Thursday , June 30 2022

ਵਿਆਹ ਚ ਡੀਜੇ ਵਜਾਉਣ ਤੇ ਪੈ ਗਿਆ ਖਿਲਾਰਾ 15 ਹੋਏ ਜਖਮੀ – ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਲੋਕ ਵੱਖੋ ਵੱਖਰੇ ਢੰਗ ਦੇ ਨਾਲ ਵਿਆਹ ਦੀਆਂ ਰਸਮਾਂ ਅਦਾ ਕਰ ਰਹੇ ਹਨ । ਜ਼ਿਆਦਾਤਰ ਲੋਕ ਵਿਆਹ ਨੂੰ ਜ਼ਿਆਦਾ ਆਕਰਸ਼ਿਤ ਕਰਨ ਦੇ ਲਈ ਵੱਧ ਤੋਂ ਵੱਧ ਪੈਸੇ ਖਰਚ ਕਰਕੇ ਸ਼ੋਸ਼ੇਬਾਜ਼ੀ ਕਰ ਰਹੇ ਹਨ । ਕਈ ਵਿਆਹਾਂ ਦੇ ਵਿਚ ਅੱਜ ਕੱਲ੍ਹ ਲੋਕ ਨੱਚਣ ਗਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕਰਦੇ ਹਨ, ਵੱਖੋ ਵੱਖਰੇ ਗਾਣਿਆ ਤੇ ਲੋਕ ਡੀਜੇ ਤੇ ਨੱਚਦੇ ਹਨ । ਇਸੇ ਵਿਚਕਾਰ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਡੀ ਜੇ ਵਜਾਉਣ ਨੂੰ ਲੈ ਕੇ ਇੱਕ ਅਜਿਹਾ ਵਿਵਾਦ ਛਿੜਿਆ ਕਿ ਵਿਆਹ ਦਾ ਮਾਹੌਲ ਖ਼ੂਨੀ ਮੈਦਾਨ ਦੇ ਵਿਚ ਤਬਦੀਲ ਹੋ ਗਿਆ ਤੇ ਪੰਦਰਾਂ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਦਰਅਸਲ ਮਾਮਲਾ ਹਰਿਆਣਾ ਦੇ ਯਮੁਨਾਨਗਰ ਦੇ ਨੰਗਲ ਪਿੰਡ ਤੋਂ ਸਾਹਮਣੇ ਆਇਆ । ਜਿੱਥੇ ਇਕ ਵਿਆਹ ਵਿਚ ਡੀ ਜੇ ਵਜਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚ ਅਜਿਹਾ ਝਗੜਾ ਹੋਇਆ ਕੀ ਦੇਖਦੇ ਹੀ ਦੇਖਦੇ ਵਿਆਹ ਦੀ ਖੁਸ਼ੀ ਖ਼ੂਨੀ ਮੈਦਾਨ ਵਿੱਚ ਬਦਲ ਗਈ ।

ਜ਼ਿਕਰਯੋਗ ਹੈ ਕਿ ਇਸ ਦੌਰਾਨ ਜਿੱਥੇ ਵਿਆਹ ਵਾਲੀ ਜਗ੍ਹਾ ਦੇ ਆਲੇ ਦੁਆਲੇ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ , ਉਥੇ ਹੀ ਦੋਵਾਂ ਧਿਰਾਂ ਦੇ ਵੱਲੋਂ ਇਕ ਦੂਜੇ ਤੇ ਇੱਟਾਂ ਲਾਠੀਆਂ ਦੀ ਵਰਖਾ ਵੀ ਕੀਤੀ ਗਈ । ਦੋਵੇਂ ਪਾਸਿਓ ਔਰਤਾਂ ਤੋਂ ਲੈ ਕੇ ਬੱਚੇ ਇਸ ਝੜਪ ਦੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ।

ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੀ । ਜਿਨ੍ਹਾਂ ਵੱਲੋਂ ਸਥਿਤੀ ਨੂੰ ਸ਼ਾਂਤ ਕਰਵਾਇਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਡੀ ਜੇ ਤੇ ਗਾਣਾ ਲਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਖ਼ੂਨੀ ਝੜਪ ਹੋ ਗਈ ।

ਇਹ ਝੜਪ ਏਨੀ ਜ਼ਿਆਦਾ ਵਧ ਗਈ ਕਿ ਕਈ ਲੋਕ ਇਸ ਦੇ ਵਿੱਚ ਜ਼ਖ਼ਮੀ ਹੋ ਗਏ । ਫਿਲਹਾਲ ਪੁਲਸ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ । ਉੱਥੇ ਹੀ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਦੇ ਚੱਲਦੇ ਡਾਕਟਰ ਨੇ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਦੇ ਵਿੱਚ ਚਾਰ ਔਰਤਾਂ ਅਤੇ ਗਿਆਰਾਂ ਪੁਰਸ਼ ਸ਼ਾਮਲ ਹਨ । ਜਿਨ੍ਹਾਂ ਵਿਚ ਚਾਰ ਦੇ ਡੂੰਘੀਆਂ ਸੱਟਾਂ ਲੱਗੀਆਂ ਹਨ । ਜਿਨ੍ਹਾਂ ਨੂੰ ਦਾਖ਼ਲ ਕਰ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ।