ਵਾਪਰਿਆ ਫ਼ਤੇਵੀਰ ਵਾਲਾ ਫਿਰ ਕਾਂਡ 80 ਫੁੱਟ ਡੂੰਘੇ ਬੋਰਵੈੱਲ ਚ ਡਿਗੀ ਡੇਢ ਸਾਲ ਦੀ ਬੱਚੀ – ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਲਗਾਤਾਰ ਹੀ ਵੱਖ ਵੱਖ ਤਰ੍ਹਾਂ ਦੇ ਹਾਦਸਿਆਂ ਦੇ ਵਿੱਚ ਹਰ ਰੋਜ਼ ਹੀ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਇਹ ਹਾ-ਦ-ਸੇ ਹਰ ਰੋਜ਼ ਹੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਕੀਮਤੀ ਜਾਨ ਤਬਾਹ ਕਰ ਦਿੰਦੇ ਹਨ । ਜਿੱਥੇ ਇਹ ਹਾਦਸੇ ਜ਼ਿਆਦਾਤਰ ਮਨੁੱਖ ਦੀਆਂ ਅਣਗਹਿਲੀਆਂ ਤੇ ਲਾਪਰਵਾਹੀ ਦੇ ਕਾਰਨ ਵਾਪਰਦੇ ਹਨ , ਉੱਥੇ ਹੀ ਕਈ ਵਾਰ ਪ੍ਰਸ਼ਾਸਨ ਦੀਆਂ ਗ਼ਲਤੀਆਂ ਦੇ ਚੱਲਦੇ ਵੀ ਲੋਕਾਂ ਨੂੰ ਕਈ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅਜਿਹੀ ਹੀ ਇਕ ਅਣਗਹਿਲੀ ਕਾਰਨ ਇਕ ਡੇਢ ਸਾਲਾਂ ਦੀ ਬੱਚੀ ਨੂੰ ਮੁਅਵਜ਼ਾ ਭੁਗਤਨਾ ਪੈ ਰਿਹਾ ਹੈ । ਦਰਅਸਲ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਾਲ ਦੀ ਬੱਚੀ ਆਪਣੇ ਹੀ ਪਿਤਾ ਦੇ ਖੇਤ ਦੇ ਵਿਚ ਬਣੇ ਬੋਰਵੈੱਲ ਵਿੱਚ ਡਿੱਗ ਜਾਣ ਦੀ ਖਬਰ ਸਾਹਮਣੇ ਆਈ ਹੈ ।

ਮੱਧ ਪ੍ਰਦੇਸ਼ ਦੇ ਨਗਾਉਂ ਥਾਣਾ ਖੇਤਰ ਦੇ ਦਾਉਣੀ ਪਿੰਡ ਚ ਅੱਜ ਯਾਨੀ ਵੀਰਵਾਰ ਨੂੰ ਇਕ ਡੇਢ ਸਾਲਾਂ ਦੀ ਬੱਚੀ ਖੇਡਦੇ ਸਮੇਂ ਬੋਰਵੈੱਲ ਵਿੱਚ ਡਿੱਗ ਪਈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਬੱਚੀ ਕਰੀਬ ਪੰਦਰਾਂ ਫੁੱਟ ਹੇਠਾਂ ਬੋਰਵੈੱਲ ਚ ਫਸੀ ਹੋਈ ਹੈ ।ਜਦੋਂ ਲੋਕਾਂ ਨੂੰ ਇਸ ਸਬੰਧੀ ਪਤਾ ਚੱਲਿਆ ਤਾਂ ਲੋਕਾਂ ਦੇ ਵੱਲੋਂ ਇਸ ਸਬੰਧੀ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ ਤੇ ਬਚਾਅ ਕਾਰਜਾਂ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

ਇਸ ਮੌਕੇ ਪ੍ਰਸ਼ਾਸਨਿਕ ਅਮਲਾ ਵੀ ਮੌਕੇ ਤੇ ਮੌਜੂਦ ਹਨ । ਸੂਤਰਾਂ ਹਵਾਲੇ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਖੇਤਾਂ ਚ ਕਿਸਾਨ ਰਾਜੇਸ਼ ਕੁਸ਼ਵਾਹਾ ਦਾ ਘਰ ਬਣਿਆ ਹੋਇਆ ਹੈ ।ਜਿੱਥੇ ਉਸ ਦੀ ਪਤਨੀ ਤੇ ਉਸ ਦੀ ਇੱਕ ਸਾਲਾਂ ਦੀ ਬੇਟੀ ਮੌਜੂਦ ਸਨ । ਜਿੱਥੇ ਖੇਡਦੇ ਹੋਏ ਇੱਕ ਸਾਲ ਦੀ ਬੱਚੀ ਉਸ ਬੋਰਵੈੱਲ ਦੇ ਕੋਲ ਚਲੀ ਗਈ , ਜਿਸ ਕਾਰਨ ਉਹ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਈ ।ਜਦੋਂ ਕਾਫ਼ੀ ਲੰਬੇ ਸਮੇਂ ਤਕ ਪਰਿਵਾਰ ਨੂੰ ਬੱਚੀ ਬਾਰੇ ਨਹੀਂ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ।

ਜਦੋਂ ਮਾਪੇ ਬੱਚੇ ਦੀ ਭਾਲ ਕਰ ਰਹੇ ਸਨ ਤੇ ਉਸੇ ਸਮੇਂ ਬੋਰਵੈੱਲ ਦੇ ਅੰਦਰੋਂ ਇੱਕ ਸਾਲਾਂ ਦੀ ਬੱਚੀ ਜਿਸ ਦਾ ਨਾਮ ਦਿਵਿਆਂਸ਼ੀ ਹੈ ਉਸ ਦੇ ਰੋਣ ਦੀ ਆਵਾਜ਼ ਆਉਣ ਲੱਗ ਪਈ । ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ । ਪਰ ਉਹ ਅਸਫਲ ਰਹੇ । ਜਿਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਪੁਲੀਸ ਦੇ ਵੱਲੋਂ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ।