦੇ ਮਨ ਵਿੱਚ ਵੀ ਵਿਦਿਆ ਹਾਸਲ ਕਰਨ ਦੀ ਚੇਟਕ ਲੱਗ ਜਾਂਦੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਦੇ ਉਪਰ ਕਿਸੇ ਤਰਾਂ ਦੀ ਪਾਬੰਦੀ ਨਹੀਂ ਲਗਾਈ ਜਾਂਦੀ। ਉਥੇ ਹੀ ਕੁਝ ਕੱਟੜ ਧਾਰਮਿਕ ਦੇਸ਼ਾਂ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਜਿਸ ਨਾਲ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਬਣਾ ਕੇ ਰੱਖੀ ਜਾ ਸਕੇ। ਹੁਣ ਇਥੇ ਵਿਦਿਆਰਥੀਆਂ ਦੀ ਡਰੈੱਸ ਨੂੰ ਲੈ ਕੇ ਅਜਿਹਾ ਐਲਾਨ ਹੋ ਗਿਆ ਹੈ, ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਲਾਨ ਪਾਕਿਸਤਾਨ ਦੇ ਇਕ ਸੂਬੇ ਵਿੱਚ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਯੂਨੀਵਰਸਿਟੀ ਵਿੱਚ ਆਉਣ ਜਾਣ ਵਾਲੇ ਵਿਦਿਆਰਥੀਆਂ ਲਈ ਡਰੈਸ ਕੋਡ ਲਾਗੂ ਕੀਤੇ ਗਏ ਹਨ। ਹੀ ਬੱਚਿਆਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਜਿੱਥੇ ਟੋਭਾ ਟੇਕ ਸਿੰਘ ਵਿਚ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ ਦੇ ਸਬ-ਕੈਂਪਸ ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਵਾਲੇ ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿੱਥੇ ਵਿਦਿਆਰਥਣਾਂ ਦਾ ਡਰੈੱਸ ਕੋਡ ਕੁੜੀਆਂ ਦੇ ਅਨੁਸਾਰ ਕੀਤਾ ਗਿਆ ਹੈ।

ਜਿਸ ਵਿੱਚ ਲੜਕੀਆਂ ਚਮਕੀਲੇ ਗਹਿਣੇ, ਝਾਂਜਰ ਅਤੇ ਵਧੇਰੇ ਮੇਕਅੱਪ ਦੀ ਵਰਤੋਂ ਨਹੀਂ ਕਰ ਸਕਦੀਆਂ। ਉਥੇ ਹੀ ਲੜਕੀਆਂ ਨੂੰ ਕੱਪੜਿਆਂ ਵਿੱਚ ਜੀਨਸ, ਟੀ ਸ਼ਰਟ, ਸੀ-ਥਰੂ, ਸਕਿਨਟਾਈਟ ਕੱਪੜਿਆ ਦੀ ਵਰਤੋਂ ਕਰਨ ਉੱਪਰ ਪੂਰਨ ਰੂਪ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤਰਾਂ ਹੀ ਲੜਕੀਆਂ ਨੂੰ ਵੀ ਬਿਨਾਂ ਬਾਹਾਂ ਵਾਲੀ ਟੀ-ਸ਼ਰਟ, ਕੰਨਾਂ ਵਿਚ ਵਾਲੀਆਂ, ਲੰਬੀ ਗੁੱਤ, ਪੋਨੀਟੇਲ ਅਤੇ ਚੱਪਲ ਆਦਿ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਉੱਪਰ ਕੁਛ ਨਾ ਕੁਛ ਲਿਖੇ ਹੋਏ ਮੈਸਜ਼ ਵਾਲੀਆਂ ਟੀ-ਸ਼ਰਟਾਂ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਸੂਬੇ ਦੀ ਇੱਕ ਪਬਲਿਕ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਲੜਕੀਆਂ ਅਤੇ ਲੜਕਿਆਂ ਲਈ ਅਤੇ ਉਥੇ ਆਉਣ ਵਾਲੇ ਸਟਾਫ ਲਈ ਡਰੈਸ ਕੋਡ ਲਾਗੂ ਕੀਤਾ ਗਿਆ ਹੈ।