ਇਸਨੂੰ ਬਿਊਟੀ ਵਿਟਾਮਿਨ ਵੀ ਕਿਹਾ ਜਾਂਦਾ ਹੈ |ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਇਸਦਾ ਸਹੀ ਇਸਤੇਮਾਲ ਕਰਕੇ ਤੁਸੀਂ ਆਪਣੀ ਸਕਿੰਨ ਅਤੇ ਵਾਲਾਂ ਦੀ ਖੂਬਸੂਰਤੀ ਨੂੰ ਵਧਾ ਸਕਦੇ ਹੋ|ਇਹ ਵਿਟਾਮਿਨ ਤੁਹਾਡੇ ਸਕਿੰਨ ਦੀ ਚਮਕ ਨੂੰ ਵਧਾਉਂਦਾ ਹੈ |ਅੱਜ ਤੁਹਾਨੂੰ ਦਸਾਂਗੇ ਕਿ ਕਿਸ ਤਰਾਂ ਇਸਦਾ ਤੁਸੀਂ ਸਹੀ ਇਸਤੇਮਾਲ ਕਰ ਸਕਦੇ ਹੋ ?
ਵਿਟਾਮਿਨ E ਵਿਚ ਪਾਏ ਜਾਣ ਵਾਲੇ ਐਂਟੀ-ਆੱਕਸੀਡੈਂਟਸ ਦੇ ਗੁਣ ਤੁਹਾਡੇ ਚਿਹਰੇ ਤੋਂ ਲੈ ਕੇ ਵਾਲਾਂ ਤੱਕ ਕਾਫੀ ਫਾਇਦੇਮੰਦ ਹੁੰਦੇ ਹਨ |ਪਰ ਸਭ ਤੋਂ ਜਿਆਦਾ ਜਰੂਰੀ ਹੈ ਕਿ ਤੁਸੀਂ ਇਸਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਦੇ ਹੋ ਜਾਂ ਨਹੀਂ |ਕਿਉਂਕਿ ਜੇਕਰ ਇਸਦਾ ਪ੍ਰਯੋਗ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਸਦਾ ਅਸਰ ਤੁਹਾਨੂੰ ਹਫਤੇ ਭਰ ਦੇ ਅੰਦਰ ਹੀ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ |
ਬੁੱਲਾਂ ਦੇ ਲਈ………………………….
ਵਿਟਾਮਿਨ E ਦਾ ਪ੍ਰਯੋਗ ਤੁਸੀਂ ਆਪਣੇ ਬੁੱਲਾਂ ਦੇ ਲਈ ਵੀ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੇ ਬੁੱਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ |ਇਸਦੇ ਲਈ ਤੁਸੀਂ ,ਵਿਟਾਮਿਨ E ਦੇ ਕੈਪਸੁਲ ਵਿਚੋਂ ਉਸਦਾ ਲਿਕਵਿਡ ਕੱਢ ਕੇ ਇਸਨੂੰ ਬਾਦਾਮ ਜਾਂ ਗਿੱਲਸਰੀਨ ਦੇ ਨਾਲ ਮਿਲਾ ਕੇ ਆਪਣੇ ਬੁੱਲਾਂ ਉੱਪਰ ਸੌਣ ਤੋਂ ਪਹਿਲਾਂ ਲਗਾਓ |ਇਸ ਨਾਲ ਤੁਹਾਡੇ ਬੁੱਲ ਕੁੱਝ ਦੀ ਦਿਨਾਂ ਵਿਚ ਸਾੱਫਟ ਅਤੇ ਚਮਕਦਾਰ ਦਿਖਾਈ ਦੇਣਗੇ |
ਚਿਹਰੇ ਦੇ ਲਈ…………………………
ਵਿਟਾਮਿਨ E ਕੈਪਸੂਲ ਦਾ ਪ੍ਰਯੋਗ ਤੁਸੀਂ ਆਪਣੇ ਚਿਹਰੇ ਉੱਪਰ ਆਸਾਨੀ ਨਾਲ ਸਕਦੇ ਹੋ |ਇਹ ਤੁਹਾਡੀ ਚਮੜੀ ਨੂੰ ਡਰਾਈ ਹੋਣ ਤੋਂ ਬਚਾਉਂਦਾ ਹੈ ਅਤੇ ਉਸਨੂੰ ਚਮਕਦਾਰ ਬਣਾਉਂਦਾ ਹੈ |ਇਸਦੇ ਲਈ ਤੁਸੀਂ ਇਸਨੂੰ ਰੋਜਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਜਾਂ ਨਾਰੀਅਲ ਦੇ ਤੇਲ ਵਿਚ ਮਿਕਸ ਕਰਕੇ ਲਗਾਓ |ਤੁਸੀਂ ਚਾਹੋ ਤਾਂ ਇਸਦਾ ਪ੍ਰਯੋਗ ਆਪਣੇ ਮਾੱਸ਼ਚਰਾਈਜਰ ,ਲੋਸ਼ਣ ਜਾਂ ਸਕਰੱਬ ਵਿਚ ਮਿਲਾ ਕੇ ਸਿੱਧਾ ਚਿਹਰੇ ਅਤੇ ਗਰਦਨ ਉੱਪਰ ਵੀ ਕਰ ਸਕਦੇ ਹੋ |
ਅੱਖਾਂ ਦੇ ਲਈ………………………..
