Tuesday , June 22 2021

ਲਾਵਾਂ ਲੈਣ ਲੱਗੀਆਂ ਪੈ ਗਿਆ ਇਹ ਭੜਥੂ, ਇਸ ਗਲ੍ਹ ਕਰਕੇ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਹਰ ਇਨਸਾਨ ਦੀ ਜ਼ਿੰਦਗੀ ਵਿੱਚ ਜਿੱਥੇ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ । ਉੱਥੇ ਹੀ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਗ਼ਮੀਆਂ ਦਾ ਰਿਸ਼ਤਾ ਵੀ ਬਹੁਤ ਅਹਿਮੀਅਤ ਰੱਖਦਾ ਹੈ। ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕੀਤਾ ਜਾਂਦਾ ਹੈ। ਸਾਰੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖਦੇ ਹਨ। ਇਸ ਲਈ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਦੇ ਹਨ ਤੇ ਚੰਗੀ ਵਿਦਿਆ ਦੇ ਕੇ ਜ਼ਿੰਦਗੀ ਵਿੱਚ ਕਾਮਯਾਬ ਬਣਾ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਅਗਲੇ ਪੜਾਅ ਲਈ ਤਿਆਰ ਕਰਦੇ ਹਨ।

ਜਿਸ ਨਾਲ ਮਾਂ-ਬਾਪ ਬੱਚਿਆਂ ਦਾ ਵਿਆਹ ਕਰਕੇ ਆਪਣੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਸਕਣ। ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਮਾਪੇ ਬਹੁਤ ਸਾਰੇ ਆਪਣੇ ਅਰਮਾਨ ਪੂਰੇ ਕਰਦੇ ਹਨ। ਉਥੇ ਹੀ ਕਦੇ ਕਦੇ ਵਿਆਹ ਸਮੇਂ ਖੁਸ਼ੀ ਦੇ ਮੌਕੇ ਤੇ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ, ਜੋ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਲਾਵਾਂ ਲੈਣ ਲੱਗਿਆ ਤੇ ਭੜਥੂ ਪੈਣ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰੀਜੋਰਟ ਵਿੱਚ ਚੱਲ ਰਹੇ ਵਿਆਹ ਸਮਾਗਮ ਤੋਂ ਸਾਹਮਣੇ ਆਈ ਹੈ।

ਜਿੱਥੇ ਵਿਆਹ ਸਮਾਗਮ ਦੌਰਾਨ ਹੀ ਵਾਪਰੀ ਘਟਨਾ ਕਾਰਨ ਸਭ ਲੋਕ ਹੈਰਾਨ ਰਹਿ ਗਏ ਹਨ। ਜਦੋਂ ਵਿਆਹ ਦੌਰਾਨ ਲਾਵਾਂ ਹੋ ਰਹੀਆਂ ਸਨ ਤਾਂ ਵਿਆਹ ਵਿੱਚ ਲਾੜੇ ਦੀ ਪ੍ਰੇਮਿਕਾ ਆ ਗਈ। ਜਿਸ ਦੇ ਚੱਲਦੇ ਹੋਏ ਵਿਆਹ ਵਿਚ ਹੰਗਾਮਾ ਕਰ ਦਿੱਤਾ। ਲੜਕੀ ਨੇ ਦੱਸਿਆ ਕਿ ਵਿਆਹ ਵਾਲੇ ਲੜਕੇ ਦੇ ਉਸ ਨਾਲ ਦੋ ਸਾਲ ਤੋ ਪ੍ਰੇਮ ਸਬੰਧ ਹਨ। ਜੋ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ। ਇਸ ਘਟਨਾ ਦੌਰਾਨ ਦੋਹਾਂ ਪਰਿਵਾਰਾਂ ਵਿਚਕਾਰ ਹਾਲਾਤ ਕਾਫੀ ਤਣਾਅਪੂਰਨ ਹੋ ਗਏ। ਉਧਰ ਲੜਕੀ ਦੇ ਪਿਤਾ ਵੱਲੋਂ ਇਹ ਸਾਰੇ ਦੋਸ਼ ਬੇਬੁਨਿਆਦ ਦੱਸੇ ਗਏ ਹਨ।

ਉਨ੍ਹਾਂ ਕਿਹਾ ਕਿ ਦੋਸ਼ ਲਗਾਉਣ ਵਾਲੀ ਲੜਕੀ ਅਤੇ ਵਿਆਹ ਵਾਲਾ ਲੜਕਾ ਇਕੱਠੇ ਸਭਿਆਚਾਰਕ ਗਰੁੱਪ ਨਾਲ ਕੰਮ ਕਰਦੇ ਸਨ। ਤੇ ਕੁੜੀ ਵੱਲੋਂ ਸਾਡੇ ਪਰਿਵਾਰ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਾਤ ਤਨਾਅਪੁਰਨ ਹੁੰਦੇ ਦੇਖ ਕੇ ਵਿਆਹ ਵਾਲਾ ਲੜਕਾ ਓਥੋਂ ਰਫੂਚੱਕਰ ਹੋ ਗਿਆ ਤੇ ਲੜਕੀ ਪਰਿਵਾਰ ਵੱਲੋਂ ਲੜਕੇ ਦੇ ਮਾਤਾ-ਪਿਤਾ ਨੂੰ ਘੇਰ ਲਿਆ ਗਿਆ। ਇਸ ਸਾਰੀ ਘਟਨਾ ਨੂੰ ਦੇਖਣ ਤੋਂ ਬਾਅਦ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।