Saturday , August 13 2022

ਵਿਆਹ ਕੇ ਚਾਵਾਂ ਨਾਲ ਘਰੇ ਜਾ ਰਹੀ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਆਏ ਦਿਨ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਜਿੱਥੇ ਕੁੱਝ ਹਾਦਸੇ ਅਚਾਨਕ ਵਾਪਰ ਜਾਂਦੇ ਹਨ ਉਥੇ ਹੀ ਕੁਝ ਹਾਦਸੇ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਵਾਪਰ ਰਹੇ ਹਨ। ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ। ਮੌਸਮ ਦੀ ਤਬਦੀਲੀ ਕਾਰਨ ਵੀ ਸੜਕ ਹਾ-ਦ-ਸਿ-ਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਜਿਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਵਿੱਚ ਪੈਣ ਵਾਲੀ ਧੁੰਦ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰੇ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਕੁਝ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ।

ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸਿਆਂ ਦੇ ਕਾਰਨ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਗ਼ਮ ਵਿਚ ਤਬਦੀਲ ਹੋ ਜਾਂਦੀਆਂ ਹਨ। ਹੁਣ ਵਿਆਹ ਕੇ ਚਾਵਾਂ ਨਾਲ ਘਰੇ ਜਾ ਰਹੀ ਡੋਲੀ ਵਾਲੀ ਕਾਰ ਨਾਲ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਚੰਡੀਗੜ੍ਹ ਸੈਕਟਰ 52/53 ਦੀ ਡੀਵਾਈਡਿੰਗ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਆਹ ਵਾਲੀ ਡੋਲੀ ਵਾਲੀ ਕਾਰ ਇਸ ਹਾਦਸੇ ਦੀ ਸ਼ਿਕਾਰ ਹੋਈ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਆਹ ਵਾਲੀ ਗੱਡੀ ਲਾੜਾ ਅਤੇ ਲਾੜੀ ਨੂੰ ਲੈ ਕੇ ਚੰਡੀਗੜ੍ਹ ਤੋਂ ਮੋਹਾਲੀ ਜਾ ਰਹੀ ਸੀ। ਉਥੇ ਹੀ ਵਾਪਰੇ ਇਸ ਹਾਦਸੇ ਕਾਰਨ ਸਕੋਡਾ ਕਾਰ ਨੁਕਸਾਨੀ ਗਈ ਹੈ ਅਤੇ ਇਸ ਕਾਰ ਦੀ ਟੱਕਰ ਕਾਰਨ ਇਕ ਆਟੋ ਵੀ ਨੁਕਸਾਨਿਆ ਗਿਆ ਹੈ। ਇਹ ਹਾਦਸਾ ਵਿਆਹ ਵਾਲੀ ਗੱਡੀ ਨੂੰ ਚਲਾ ਰਹੇ ਲਾੜੇ ਦੀ ਵਰਤੀ ਗਈ ਅਣਗਹਿਲੀ ਕਾਰਨ ਵਾਪਰਿਆ ਹੈ। ਜਿੱਥੇ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਾਰਨ ਬੇਕਾਬੂ ਹੋ ਕੇ ਗੱਡੀ ਰੇਲਿੰਗ ਨਾਲ ਟਕਰਾ ਗਈ ਅਤੇ ਰੇਲਿੰਗ ਨੂੰ ਤੋੜਦੀ ਹੋਈ ਸੜਕ ਨੂੰ ਕਰਾਸ ਕਰਕੇ ਦੂਜੇ ਪਾਸੇ ਸੜਕ ਤੇ ਜਾ ਰਹੇ ਵਾਹਨਾਂ ਨਾਲ ਟਕਰਾ ਗਈ।

ਇਸ ਹਾਦਸੇ ਨਾਲ ਜਿੱਥੇ ਇੱਕ ਆਟੋ ਨੁਕਸਾਨੀ ਗਈ ਹੈ, ਉਥੇ ਹੀ ਤਿੰਨ ਹੋਰ ਵਾਹਨ ਵੀ ਨੁਕਸਾਨੇ ਗਏ ਹਨ। ਦੱਸਿਆ ਗਿਆ ਹੈ ਕਿ ਵਿਆਹ ਵਾਲੀ ਗੱਡੀ ਲਾੜਾ ਚਲਾ ਰਿਹਾ ਸੀ ਅਤੇ ਲਾੜੀ ਉਸਦੇ ਨਾਲ ਅੱਗੇ ਬੈਠੀ ਹੋਈ ਸੀ ਅਤੇ ਗੱਡੀ ਵਿੱਚ ਪਿਛਲੀ ਸੀਟ ਤੇ ਲਾੜੇ ਦੀ ਮਾਂ ਅਤੇ ਭੈਣ ਬੈਠੀਆਂ ਹੋਈਆਂ ਸਨ । ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।