ਅੱਖਾਂ ਦੇ ਨੀਚੇ ਪੈ ਰਹੇ ਕਾਲੇ ਘੇਰੇ ਜਾਂ ਫਿਰ ਥੱਕੀਆਂ ਹੋਈਆਂ ਅੱਖਾਂ ਦੇ ਲਈ ਇਸਦਾ ਇਸਤੇਮਾਲ ਚੰਗਾ ਮੰਨਿਆਂ ਜਾਂਦਾ ਹੈ |ਇਸ ਲਈ ਤੁਸੀਂ ਵਿਟਾਮਿਨ E ਆੱਯਲ ਨੂੰ ਸਿੱਧਾ ਆਪਣੇ ਅੱਖਾਂ ਦੇ ਨੀਚੇ ਲਗਾ ਕੇ ਰਾਤ ਭਰ ਦੇ ਲਈ ਛੱਡ ਦਵੋ |ਇਸਦਾ ਅਸਰ ਤੁਹਾਨੂੰ ਕੁੱਝ ਦਿਨਾਂ ਵਿਚ ਦਿਖਾਈ ਦੇਣ ਲੱਗੇਗਾ |
ਵਾਲਾਂ ਦੇ ਲਈ………………………………
ਵਿਟਾਮਿਨ E ਦਾ ਪ੍ਰਯੋਗ ਤੁਸੀਂ ਨਾ ਸਿਰਫ ਸਕਿੰਨ ਦੇ ਉੱਪਰ ਕਰ ਸਕਦੇ ਹੋ ਬਲਕਿ ਤੁਸੀਂ ਆਪਣੇ ਵਾਲਾਂ ਦੇ ਲਈ ਵੀ ਕਰ ਸਕਦੇ ਹੋ |ਇਸ ਲਈ ਤੁਸੀਂ ਵਿਟਾਮਿਨ E ਦਾ ਇਸਤੇਮਾਲ ਆਪਣੇ ਰੋਜਾਨਾ ਲਗਾਉਣ ਵਾਲੇ ਤੇਲ ਵਿਚ ਪਾ ਕੇ ਸਕਦੇ ਹੋ |ਤੁਸੀਂ ਇਸਦਾ ਪ੍ਰਯੋਗ ਵਾਲ ਧੋਣ ਤੋਂ ਇੱਕ ਦਿਨ ਪਹਿਲਾਂ ਕਰੋ ,ਇਸਦੇ ਲਈ ਤੁਸੀਂ ਨਾਰੀਅਲ ਤੇਲ ਵਿਚ ਵਿਟਾਮਿਨ E ਦੇ ਤੇਲ ਨੂੰ ਚੰਗੀ ਤਰਾਂ ਮਿਕਸ ਕਰਕੇ ਆਪਣੇ ਵਾਲਾਂ ਵਿਚ ਲਗਾਓ ਅਤੇ ਸਵੇਰੇ ਫਿਰ ਸ਼ੈਂਪੂ ਕਰ ਲਵੋ |
ਸਟਰੇਚ ਮਾਰਕਸ ਤੋਂ ਛੁਟਕਾਰਾ……………………….
ਔਰਤਾਂ ਵਿਚ ਪ੍ਰੈਗਨੈਂਸੀ ਦੇ ਦੌਰਾਨ ਸਭ ਤੋਂ ਜਿਆਦਾ ਸਟਰੇਚਰ ਮਾਰਕਸ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ |ਇਸ ਲਈ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਵਿਟਾਮਿਨ E ਕੈਪਸੂਲ ਵਿਚ ਨਾਰੀਅਲ ਜਾਂ ਬਾਦਾਮ ਤੇਲ ਮਿਲਾ ਕੇ ਲਗਾਓ |ਇਸ ਨਾਲ ਦਾਗ ਹਲਕੇ ਪੈਣ ਲੱਗ ਜਾਂਦੇ ਹਨ |
ਸਕਰੱਬ………………………………
ਇਸਦੇ ਇਲਾਵਾ ਤੁਸੀਂ ਇਸਦਾ ਪ੍ਰਯੋਗ ਆਪਣੇ ਫੇਸ ਮਾਰਕਸ ਵਿਚ ਮਿਲਾ ਕੇ ਵੀ ਕਰ ਸਕਦੇ ਹੋ ਕਿਉਂਕਿ ਕਦੇ-ਕਦੇ ਜਦ ਤੁਸੀਂ ਫੇਸ ਪੈਕ ਲਗਾਉਂਦੇ ਹੋ ਤਾਂ ਤੁਹਾਡੀ ਸਕਿੰਨ ਖਿਚਣ ਲੱਗਦੀ ਹੈ |ਇਸ ਲਈ ਤੁਸੀਂ ਇਸਨੂੰ ਆਪਣੇ ਫੇਸ ਪੈਕ ਵਿਚ ਮਿਲਾ ਕੇ ਇਸਨੂੰ ਲਗਾਓ |ਤੁਹਾਡੀ ਚਮੜੀ ਖਿਲੀ-ਖਿਲੀ ਅਤੇ ਮੁਲਾਇਮ ਦਿਖੇਗੀ |
ਨੋਟ : ਇਸ ਆਰਟੀਕਲ ਵਿਚ ਦਿੱਤੀ ਗਈ ਜਾਣਕਾਰੀ ਰਿਸਰਚ ਉੱਪਰ ਅਧਾਰਿਤ ਹੈ |ਇਸਨੂੰ ਲੈ ਕੇ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਇਹ ਪੂਰੀ ਤਰਾਂ ਸੱਚ ਅਤੇ ਸਟਿਕ ਹੈ |ਇਸ ਲਈ ਇਸਨੂੰ ਅਜਮਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜਰੂਰ ਲਵੋ |