Saturday , June 25 2022

ਵਿਆਹ ਦਾ ਚਾਵਾਂ ਨਾਲ ਜਸ਼ਨ ਮਨਾ ਰਹਿਆਂ ਨਾਲ ਵਾਪਰ ਗਿਆ ਇਹ ਭਿਆਨਕ ਹਾਦਸਾ ਲਾੜੇ ਦੀ ਮੁੱਠੀ ਚ ਆਈ ਜਾਨ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਚੱਲਦੇ ਦੁਨੀਆ ਭਰ ਦੇ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਹਾਲਾਤਾਂ ਅਨੁਸਾਰ ਬਹੁਤ ਸਾਰੀਆਂ ਲਗਾਈਆਂ ਗਈਆਂ ਸਨ । ਪਰ ਜਿਵੇਂ ਜਿਵੇਂ ਹੁਣ ਦੁਨੀਆਂ ਭਰ ਦੇ ਵਿੱਚ ਇਸ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਕੁਝ ਘਟਦਾ ਹੋਇਆ ਵਿਖਾਈ ਦੇ ਰਿਹਾ ਹੈ , ਉਸਦੇ ਚਲਦੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰਾਹਤ ਦੇਣ ਦੇ ਲਈ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਕੁਝ ਰਾਹਤ ਦਿੱਤੀ ਜਾ ਰਹੀ ਹੈ । ਕਰੋਨਾ ਮਹਾਂਮਾਰੀ ਦੌਰਾਨ ਵਿਆਹਾਂ ਦੇ ਉੱਪਰ ਵੀ ਬਹੁਤ ਸਾਰੀਆਂ ਪਾਬੰਦੀਆਂ ਭਾਰਤ ਦੇਸ਼ ਵਿਚ ਲਗਾਈਆਂ ਗਈਆਂ ਸਨ । ਪਰ ਮੁੜ ਤੋਂ ਸਰਕਾਰ ਦੇ ਵਲੋਂ ਘਟਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ ।

ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਬਹੁਤ ਹੀ ਧੂਮਧਾਮ ਦੇ ਨਾਲ ਵਿਆਹ ਕੀਤੇ ਜਾ ਰਹੇ ਹਨ । ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ , ਅੱਜਕੱਲ੍ਹ ਆਮ ਹੀ ਸੜਕਾਂ ਦੇ ਉੱਪਰ ਪਟਾਖੇ ਚਲਾਉਂਦੇ , ਨੱਚਦੇ ਟੱਪਦੇ ਵਿਆਹ ਦੀ ਖੁਸ਼ੀ ਮਨਾਉਂਦੇ ਹੋਏ ਵਿਖਾਈ ਦਿੰਦੇ ਹਨ । ਅਜਿਹੇ ਹੀ ਇੱਕ ਵਿਆਹ ਦੇ ਵਿਚ ਇਕ ਅਜਿਹੀ ਘਟਨਾ ਵਾਪਰ ਗਈ ਜਿਸ ਦੇ ਚੱਲਦੇ ਲਾੜੇ ਦੀ ਜਾਨ ਜੋਖ਼ਮ ਦੇ ਵਿੱਚ ਪੈ ਗਈ । ਦਰਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ , ਜਿਸ ਦੇ ਵਿਚ ਕੁਝ ਲੋਕ ਸੜਕਾਂ ਤੇ ਉਪਰ ਨੱਚਦੇ ਟੱਪਦੇ ਹੋਏ ਵਿਆਹ ਦੀ ਖੁਸ਼ੀ ਮਨਾਉਂਦੇ ਹੋਏ ਦਿਖਾਈ ਦੇ ਰਹੇ ਹੁੰਦੇ ਹਨ ।

ਇਸੇ ਵਿਆਹ ਸਮਾਗਮ ਦੌਰਾਨ ਬੱਘੀ ਦੇ ਵਿਚ ਅੱਗ ਲੱਗ ਜਾਂਦੀ ਹੈ ਤੇ ਜਦੋਂ ਇਸ ਬੱਘੀ ਦੇ ਵਿਚ ਅੱਗ ਲੱਗਦੀ ਹੈ ਉਸ ਸਮੇਂ ਬੱਘੀ ਦੇ ਵਿੱਚ ਲਾੜਾ ਸਮੇਤ ਕੁਝ ਬੱਚੇ ਸਵਾਰ ਹੁੰਦੇ ਹਨ । ਜਦੋਂ ਅੱਖ ਲੱਗਦੀ ਹੈ ਤਾਂ ਚਾਰੇ ਪਾਸੇ ਹੜਕੰਪ ਮੱਚ ਜਾਂਦਾ ਹੈ । ਜ਼ਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦ ਲਾੜਾ ਬਰਾਤ ਲੈ ਕੇ ਜਾ ਰਿਹਾ ਸੀ ਤੇ ਵਿਆਹ ਚ ਬਰਾਤੀ ਖੁਸ਼ੀ ਨਾਲ ਨੱਚ ਟੱਪ ਰਹੇ ਸਨ । ਇਸੇ ਦੌਰਾਨ ਬਰਾਤੀਆਂ ਦੇ ਵਲੋ ਵਿਆਹ ਸਮਾਗਮ ਦੇ ਵਿੱਚ ਪਟਾਖੇ ਚਲਾਏ ਜਾ ਰਹੇ ਸਨ । ਕੁਝ ਪਟਾਖੇ ਇਸ ਬੱਘੀ ਦੇ ਨੇੜੇ ਹੀ ਰੱਖੇ ਹੋਏ ਸਨ ।

ਜਿਨ੍ਹਾਂ ਪਟਾਖਿਆਂ ਨੂੰ ਦੂਜੇ ਪਟਾਖਿਆਂ ਦੀ ਜਦੋਂ ਚੰਗਿਆੜੀ ਲਗ ਗਈ ਜਿਸ ਕਾਰਨ ਭਿਆਨਕ ਅੱਗ ਲੱਗ ਗਈ । ਦੇਖਦੇ ਹੀ ਦੇਖਦੇ ਇਸ ਅੱਗ ਨੇ ਪੂਰੀ ਬੱਘੀ ਨੂੰ ਆਪਣੀ ਲਪੇਟ ਵਿਚ ਲੈ ਲਿਆ । ਉਥੇ ਹੀ ਜਦੋਂ ਸਥਾਨਕ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਲੋਕਾਂ ਨੇ ਉਕਤ ਆਲੇ ਦੁਆਲੇ ਦੀਆਂ ਦੁਕਾਨਾਂ ਤੋਂ ਯੰਤਰ ਲੈ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ।