Friday , December 9 2022

ਵਿਆਹ ਵਿੱਚ ਚੱਲੀ ਗੋਲੀ ਨੇ ਲਈ 7 ਸਾਲਾ ਬੱਚੀ ਦੀ ਜਾਨ

ਵਿਆਹ ਵਿੱਚ ਚੱਲੀ ਗੋਲੀ ਨੇ ਲਈ 7 ਸਾਲਾ ਬੱਚੀ ਦੀ ਜਾਨ

ਗਵਾਲੀਅਰ-ਇਕ ਵਿਆਹ ਸਮਾਰੋਹ ਦੌਰਾਨ ਚਲਾਈ ਗੋਲੀ ਨਾਲ ਇਕ 7 ਸਾਲਾ ਬੱਚੀ ਦੀ ਮੌਤ ਹੋ ਗਈ।

ਇੰਸਪੈਕਟਰ ਐਮ. ਐਮ. ਮਾਲਵੀਆ ਨੇ ਕਿਹਾ ਕਿ ਕੱਲ੍ਹ ਤੜਕੇ ਪੁਰਾਣੇ ਗਵਾਲੀਅਰ ਇਲਾਕੇ ‘ਚ ਇਕ ਵਿਆਹ ਦੌਰਾਨ ਕੁਝ ਲੋਕ ਹਵਾ ‘ਚ ਗੋਲੀਆਂ ਚਲਾ ਰਹੇ ਸਨ, ਇਸੇ ਦੌਰਾਨ ਇਕ ਗੋਲੀ ਸੇਜਲ ਜਾਦੋਂ (7) ਦੇ ਢਿੱਡ ‘ਚ ਲੱਗੀ।ਜਦੋਂ ਬੱਚੀ ਨੂੰ ਗੋਲੀ ਲੱਗੀ ਉਹ ਵਿਆਹ ਵਾਲੇ ਸਥਾਨ ‘ਤੇ ਕੁਰਸੀ ‘ਤੇ ਬੈਠੀ ਸੀ

ਇੰਸਪੈਕਟਰ ਮਾਲਵੀਆ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।