Wednesday , December 7 2022

ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਲਈ :- ਜਰੂਰ ਪੜ੍ਹੋ..

ਜੇ ਤੁਸੀਂ Married ਹੋਂ, ਬੇਟੀ ਹੈ ਤੁਹਡੀ ਤਾਂ ਉਸ ਨਾਲ ਵੱਧ ਤੋਂ ਵੱਧ ਵਖ਼ਤ ਗੁਜ਼ਾਰਣ ਦੀ ਕੋਸ਼ਿਸ਼ ਕਰੋ। ਉਸ ਨੂੰ ਹੀ ਦੋਸਤ ਬਣਾ ਲਓ ਦਿਲੋਂ ਕੋਸ਼ਿਸ ਕਰੋ ਚੰਗੀ ਖ਼ੁਰਾਕ ਦੇਣ ਦੀ,ਚੰਗੀ ਪੜ੍ਹਾਈ ਦੇਣ ਦੀ। ਬਚਪਨ ਤੋਂ ਹੀ ਇੱਕ ਬੇਹੱਦ ਤਾਕਤਵਰ ‘ਤੇ ਰਿਸ਼ਟ -ਪੁਸ਼ਟ ਸ਼ਖ਼ਸ਼ੀਅਤ ‘ਚ ਓਹਨੂੰ ਢਾਲਣਾਂ ਸ਼ੁਰੂ ਕਰ ਦਿਓ।

ਕਸਰਤ ਦੀ ਆਦਤ ਪਾਓ ਪੜ੍ਹ ਲਿਖ ਕੇ ਕੁੱਝ ਬਣਨ ਲਈ ਪ੍ਰੇਰਣਾਂ ਦਿੰਦੇ ਰਹੋ। fashion ਨਾਲੋਂ ਸ਼ਖ਼ਸ਼ੀਅਤ ਵੱਲ ਵੱਧ ਪ੍ਰੇਰਦੇ ਰਹੋ। ਇੰਟਰਨੈਟ ਤੋਂ ਕੁੱਝ ਦੂਰ ਹੀ ਰੱਖੋ। ਉਸ ਨੂੰ ਅਜੋਕੇ ‘ਤੇ ਆਉਣ ਵਾਲੇ ਸਮੇਂ ਦਾ ਸਾਰਾ ਸੱਚ ਸਮਝਾਓ। ਜਦੋਂ ਜਵਾਨੀਂ ਵਲ ਵਧ ਰਹੀ ਹੋਵੇ ਤਾਂ ਖਾਸ ਧਿਆਨ ਰੱਖੋ।

ਬਿਨ ਮਤਲਬ ਝਿੜਕੋ ਨਾਂ,ਨਿੱਕੀ ਗਲਤੀ ਨੂੰ ਫੜ ਲਿਆ ਤਾਂ ਬਹੁਤ ਪਿਆਰ ਨਾਲ ਸਮਝਾਓ ਕਿ ਇਸਦੇ ਇਹ ਨੁਕਸਾਨ ਨੇਂ। ਨਿੱਕੀ ਵੱਡੀ ਮੁਸੀਬਤ ‘ਚ ਮਦਦ ਕਰੋ। ਓਹ ਹਰ ਗੱਲ, ਹਰ ਮੁਸੀਬਤ ਤੁਹਾਨੂੰ ਦੱਸਣ ਲੱਗ ਪਵੇਗੀ। ਕਾਮ ਬਾਰੇ A to Z ਸਮਝਾ ਦੇਵੋ ਤਾਂ ਭਟਕੇਗੀ ਨਹੀਂ।

