Tuesday , October 27 2020

ਵਿਆਹ ਤੇ ਨੇਹਾ ਧੂਪੀਆ ਨੇ ਪਾਇਆ ਇੰਨੇ ਲੱਖ ਦਾ ਲਹਿੰਗਾ….

ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦੇ ਵਿਆਹ ਤੋਂ ਤੁਰੰਤ ਬਾਅਦ ਹੀ ਬਾਲੀਵੁੱਡ ਦੀ ਇੱਕ ਮਸ਼ਹੂਰ ਐਕਟਰੈਸ ਨੇ ਵੀ ਵਿਆਹ ਕੀਤਾ ਹੈ । ਅਸੀ ਗੱਲ ਕਰ ਰਹੇ ਹਾਂ ਸਾਲ 2002 ਵਿੱਚ ਮਿਸ ਇੰਡੀਆ ਦਾ ਤਾਜ ਜਿੱਤ ਚੁੱਕੀ ਨੇਹਾ ਧੂਪੀਆ ਦੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨੇਹਾ ਧੂਪੀਆ ਆਪਣੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ। ਨੇਹਾ ਤੇ ਅੰਗਦ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ। ਇਸ ਪੰਜਾਬੀ ਵਿਆਹ ‘ਚ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਵਿਆਹ ‘ਚ ਨੇਹਾ ਧੂਪੀਆ ਨੇ ਗੁਲਾਬੀ ਰੰਗ ਦਾ ਬੇਹੱਦ ਖੂਬਸੂਰਤ ਲਹਿੰਗਾ ਪਾਇਆ ਤੇ ਨਾਲ ਹੀ ਨੇਹਾ ਦੀ ਗੁਲਾਬੀ ਰੰਗ ਦੀ ਬਿੰਦੀ ਇਸ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ।

ਨੇਹਾ ਧੂਪੀਆ ਨੇ ਬਾਲੀਵੁੱਡ ਅਦਾਕਾਰ ਅੰਗਦ ਬੇਦੀ ਦੇ ਨਾਲ ਗੁਰਦੁਆਰੇ ਵਿੱਚ ਸੱਤ ਫੇਰੇ ਲੈਂਦੇ ਹੋਏ ਸੋਸ਼ਲ ਮੀਡੀਆ ਉੱਤੇ ਤਸਵੀਰ ਸ਼ੇਅਰ ਕੀਤੀ ਹੈ। ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਜਿੰਦਗੀ ਦਾ ਬੈਸਟ ਡਿਸੀਜਨ, ਅੱਜ ਮੈਂ ਆਪਣੇ ਬੈਸਟ ਫ੍ਰੈਂਡ ਨਾਲ ਵਿਆਹ ਕਰ ਲਿਆ ਹੈ।

ਨੇਹਾ ਦਾ ਇਹ ਖੂਬਸੂਰਤ ਲਹਿੰਗਾ ਡਿਜ਼ਾਈਨਰ ਅਨੀਤਾ ਡੋਂਗਰੇ ਨੇ ਡਿਜ਼ਾਈਨ ਕੀਤਾ ਹੈ। ਇਸ ਲਹਿੰਗੇ ਦਾ ਨਾਂ ‘ਆਦਰੀਕਾ ਲਹਿੰਗਾ’ ਹੈ। ਇਸ ਲਹਿੰਗੇ ਦਾ ਪੂਰਾ ਕੰਮ ਗਰਮੀਆਂ ਦੇ ਵਿਆਹਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 2 ਲੱਖ ਰੁਪਏ ਹੈ। ਉਥੇ ਨੇਹਾ ਦੇ ਪਤੀ ਅੰਗਦ ਸਫੈਦ ਰੰਗ ਦੇ ਅਚਕਨ ‘ਚ ਦਿਖੇ ਤੇ ਨੇਹਾ ਦੇ ਗੁਲਾਬੀ ਲਹਿੰਗੇ ਨਾਲ ਮੈਚਿੰਗ ਪੱਗ ਬੰਨ੍ਹੀ ਹੋਈ ਸੀ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅੰਗਦ ਬੇਦੀ ਨੇ ਵੀ ਨੇਹਾ ਦੇ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਹੈ, ਬੈਸਟ ਫ੍ਰੈਂਡ ਹੁਣ ਪਤਨੀ ਬਣ ਚੁੱਕੀ ਹੈ। ਹੈਲੋ, ਮਿਸੇਜ ਬੇਦੀ। ਦੋਨੋਂ ਇਕੱਠੇ ਬਹੁਤ ਹੀ ਕਿਊਟ ਲੱਗ ਰਹੇ ਹਨ। ਦੋਨਾਂ ਦੇ ਵਿਆਹ ਨੂੰ ਲੈ ਕੇ ਮੀਡੀਆ ਵਿੱਚ ਕੋਈ ਚਰਚਾ ਨਹੀਂ ਸੀ। ਨੇਹਾ ਦੇ ਵਿਆਹ ਦੀ ਤਸਵੀਰ ਵੇਖ ਫੈਨਜ਼ ਵੀ ਹੈਰਾਨ ਹਨ। ਕਰਣ ਜੌਹਰ ਨੇ ਵੀ ਨੇਹਾ ਧੂਪੀਆ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਅੰਗਦ ਬੇਦੀ ਬਾਲੀਵੁੱਡ ਵਿੱਚ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਟਾਈਗਰ ਜ਼ਿੰਦਾ ਹੈ ਅਤੇ ਪਿੰਕ ਵਿੱਚ ਵੀ ਉਨ੍ਹਾਂ ਨੇ ਇੱਕ ਅਹਿਮ ਰੋਲ ਨਿਭਾਇਆ ਸੀ।

ਅੰਗਦ ਅਤੇ ਨੇਹਾ ਕਾਫ਼ੀ ਲੰਬੇ ਸਮੇਂ ਤੋਂ ਦੋਸਤ ਹਨ ਅਤੇ ਹੁਣ ਪਤੀ-ਪਤਨੀ ਬਣ ਚੁੱਕੇ ਹਨ। ਉੱਥੇ ਹੀ ਜੇਕਰ ਨੇਹਾ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਤੁਮਹਾਰੀ ਸੁਲੂ ਅਤੇ ਕਰੀਬ ਕਰੀਬ ਸਿੰਗਲ ਵਿੱਚ ਨਜ਼ਰ ਆ ਚੁੱਕੀ ਹੈ। ਉੱਥੇ ਹੀ, ਸਾਲ 2018 ਵਿੱਚ ਬਾਂਬੇ ਟਾਕੀਜ ਅਤੇ ਈਲਾ ਵਿੱਚ ਨਜ਼ਰ ਆਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਇਹ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।