Thursday , August 5 2021

ਵਿਆਹੁਣ ਗਈ ਬਰਾਤ ਨਾਲ ਹੋ ਗਈ ਅਜਿਹੀ ਕੇ ਕਿਸੇ ਨੇ ਸੁਪਨੇ ਚ ਵੀ ਨਹੀਂ ਸੀ ਸੋਚਿਆ, ਸਾਰੇ ਪਾਸੇ ਚਰਚਾ

ਤਾਜਾ ਵੱਡੀ ਖਬਰ

ਵਿਆਹ ਵਰਗਾ ਪਵਿੱਤਰ ਰਿਸ਼ਤਾ ਦੋ ਇਨਸਾਨਾ ਦਾ ਨਹੀਂ ਦੋ ਪਰਿਵਾਰਾਂ ਦਾ ਰਿਸ਼ਤਾ ਹੁੰਦਾ ਹੈ। ਜਿਸ ਨਾਲ ਨਵੀਆਂ ਰਿਸ਼ਤੇਦਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਨੌਜਵਾਨ ਮੁੰਡੇ ਕੁੜੀਆਂ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖਦੇ ਹਨ। ਪਰ ਕੁਝ ਨੌਜਵਾਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਵੱਲੋਂ ਵੇਖੇ ਗਏ ਸੁਪਨੇ ਕਿਸ ਸਮੇਂ ਚਕਨਾਚੂਰ ਹੋ ਜਾਂਦੇ ਹਨ। ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਬੱਚਿਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਖਮਿਆਜਾ ਮਾਪਿਆਂ ਨੂੰ ਭੁਗਤਣਾ ਪੈ ਜਾਂਦਾ ਹੈ। ਕੁਝ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਅੱਲੜ ਉਮਰ ਵਿੱਚ ਕੀਤੀਆਂ ਗਈਆਂ ਗਲਤੀਆਂ ਅੱਗੇ ਜਾ ਕੇ ਸਾਹਮਣੇ ਆਉਂਦੀਆਂ ਹਨ। ਹੁਣ ਵਿਆਹੁਣ ਗਈ ਬਰਾਤ ਨਾਲ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਰੇਡਵਾ ਦੀ ਹੈ। ਇਸ ਪਿੰਡ ਦੀ ਇੱਕ ਲੜਕੀ ਦਾ ਵਿਆਹ ਕਰੀਬ ਇੱਕ ਮਹੀਨੇ ਪਹਿਲਾਂ ਤਹਿ ਕੀਤਾ ਗਿਆ ਸੀ।

ਲੜਕੇ ਪਰਿਵਾਰ ਵੱਲੋਂ ਚਾਵਾਂ ਨਾਲ ਇਸ ਲੜਕੀ ਨੂੰ ਉਸ ਦੇ ਘਰ ਵਿਆਹ ਤੋਂ ਇੱਕ ਦਿਨ ਪਹਿਲਾਂ ਸ਼ਗਨ ਵੀ ਪਾਇਆ ਗਿਆ। ਦੂਸਰੇ ਦਿਨ ਜਦੋਂ ਲੜਕੇ ਪਰਿਵਾਰ ਵਾਲੇ ਬਰਾਤ ਲੈ ਕੇ ਲੜਕੀ ਦੇ ਪਿੰਡ ਆ ਰਹੇ ਸਨ, ਤਾਂ ਰਸਤੇ ਵਿੱਚ ਹੀ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਆਪਣੀ ਕਾਰ ਅੱਗੇ ਲਗਾ ਕੇ ਰੋਕਿਆ ਗਿਆ। ਉਹਨਾਂ ਉਸ ਲੜਕੀ ਬਾਰੇ ਜਾਣਕਾਰੀ ਦਿੱਤੀ ਜਿਸ ਦੀ ਡੋਲੀ ਲੈਣ ਲਈ ਇਹ ਲੜਕਾ ਪਰਿਵਾਰ ਬਰਾਤ ਸਮੇਤ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਿਸ ਲੜਕੀ ਨੂੰ ਵਿਆਉਣ ਤੁਸੀਂ ਜਾ ਰਹੇ ਹੋਂ ਉਸ ਦਾ ਪਹਿਲਾਂ ਹੀ ਵਿਆਹ ਅਦਾਲਤ ਵਿੱਚ ਹੋ ਚੁੱਕਾ ਹੈ ਅਤੇ

ਉਸ ਲੜਕੀ ਦੇ ਨਾਬਾਲਗ ਹੋਣ ਕਾਰਨ ਉਸ ਨਾਲ ਵਿਆਹ ਕਰਾਉਣ ਵਾਲਾ ਮੁੰਡਾ ਜ਼ੇਲ੍ਹ ਵਿਚ ਹੈ। ਇਸ ਸਭ ਦੇ ਬਾਵਜੂਦ ਜਦੋਂ ਲੜਕਾ ਪਰਿਵਾਰ ਲੜਕੀ ਦੇ ਘਰ ਪਹੁੰਚਿਆ ਤਾਂ ਅੱਗੇ ਲੜਕੀ ਦੇ ਘਰ ਨੂੰ ਤਾਲੇ ਲੱਗੇ ਹੋਏ ਵੇਖ ਕੇ ਸਭ ਬਰਾਤੀ ਹੈਰਾਨ ਰਹਿ ਗਏ। ਲੜਕੀ ਪਰਿਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਇਸ ਘਟਨਾ ਦੇ ਕਾਰਨ ਬਰਾਤ ਲੈ ਕੇ ਆਏ ਪੀੜਤ ਪੱਖ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਿਉਂਕਿ ਉਨ੍ਹਾਂ ਨੂੰ ਲੜਕੀ ਦੇ ਪਹਿਲਾਂ ਹੋਏ ਵਿਆਹ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ,ਜਿਸ ਕਾਰਨ ਲੜਕੀ ਪਰਿਵਾਰ ਵੱਲੋ ਲੜਕੇ ਵਾਲਿਆਂ ਨੂੰ ਇੱਕ ਬਹੁਤ ਵੱਡਾ ਧੋਖਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।