ਵਾਪਰਿਆ ਭਿਆਨਕ ਹਾਦਸਾ ਏਨੇ ਮੌਕੇ ਤੇ ਮਰੇ, 33 ਹੋਏ ਜਖਮੀ ,ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨ ਦੀ ਜ਼ਰੂਰਤ ਪੈਂਦੀ ਹੈ। ਸੜਕੀ ਆਵਾਜਾਈ ਜਿਥੇ ਲੋਕਾਂ ਦੀ ਸਹੂਲਤ ਲਈ ਬਣੀ ਹੋਈ ਹੈ, ਤਾਂ ਜੋ ਲੋਕ ਆਪਣੇ ਕੰਮ ਤੇ ਆਸਾਨੀ ਨਾਲ ,ਤੇ ਆਪਣੀ ਮੰਜ਼ਲ ਤੇ ਪਹੁੰਚ ਸਕਣ। ਜਿੱਥੇ ਇਨ੍ਹਾਂ ਚੀਜ਼ਾਂ ਦੇ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੈ। ਜਿਸ ਕਾਰਨ ਇਨਸਾਨ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ। ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਅਜਿਹੇ ਬਦਨਸੀਬ ਇਨਸਾਨ ਹਨ ਜੋ ਕਿਸੇ ਕੰਮ ਦੀ ਖਾਤਰ ਆਪਣੇ ਘਰ ਤੋਂ ਗਏ ਪਰ ਵਾਪਸ ਆਪਣੇ ਘਰ ਨਹੀਂ ਆ ਸਕੇ।

ਰੋਜ਼ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੇ ਬਹੁਤ ਸਾਰੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਹੈ। ਪਹਿਲਾਂ ਧੁੰਦ ਦੇ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ 5 ਮੌਤਾਂ,ਤੇ 33 ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਲੀਗੜ੍ਹ ਪਲਵਲ ਹਾਈਵੇ ਤੇ ਪਿੰਡ ਰਸੂਆ ਨੇੜੇ ਦੁਪਿਹਰ ਸ਼ਨੀਵਾਰ ਨੂੰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਹਰਿਆਣਾ ਰੋਡਵੇਜ਼ ਦੀ ਬੱਸ ਦਾ ਟਾਇਰ ਫਟਣ ਕਾਰਨ, ਬਸ ਕਾਬੂ ਤੋਂ ਬਾਹਰ ਹੋ ਗਈ। ਜਿਸ ਕਾਰਨ ਸਾਹਮਣੇ ਤੋਂ ਆਉਣ ਵਾਲੀ ਦੂਜੀ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਇਹ ਦੋ ਬੱਸਾਂ ਜਿਨ੍ਹਾਂ ਵਿਚ ਸਵਾਰੀਆਂ ਸਵਾਰ ਸਨ, ਆਪਸ ਵਿਚ ਆਹਮੋ-ਸਾਹਮਣੇ ਟਾਕਰਾ ਗਈਆਂ। ਇਹ ਟੱਕਰ ਇੰਨੀ ਭਿਆਨਕ ਸੀ ਜਿਸ ਕਾਰਨ ਬੱਸਾਂ ਵਿੱਚ ਸਵਾਰ ਸਵਾਰੀਆਂ ਵਿਚੋਂ 5 ਦੀ ਮੌਤ ਹੋ ਗਈ,33 ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੱਸਾਂ ਦੀ ਇਸ ਆਪਸੀ ਟੱਕਰ ਕਾਰਨ ਬੱਸਾਂ ਦਾ ਅਗਲਾ ਹਿੱਸਾ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਹੈ। ਇਸ ਹਾਦਸੇ ਕਾਰਨ ਲਪੇਟ ਵਿਚ ਆਉਣ ਵਾਲਾ ਇਕ ਬਿਜਲੀ ਦਾ ਖੰਭਾ ਦੀ ਬੁਰੀ ਤਰਾਂ ਟੁੱਟ ਗਿਆ ਹੈ। ਮ੍ਰਿਤਕਾ ਵਿੱਚੋਂ ਤਿੰਨ ਸਵਾਰੀਆਂ ਦੀ ਪਹਿਚਾਣ ਅਲੀਗੜ੍ਹ, ਬੱਲਭਗੜ੍ਹ, ਕਾਸਗੰਜ ਦੇ ਨਿਵਾਸੀਆਂ ਵਜੋਂ ਹੋਈ ਹੈ,ਉਥੇ ਹੀ ਦੋ ਮ੍ਰਿਤਕਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ, ਜਿਨ੍ਹਾਂ ਵਿੱਚ ਇੱਕ ਬਜ਼ੁਰਗ,ਤੇ ਔਰਤ ਸ਼ਾਮਲ ਹਨ।