ਏਥੇ ਕੁੱਝ ਵੀ ਅਸੰਭਵ ਨਹੀਂ ਹੁਣ ਤੋਂ ਹੀ ਕੋਸ਼ਿਸ਼ ਕੀਤੀ ਜਾਵੇ ਤਾਂ ਤਿੰਨ ਪੀੜ੍ਹੀਆਂ ਤੱਕ ਔਸਤ ਕੁੜੀ, ਔਸਤ ਮੁੰਡੇ ਦੇ ਬਹੁਤ ਨੇੜੇ ਪਹੁੰਚ ਜਾਵੇਗੀ। ਸ਼ਰੀਰਕ ‘ਤੇ ਮਾਨਸਿਕ ਤਾਕਤ ਦੇ ਮਾਮਲੇ ‘ਚ ਓਹ ਬਲੈਕਮੇਲ ਕਰਨ ‘ਤੇ ਡਰੇਗੀ ਨਹੀਂ ਛੇੜਣ ‘ਤੇ ਛੂਈ ਮੂਈ ਦੀ ਤਰਾਂ ਸੁੰਗੜੇਗੀ ਨਹੀਂ। ਆਤਮਹੱਤਿਆ ਨਹੀਂ ਕਰੇਗੀ।ਵਾਹ ਲੱਗਦੀ ਓਹਦਾ Rape ਨਹੀਂ ਕੀਤਾ ਜਾ ਸਕੇਗਾ।

ਉਦਾਹਰਣ ਰੂਸ ਦੀਆਂ ਕੁੜੀਆਂ ਹਨ ਮਾਰੀਆ ਸ਼ਾਰਾਪੋਵਾ ਦੇਖੀ ਏ??? ਭਾਰਤੀ ਮਰਦਾਂ ਨਾਲੋਂ ਖੁੱਲ੍ਹੇ ਮੌਰ ਹਨ ਓਹਦੇ ਬਹੁਤੀਆਂ ਓਸੇ ਦੀ ਤਰਾਂ ਹੀ ਹਨ ਓਥੇ। ਜਿਹਨਾਂ ‘ਚ ਕਾਮ ਇੱਕ ਕਮਜ਼ੋਰੀ ਨਹੀਂ ਬਲਕਿ ਸ਼ਕਤੀ ਹੈ। ਵਜ਼ਾਹ ਖੁੱਲ੍ਹੀ ਖ਼ੁਰਾਕ, ਕਸਰਤ।

ਅਸੀਂ ਆਪਣੇਂ ਗੁਣ ਅਗਲੀ ਪੀੜ੍ਹੀ ਨੂੰ ਦਿੰਦੇ ਹਾਂ, ਚੰਗੇ ਹੋਣ ਜਾਂ ਮਾੜੇ, ਸੋ ਤੁਸੀਂ ਹੀ ਲੱਕ ਟਵੰਟੀ ਏਟ ਬਣ ਕੇ ਠੁਮਕੇ ਲਾ ਲਾ ਕੇ ਤੁਰਨ ਨੂੰ ਤਰਜ਼ੀਹ ਦੇਵੋਂਗੀਆਂ, ਮਰਦਾਂ ਦਾ ਧਿਆਨ ਖਿੱਚ੍ਹਣ ਲਈ ਬੇਤੁਕੇ Fashion ਕਰੋਂਗੀਆਂ, ਕਾਮ ਨੂੰ ਆਪਣੀਂ ਕਮਜ਼ੋਰੀ ਬਣਾ ਕੇ ਕਿਸੇ ਦੀਆਂ ਮਾਨਸਿਕ ਤੌਰ ‘ਤੇ ਗ਼ੁਲਾਮ ਬਣੋਂਗੀਆਂ।

ਤਾਂ ਤੁਹਾਡੀ ਧੀ ਕੀ ਬਣੇਂਗੀ? ਅੱਗੋਂ ਓਹਦੀ ਧੀ ਕੀ ਬਣੇਂਗੀ????? ਬਸ ਇੱਕ ਖ਼ੂਬਸ਼ੂਰਤ ਸ਼ਰੀਰ ਵਾਲੀ ਰਬੜ ਦੀ ਗੁੱਡੀ???

