Tuesday , January 25 2022

ਵਿਆਹ ਦੀਆਂ ਖੁਸ਼ੀਆਂ ਚ ਵਿਛੇ ਸੱਥਰ – ਫੁੱਲਾਂ ਵਾਲੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ ਹੋਈਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉੱਥੇ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹੇ ਹਾਦਸਿਆਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਕਈ ਘਰਾਂ ਵਿਚ ਵਿਆਹ ਸਮਾਗਮ ਵੀ ਹੁੰਦੇ ਹਨ ਅਤੇ ਖੁਸ਼ੀ ਦੇ ਮੌਕੇ ਤੇ ਲੋਕਾਂ ਦੀਆਂ ਖ਼ੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਖ਼ੁਸ਼ੀ ਖ਼ੁਸ਼ੀ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਕੀਤੇ ਜਾਂਦੇ ਹਨ। ਉਥੇ ਹੀ ਵਿਆਹ ਦੇ ਮੌਕੇ ਤੇ ਵਾਪਰਨ ਵਾਲੇ ਸੜਕ ਹਾਦਸੇ ਪਰਵਾਰ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਵਿਆਹ ਦੀਆਂ ਖੁਸ਼ੀਆਂ ਵਿੱਚ ਸੱਥਰ ਵਿਛ ਗਏ ਹਨ ਜਿਥੇ ਫੁੱਲਾਂ ਵਾਲੀ ਗੱਡੀ ਦਾ ਭਿਆਨਕ ਐਕਸੀਡੈਂਟ ਹੋਣ ਕਾਰਨ ਮੌਤਾਂ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੁੱਖ ਭਰੀ ਖਬਰ ਹਰਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਵਿਆਹ ਦੀ ਬਰਾਤੀਆਂ ਨਾਲ ਭਰੀ ਹੋਈ ਇੱਕ ਜੀਪ ਜੀਂਦ ਜ਼ਿਲ੍ਹੇ ਵਿੱਚ ਈਕਸ ਪਿੰਡ ਨੇੜੇ ਹਾਦਸਾ ਗ੍ਰਸਤ ਹੋ ਗਈ ਹੈ। ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਬਰਾਤੀਆਂ ਨਾਲ ਭਰੀ ਹੋਈ ਜੀਪ ਵਿਆਹ ਤੋਂ ਪਿੱਛੋਂ ਵਾਪਸ ਪਿੰਡ ਮਸੂਦਪੁਰ, ਹਿਸਾਰ ਵਿਖੇ ਪਰਤ ਰਹੀ ਸੀ।

ਇਹ ਰਾਤ ਕੱਲ੍ਹ ਮੈਰਿਜ ਪੈਲਸ ਸਫ਼ੀਦੋਂ ਰੋਡ ਤੇ ਪਹੁੰਚੀ ਸੀ। ਰਾਤ ਦੇ ਵਿਆਹ ਸਮਾਗਮ ਤੋਂ ਬਾਅਦ ਸਵੇਰ ਦੇ ਸਮੇਂ ਬਰਾਤ ਦੀ ਵਾਪਸੀ ਹੋ ਚੁੱਕੀ ਸੀ। ਜਦੋਂ ਇਹ ਬਰਾਤੀਆਂ ਨਾਲ ਭਰੀ ਹੋਈ ਜੀਪ ਈਕਸ ਪਿੰਡ ਕੋਲ ਪਹੁੰਚੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ ਇਸ ਜੀਪ ਨੂੰ ਟੱਕਰ ਮਾਰ ਦਿੱਤੀ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਜੀਪ ਵਿੱਚ ਸਵਾਰ ਡਰਾਈਵਰ ਅਤੇ ਉਸਦੇ ਨਾਲ ਬੈਠੇ ਇਕ ਵਿਅਕਤੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਉਥੇ ਹੀ ਹੋਰ ਲੋਕਾਂ ਵੱਲੋਂ ਇਸ ਹਾਦਸੇ ਵਿਚ ਜ਼ਖਮੀ ਹੋਈ 11 ਲੋਕਾਂ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਨਜ਼ਦੀਕ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ।

ਇਸ ਹਾਦਸੇ ਪਿੱਛੋਂ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਹੋਰ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਵਾਪਰੇ ਇਸ ਹਾਦਸੇ ਕਾਰਨ ਵਿਆਹ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਗਈਆਂ ਹਨ।