Tuesday , January 25 2022

ਲੋਹੜੀ ਦੀਆਂ ਖੁਸ਼ੀਆਂ ਚ ਅਮਰੀਕਾ ਚ ਹੋਈਆਂ ਨੌਜਵਾਨ ਮੁੰਡਿਆਂ ਦੀਆਂ ਮੌਤਾਂ – ਪੰਜਾਬ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਵਿੱਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਾ ਕੇ ਭਾਰੀ ਮਿਹਨਤ ਨਾਲ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਵਿਦੇਸ਼ਾਂ ਵਿੱਚ ਜਾਣ ਵਾਲੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਜਿੱਥੇ ਉਨ੍ਹਾਂ ਦੀ ਸੁੱਖ ਸ਼ਾਂਤੀ ਵਾਸਤੇ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ਾਂ ਵਿੱਚ ਗਏ ਹੋਏ ਨੌਜਵਾਨਾਂ ਵੱਲੋਂ ਆਪਣੇ ਘਰ ਵਾਪਸੀ ਲਈ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ ਜਾਂਦਾ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਆਪਣੇ ਪੁੱਤਰਾਂ ਦੀ ਘਰ ਵਾਪਸੀ ਲਈ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਲੋਹੜੀ ਦੀਆਂ ਖ਼ੁਸ਼ੀਆਂ ਵਿਚ ਅਮਰੀਕਾ ਵਿਚ ਨੌਜਵਾਨ ਮੁੰਡਿਆਂ ਦੀ ਹੋਈ ਮੌਤ ਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭੁੱਲਥ ਅਧੀਨ ਆਉਂਦੇ ਪਿੰਡ ਲਿੱਟਾ ਅਤੇ ਪਿੰਡ ਲੱਖਣ ਕੇ ਪੱਡਾ ਤੋਂ ਸਾਹਮਣੇ ਆਈ ਹੈ।

ਜਿੱਥੋਂ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਨੌਜਵਾਨ ਆਪਣੀ ਕਾਰ ਦੇ ਵਿਚ 2 ਕਿਲੋਮੀਟਰ ਦੀ ਦੂਰੀ ਤੇ ਗਏ ਸਨ ਤਾਂ ਕੈਲੇਫੋਰਨੀਆਂ ਦੇ ਸੈਕਰਾਮੈਂਟ ਰਸਤੇ ਉੱਪਰ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਹਾਂ ਨੌਜਵਾਨਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਇਹਨਾਂ ਨੌਜਵਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਹੈ ਕਿ ਪਿੰਡ ਲਿੱਟਾ ਦਾ ਇੱਕ ਨੌਜਵਾਨ 30 ਸਾਲਾ ਸੁਖਜੀਤ ਸਿੰਘ 2010 ਦੇ ਵਿਚ ਅਮਰੀਕਾ ਗਿਆ ਸੀ।

ਜਿੱਥੇ ਦੋ ਸਾਲ ਬਾਅਦ ਉਸ ਦਾ ਅਮਰੀਕਾ ਵਿੱਚ ਹੀ ਵਿਆਹ ਹੋ ਗਿਆ ਸੀ। ਉਥੇ ਹੀ ਹੁਣ ਇਸ ਨੌਜਵਾਨ ਵੱਲੋਂ 12 ਸਾਲਾਂ ਬਾਅਦ ਵਾਪਸ ਆਪਣੇ ਪਿੰਡ 17-18 ਜਨਵਰੀ ਨੂੰ ਆਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ। ਇਹ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ 9 ਸਾਲ ਦਾ ਬੇਟਾ ਛੱਡ ਗਿਆ ਹੈ। ਇਸ ਦੀ ਖਬਰ ਮਿਲਦੇ ਹੀ ਨੌਜਵਾਨ ਦੇ ਮਾਤਾ-ਪਿਤਾ ਅਮਰੀਕਾ ਵਾਸਤੇ ਰਵਾਨਾ ਹੋ ਗਏ ਹਨ। ਇਸ ਹਾਦਸੇ ਵਿਚ ਸ਼ਿਕਾਰ ਹੋਣ ਵਾਲਾ ਦੂਜਾ ਨੌਜਵਾਨ 24 ਸਾਲਾ ਬਲਜਿੰਦਰ ਸਿੰਘ ਜਿੱਥੇ ਆਪਣੇ ਨਾਨਕੇ ਪਰਵਾਰ ਕੋਲ ਲੱਖਣ ਕੇ ਪੱਡਾ ਰਹਿੰਦਾ ਸੀ।

ਉਥੇ ਹੀ ਉਹ ਪੜਾਈ ਕਰਨ ਲਈ ਬਾਰਵੀਂ ਕਲਾਸ ਤੋਂ ਬਾਅਦ ਪੰਜ ਸਾਲ ਪਹਿਲਾਂ ਅਮਰੀਕਾ ਗਿਆ ਸੀ। ਜਿੱਥੇ ਪਰਿਵਾਰ ਵਿੱਚ ਉਸ ਦਾ ਪਿਤਾ ਅਤੇ ਭਰਾ ਹਨ ਜਦ ਕਿ ਉਸ ਦੀ ਮਾਤਾ ਦੇ ਇੱਕ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਿੰਡਾ ਵਿਚ ਸੋਗ ਦੀ ਲਹਿਰ ਫੈਲ ਗਈ ਹੈ।