ਕੁਆਰੀਆਂ ਕੁੜੀਆਂ ਲਈ:-

ਭਾਈ ਛੱਡੋ ਇਸ love ਦੇ ਡਰਾਮੇਂ ਨੂੰ। ਦੋਸਤੀ ਵੀ ਫੁਕਰੇ ਮੁੰਡਿਆਂ ਨਾਲ ਨਾਂ ਕਰੋ ਜੋ ਹਰ ਕਿਸੇ ਨਾਲ ਐਵੇਂ ਗਾਲਮ ਗਾਲੀ ਹੋਣ ਨੂੰ ਤਿਆਰ ਰਹਿੰਦੇ ਨੇਂ ਤੁਹਾਡੇ ਸਪੋਟਰ ਬਣ ਕੇ ਕਦੇ ਰਫ਼ਲਾਂ ਪਿਸਤੌਲਾਂ ਨਾਲ ਫੋਟੋਆਂ ਪਾਉਂਦੇ ਨੇਂ ਕਦੇ ਕਹਿੰਦੇ ਨੇਂ ਵੈੱਲੀ ਜੱਟ ਆਹ ਕਰ ਦਊ ਵਾਹ ਕਰ ਦਊ। ਜੱਟ ਐਸ਼ਾਂ ਕਰਦਾ, ਜੱਟ ਪਿੱਛੇ ਨੱਢੀਆਂ ਬਹੁਤ ਨੇਂ। ਬਾਪੂ ਦੀ ਜ਼ਮੀਨ ਵੇਚ ਕੇ ਜੱਟ ਫੱਟੇ ਚੱਕ ਦੇਊ।

ਭਾਵੇਂ ਸਾਲੇ ਨੂੰ ਕੋਈ 300 ਰੁਪਏ ਦਿਹਾੜੀ ਤੇ ਨਾਂ ਲਿਜਾ ਕੇ ਰਾਜੀ ਹੋਵੇ ਝੋਨੇਂ ਦੀਆਂ ਵੱਟਾਂ ਚਾੜ੍ਹਣ ਨੂੰ ਫੁਕਰੀਆਂ ਹੀ ਪੱਲੇ ਹੁੰਦੀਆਂ ਨੇਂ। ਬਹੁਤ ਕੁੜੀਆਂ ਨੇਂ ਇਸ ਤਰਾਂ ਦੇ ਫੁਕਰੇ ਪਾਲ ਰੱਖੇ ਨੇਂ Support ਲਈ ?

ਪੜ੍ਹੋ ਕੰਮ ਕਰੋ, ਇੱਜ਼ਤ ਕਰਨ ਵਾਲੇ ਦੀ ਕਦੇ ਵੀ ਬੇਇੱਜ਼ਤੀ ਨਾਂ ਕਰੋ, ਮਜ਼ਾਕ ਨਾਂ ਉਡਾਵੋ ਓਹਦੀ ਸ਼ਰਾਫ਼ਤ ਦਾ ਪਰਿਵਾਰਕ ਜਿੰਮੇਂਵਾਰੀਆਂ ਸੰਭਾਲਣਾਂ ਸਿੱਖੋ। ਖ਼ੁਦ ਹੀ ਇਸ ਲਾਇਕ ਬਣੋਂ ਕਿ ਕਿਸੇ ਚਮਚੇ ਦੀ ਜ਼ਰੂਰਤ ਨਾਂ ਪਵੇ। ਨਹੀਂ ਤਾਂ ਕਮਜ਼ੋਰ ਹੀ ਰਹੋਂਗੀਆਂ, ‘ਤੇ ਅਗਲੀ ਪੀੜ੍ਹੀ ਨੂੰ ਆਹ ਕੁੱਝ ਹੀ ਦੇ ਕੇ ਇਸ ਸੰਸਾਰ ਤੋਂ ਤੁਰ ਜਾਵੋਂਗੀਆਂ।

ਨੱਢੀਆਂ, ਪੁਰਜੇ, ਮਾਲ, ਪਟੋਲੇ, ਕਿਸੇ ਲੰਡੂ ਦੇ ਦੋਸਤਾਂ ਦੀਆਂ ਭਾਬੀਅਾਂ ਬਣਨ ਦੀ ਥਾਂ ਪੰਜਾਬਣਾਂ ਹੀ ਰਹੋ।

ਜੇ ਗੱਲਾਂ ਵਧੀਆ ਲੱਗੀਆਂ ਸੇਅਰ ਜਾਰੂਰ ਕਰਨੀਆਂ ਧੰਨਵਾਦ ਜੀ। ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ

ਅਗਿਆਤ