Friday , October 7 2022

ਵਾਪਰਿਆ ਕਹਿਰ: ਬੇਕਾਬੂ ਹੋਈ ਬੱਸ ਨੇ ਵਿਛਾਈਆਂ ਲਾਸ਼ਾਂ , ਹੋਈਆਂ ਏਨੀਆਂ ਮੌਤਾਂ ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਸੜਕ ਹਾਦਸੇ ਜਾਂ ਦੁਰਘਟਨਾਵਾ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜੋ ਕਿ ਇਕ ਗੰਭੀਰ ਵਿਚਾਰ ਦਾ ਵਿਸ਼ਾ ਬਣ ਚੁਕਿਆ ਹੈ। ਪਰ ਇਨ੍ਹਾਂ ਘਟਨਾਵਾ ਦੇ ਪਿਛਲੇ ਕਾਰਨਾਂ ਪਾਰੇ ਪਤਾ ਕਰਕੇ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਹ ਗੰਭੀਰ ਸਥਿਤੀ ਦਾ ਰੂਪ ਧਾਰ ਸਕਦਾ ਹੈ। ਇਸੇ ਤਰ੍ਹਾਂ ਹੁਣ ਇਕ ਹੋਰ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਸੜਕ ਦੁਰਘਟਨਾ ਕਾਰਨ ਮੌਤਾਂ ਦਾ ਤਾੜਵ ਮੱਚ ਗਿਆ। ਇਸ ਖਬਰ ਤੋ ਬਾਅਦ ਇਲਾਕੇ ਵੀ ਸਹਿਮ ਅਤੇ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸੰਬੰਧੀ ਪੁਲਿਸ ਵੱਲੋ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਦਰਅਸਲ ਇਹ ਦਰਦਨਾਕ ਮਾਮਲਾ ਸ਼ਾਹਜਹਾਂਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਵਿਚ ਦਿੱਲੀ-ਲਖਨਊ ਰਾਸ਼ਟਰੀ ਰਾਜਮਾਰਗ ਉਤੇ ਇਕ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਹ ਸੜਕ ਹਾਦਸਾ ਐਨਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਇਸ ਤੋ ਇਲਾਵਾ ਇਸ ਹਾਦਸੇ ਵਿਚ ਚਾਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਆਕਤੀਆ ਨੂੰ ਜੇਰੇ ਇਲਾਜ਼ ਲਈ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦਰਦਨਾਕ ਹਾਦਸਾ ਉਸ ਸਮੇ ਵਾਪਰਿਆ ਜਦੋ ਇਕ ਨਿੱਜੀ ਬੱਸ ਦਿੱਲੀ ਤੋਂ ਸ਼ਾਹਜਹਾਨਪੁਰ ਵੱਲ ਆ ਰਹੀ ਸੀ ਅਤੇ ਇਹ ਬੱਸ ਬੇਕਾਬੂ ਹੋ ਗਈ ਅਤੇ ਬੇਕਾਬੂ ਹੋਣ ਕਾਰਨ ਇਕ ਚਾਹ ਦੇ ਖੋਖੇ ਵਿੱਚ ਜਾ ਟਕਰਾ ਗਈ। ਦੱਸ ਦਈਏ ਕਿ ਇਹ ਟੱਕਰ ਐਨੀ ਖ਼ਤਰਨਾਕ ਸੀ ਕਿ ਇਸ ਹਾਦਸੇ ਦੌਰਾਨ ਖੌਖੇ ਵਿਚ ਬੈਠੇ ਚਾਹ ਪੀ ਰਹੇ ਤਿੰਨ ਲੋਕਾਂ ਤੇ ਬੱਸ ਚੱੜ ਗਈ ਜਿਸ ਕਾਰਨ ਮੌਕੇ ਉਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਸੇ ਦੌਰਾਨ ਚਾਰ ਲੋਕ ਜ਼ਖਮੀ ਹੋ ਗਏ।

ਦੱਸ ਦਈਏ ਕਿ ਜਦੋ ਇਸ ਘਟਾਨਾ ਸੰਬੰਧੀ ਜਦੋ ਪੁਲਿਸ ਨੇ ਜਾਣਕਾਰੀ ਮਿਲੀ ਤਾਂ ਪੁਲਿਸ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਜਿਨ੍ਹਾਂ ਨੇ ਪੀੜਤ ਲੋਕਾਂ ਦੇ ਪਰਿਵਾਰਕ ਮੈਬਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਵੱਲੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।